Pak vs SL Asia Cup 2022 Final: ਏਸ਼ੀਆ ਕੱਪ 2022 'ਚ ਸ਼੍ਰੀਲੰਕਾ ਅਤੇ ਪਾਕਿਸਤਾਨ ਵਿਚਾਲੇ ਹੋਏ ਫਾਈਨਲ ਮੈਚ 'ਚ ਸ਼੍ਰੀਲੰਕਾ ਨੇ 23 ਦੌੜਾਂ ਨਾਲ ਜਿੱਤ ਦਰਜ ਕਰਕੇ 6ਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ। ਪਾਕਿਸਤਾਨ ਦੀ ਹਾਰ ਤੋਂ ਬਾਅਦ ਜਦੋਂ ਪੱਤਰਕਾਰ ਪੀਸੀਬੀ ਦੇ ਸੀਈਓ ਅਤੇ ਸਾਬਕਾ ਕ੍ਰਿਕਟਰ ਰਮੀਜ਼ ਰਾਜਾ ਕੋਲ ਸਵਾਲ-ਜਵਾਬ ਕਰਨ ਗਏ ਤਾਂ ਉਨ੍ਹਾਂ ਨੇ ਭਾਰਤੀ ਪੱਤਰਕਾਰ ਨਾਲ ਘਟੀਆ ਵਿਵਹਾਰ ਕੀਤਾ।
ਏਸ਼ੀਆ ਕੱਪ 2022 ਦੇ ਫਾਈਨਲ ਤੋਂ ਬਾਅਦ ਜਦੋਂ ਭਾਰਤੀ ਪੱਤਰਕਾਰ ਨੇ ਰਮੀਜ਼ ਨੂੰ ਪੁੱਛਿਆ, "ਕੀ ਪਾਕਿਸਤਾਨ ਦੇ ਲੋਕ ਹਾਰ ਤੋਂ ਦੁਖੀ ਹਨ, ਤਾਂ ਤੁਸੀਂ ਉਨ੍ਹਾਂ ਨੂੰ ਕੀ ਸੁਨੇਹਾ ਦੇਵੋਗੇ?" ਇਸ ਸਵਾਲ 'ਤੇ ਰਮੀਜ਼ ਨੇ ਜਵਾਬ ਦਿੱਤਾ, ''ਤੁਸੀਂ ਭਾਰਤ ਤੋਂ ਹੋਵੋਗੇ? ਤੁਸੀਂ ਬਹੁਤ ਖੁਸ਼ ਹੋਵੋਗੇ..? ਇੰਨਾ ਹੀ ਨਹੀਂ ਰਮੀਜ਼ ਰਾਜਾ ਕੁਝ ਕਦਮ ਅੱਗੇ ਵਧੇ ਅਤੇ ਸਵਾਲ ਪੁੱਛਣ ਵਾਲੇ ਪੱਤਰਕਾਰ ਦਾ ਮੋਬਾਈਲ ਵੀ ਖੋਹਦੇ ਨਜ਼ਰ ਆਏ। ਇਹ ਵੀਡੀਓ ਟਵਿਟਰ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
क्या मेरा सवाल ग़लत था - क्या पाकिस्तान के फ़ैन नाखुश नहीं है - ये बहुत ग़लत था एक बोर्ड के चेयरमैन के रूप में - आपको मेरा फ़ोन नहीं छीनना चाहिये था - that’s not right Mr Chairman Taking my phone was not right @TheRealPCB @iramizraja #PAKvSL #SLvsPAK pic.twitter.com/tzio5cJvbG
— रोहित जुगलान Rohit Juglan (@rohitjuglan) September 11, 2022
ਦੱਸ ਦੇਈਏ ਕਿ ਟਾਸ ਹਾਰਨ ਦੇ ਬਾਵਜੂਦ ਸ਼੍ਰੀਲੰਕਾ ਨੇ ਇਹ ਮੈਚ ਜਿੱਤ ਲਿਆ। ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਮੈਚਾਂ 'ਚ ਟਾਸ ਜਿੱਤਣ ਵਾਲੀ ਟੀਮ ਹੀ ਜਿੱਤਦੀ ਹੈ ਪਰ ਇਸ ਫਾਈਨਲ ਮੈਚ 'ਚ ਥੋੜ੍ਹਾ ਉਲਟਾ ਹੋਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਦੀ ਟੀਮ ਨੇ 176 ਦੌੜਾਂ ਬਣਾਈਆਂ। ਸ੍ਰੀਲੰਕਾ ਲਈ ਭਾਨੁਕਾ ਰਾਜਪਕਸ਼ੇ ਨੇ 45 ਗੇਂਦਾਂ ਵਿੱਚ 71 ਦੌੜਾਂ ਦਾ ਸ਼ਾਨਦਾਰ ਯੋਗਦਾਨ ਪਾਇਆ। ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਟੀਮ 147 ਦੌੜਾਂ 'ਤੇ ਆਲ ਆਊਟ ਹੋ ਗਈ। ਮੁਹੰਮਦ ਰਿਜ਼ਵਾਨ ਨੇ ਸਭ ਤੋਂ ਵੱਧ 55 ਦੌੜਾਂ ਬਣਾਈਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Asia Cup Cricket 2022, BCCI, Cricket News, ICC, Viral video