Commonwealth Games 2022: ਇੰਗਲੈਂਡ ਦੇ ਬਰਮਿੰਘਮ ਵਿੱਚ ਖੇਡੀਆਂ ਜਾ ਰਹੀਆਂ 22ਵੀ ਰਾਸ਼ਟਰਮੰਡਲ ਖੇਡਾਂ ਦਾ ਅੱਜ (29 ਜੁਲਾਈ) ਪਹਿਲਾ ਦਿਨ ਹੈ। ਇਸ ਦੀ ਸ਼ੁਰੂਆਤ ਵੀਰਵਾਰ ਨੂੰ ਉਦਘਾਟਨੀ ਸਮਾਰੋਹ ਨਾਲ ਹੋਈ ਹੈ। ਹੁਣ ਸ਼ੁੱਕਰਵਾਰ ਤੋਂ ਖਿਡਾਰੀ ਮੈਦਾਨ 'ਚ ਦਮ ਦਿਖਾਉਣਗੇ। ਪਹਿਲੇ ਦਿਨ ਭਾਰਤੀ ਖਿਡਾਰੀਆਂ ਨੂੰ 10 ਮੈਚਾਂ ਵਿੱਚ ਪ੍ਰਵੇਸ਼ ਕਰਨਾ ਹੈ। ਬੈਡਮਿੰਟਨ 'ਚ ਅੱਜ ਭਾਰਤ ਅਤੇ ਪਾਕਿਸਤਾਨ ਦੀ ਟੀਮ ਨੂੰ ਵੀ ਆਹਮੋ-ਸਾਹਮਣੇ ਹੋਣਾ ਹੈ। ਇਸ ਵਿਚਕਾਰ ਹਾਕੀ ਦੇ ਪ੍ਰਸ਼ੰਸ਼ਕਾਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਟੋਕੀਓ ਓਲੰਪਿਕ (Tokyo Olympics) 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਅਹਿਮ ਮੈਂਬਰ ਸਿਮਰਨਜੀਤ ਸਿੰਘ (Simranjeet Singh) ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਲੈਣ ਤੋਂ ਅਸਮਰੱਥ ਹੈ।
ਦਰਅਸਲ, ਸਿਮਰਨਜੀਤ ਬੈਂਗਲੁਰੂ 'ਚ ਟ੍ਰੇਨਿੰਗ ਕੈਂਪ ਦੌਰਾਨ ਲੱਤ 'ਚ ਸੱਟ ਲੱਗਣ ਕਾਰਨ ਟੀਮ 'ਚ ਸ਼ਾਮਲ ਨਹੀਂ ਹੋ ਸਕੇ ਸਨ। ਸਿਮਰਨਜੀਤ ਨੇ ਭਾਰਤੀ ਹਾਕੀ ਟੀਮ ਦੇ ਬਿਹਤਰ ਪ੍ਰਦਰਸ਼ਨ ਦੀ ਉਮੀਦ ਜਤਾਈ ਹੈ। ਉਨ੍ਹਾਂ ਮੁਤਾਬਕ ਟੀਮ ਇੰਡੀਆ ਦੇ ਸੈਮੀਫਾਈਨਲ 'ਚ ਪਹੁੰਚਣ ਦੀ ਮਜ਼ਬੂਤ ਸੰਭਾਵਨਾ ਹੈ।
ਪ੍ਰਸ਼ੰਸ਼ਕ ਵੀ ਹੋਏ ਨਿਰਾਸ਼
ਜ਼ਿਲ੍ਹੇ ਦੇ ਮਝੋਲਾ ਇਲਾਕੇ ਦੇ ਪਿੰਡ ਮਜਾਰਾ ਦਾ ਰਹਿਣ ਵਾਲਾ ਸਿਮਰਨਜੀਤ ਸਿੰਘ ਇਸ ਸਮੇਂ ਪੰਜਾਬ ਵਿੱਚ ਰਹਿ ਰਿਹਾ ਹੈ। ਬਰਮਿੰਘਮ (ਇੰਗਲੈਂਡ) ਵਿੱਚ ਵੀਰਵਾਰ ਤੋਂ ਸ਼ੁਰੂ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਪਹੁੰਚੀ ਭਾਰਤੀ ਹਾਕੀ ਟੀਮ ਵਿੱਚ ਸਿਮਰਨਜੀਤ ਸਿੰਘ ਨੂੰ ਸ਼ਾਮਲ ਨਹੀਂ ਕੀਤਾ ਜਾ ਸਕਿਆ। ਇਸ ਕਾਰਨ ਸਿਮਰਨਜੀਤ ਦੇ ਰਿਸ਼ਤੇਦਾਰਾਂ ਸਮੇਤ ਹੋਰਨਾਂ ਸ਼ੁਭਚਿੰਤਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ।
ਦੈਨਿਕ ਜਾਗਰਣ ਨਾਲ ਗੱਲਬਾਤ ਦੌਰਾਨ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਬੈਂਗਲੁਰੂ 'ਚ ਸਿਖਲਾਈ ਕੈਂਪ ਦੌਰਾਨ ਲੱਤ 'ਤੇ ਸੱਟ ਲੱਗਣ ਕਾਰਨ ਉਹ ਟੀਮ ਦਾ ਹਿੱਸਾ ਨਹੀਂ ਬਣ ਸਕੇ। ਪਰ ਸਿਮਰਨਜੀਤ ਸਿੰਘ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦੇ ਬਿਹਤਰ ਪ੍ਰਦਰਸ਼ਨ ਨੂੰ ਲੈ ਕੇ ਪੂਰਾ ਭਰੋਸਾ ਹੈ।
ਪਿਤਾ ਸਰਦਾਰ ਇਕਬਾਲ ਨੇ ਕਹੀ ਇਹ ਗੱਲ
ਸਿਮਰਨਜੀਤ ਸਿੰਘ ਦੇ ਪਿਤਾ ਸਰਦਾਰ ਇਕਬਾਲ ਸਿੰਘ ਨੇ ਦੈਨਿਕ ਜਾਗਰਣ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਮਰਨਜੀਤ ਦੇ ਰਾਸ਼ਟਰਮੰਡਲ ਖੇਡਾਂ ਵਿਚ ਨਾ ਖੇਡਣ ਕਾਰਨ ਕੁਝ ਨਿਰਾਸ਼ਾ ਜ਼ਰੂਰ ਹੈ ਪਰ ਇਹ ਗੱਲ ਪ੍ਰਮਾਤਮਾ ਨੂੰ ਮਨਜ਼ੂਰ ਸੀ। ਆਉਣ ਵਾਲੇ ਸਮੇਂ 'ਚ ਸਿਮਰਨਜੀਤ ਆਪਣੀ ਬਿਹਤਰੀਨ ਖੇਡ ਨਾਲ ਭਾਰਤੀ ਹਾਕੀ ਨੂੰ ਬੁਲੰਦੀਆਂ 'ਤੇ ਲਿਜਾਣ ਦਾ ਕੰਮ ਕਰੇਗਾ।
ਟੋਕੀਓ ਓਲੰਪਿਕ 'ਚ ਇੰਗਲੈਂਡ ਨੂੰ ਦਿੱਤੀ ਸੀ ਮਾਤ
ਸਿਮਰਨਜੀਤ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਦੇ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਮਜ਼ਬੂਤ ਸੰਭਾਵਨਾਵਾਂ ਹਨ। ਸਿਮਰਨਜੀਤ ਸਿੰਘ ਨੇ ਦੱਸਿਆ ਕਿ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਭਾਰਤੀ ਟੀਮ ਦਾ ਮੈਚ ਆਸਟ੍ਰੇਲੀਆ ਅਤੇ ਇੰਗਲੈਂਡ ਦੀਆਂ ਟੀਮਾਂ ਨਾਲ ਭਿੜਨ ਦੀ ਸੰਭਾਵਨਾ ਹੈ। ਟੋਕੀਓ ਓਲੰਪਿਕ ਦੌਰਾਨ ਭਾਰਤੀ ਟੀਮ ਨੇ ਇੰਗਲੈਂਡ ਨੂੰ ਹਰਾਇਆ ਸੀ ਪਰ ਟੀਮ ਇੰਡੀਆ ਆਸਟ੍ਰੇਲੀਆ 'ਤੇ ਜਿੱਤ ਹਾਸਲ ਨਹੀਂ ਕਰ ਸਕੀ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Commonwealth Games 2022, England, Hockey, Indian Hockey Team