ਰਾਸ਼ਟਰੀ ਖੇਡ ਦਿਵਸ ਉੱਤੇ ਖਿਡਾਰੀ ਅਤੇ ਕੋਚ ਰਾਸ਼ਟਰੀ ਖੇਡ ਪੁਰਸਕਾਰ ਨਾਲ ਸਨਮਾਨਿਤ 

News18 Punjabi | News18 Punjab
Updated: August 29, 2020, 6:08 PM IST
share image
ਰਾਸ਼ਟਰੀ ਖੇਡ ਦਿਵਸ ਉੱਤੇ ਖਿਡਾਰੀ ਅਤੇ ਕੋਚ ਰਾਸ਼ਟਰੀ ਖੇਡ ਪੁਰਸਕਾਰ ਨਾਲ ਸਨਮਾਨਿਤ 
ਰਾਸ਼ਟਰੀ ਖੇਡ ਦਿਵਸ ਉੱਤੇ ਖਿਡਾਰੀ ਅਤੇ ਕੋਚ ਰਾਸ਼ਟਰੀ ਖੇਡ ਪੁਰਸਕਾਰ ਨਾਲ ਸਨਮਾਨਿਤ 

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨੀਵਾਰ ਨੂੰ ਵਿਜੇਤਾਵਾਂ ਨੂੰ ਰਾਸ਼ਟਰੀ ਖੇਡ ਪੁਰਸਕਾਰ ਨਾਲ ਸਨਮਾਨਿਤ ਕੀਤਾ। ਪਹਿਲੀ ਵਾਰ ਵਰਚੁਅਲ ਸਮਾਰੋਹ ਨਾਲ ਅਰਜੁਨ ਪੁਰਸਕਾਰ, ਦਰੋਣਾਚਾਰੀਆ ਪੁਰਸਕਾਰ ਅਤੇ ਆਜੀਵਨ ਧਿਆਨਚੰਦ ਪੁਰਸਕਾਰ ਪ੍ਰਦਾਨ ਕੀਤੇ ਗਏ।

  • Share this:
  • Facebook share img
  • Twitter share img
  • Linkedin share img
Arshdeep Arshi

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨੀਵਾਰ ਨੂੰ ਵਿਜੇਤਾਵਾਂ ਨੂੰ ਰਾਸ਼ਟਰੀ ਖੇਡ ਪੁਰਸਕਾਰ ਨਾਲ ਸਨਮਾਨਿਤ ਕੀਤਾ। ਪਹਿਲੀ ਵਾਰ ਵਰਚੁਅਲ ਸਮਾਰੋਹ ਨਾਲ ਅਰਜੁਨ ਪੁਰਸਕਾਰ, ਦਰੋਣਾਚਾਰੀਆ ਪੁਰਸਕਾਰ ਅਤੇ ਆਜੀਵਨ ਧਿਆਨਚੰਦ ਪੁਰਸਕਾਰ ਪ੍ਰਦਾਨ ਕੀਤੇ ਗਏ। ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨਚੰਦ ਦੇ ਜਨਮਦਿਨ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

ਚੰਡੀਗੜ੍ਹ ਤੋਂ ਵੀ ਵਿਜੇਤਾ ਇਸ ਵਰਚੁਅਲ ਸਮਾਰੋਹ ਦਾ ਹਿੱਸਾ ਬਣੇ। ਮੇਰੀ ਕੋਮ ਅਤੇ ਵਿਜੇਂਦਰ ਸਿੰਘ ਵਰਗੇ ਕਿੰਨੇ ਹੀ ਖਿਡਾਰੀਆਂ ਨੂੰ ਕੋਚਿੰਗ ਦੇ ਚੁੱਕੇ ਕੋਚ ਸ਼ਿਵ ਸਿੰਘ ਨੇ ਦਰੋਣਾਚਾਰੀਆ ਪੁਰਸਕਾਰ ਮਿਲਣ ਉੱਤੇ ਖੁਸ਼ੀ ਜ਼ਾਹਰ ਕੀਤੀ। ਉਹਨਾਂ ਕਿਹਾ ਕਿ ਹਾਲਾਤ ਸਾਜ਼ਗਾਰ ਹਨ ਅਤੇ ਭਾਰਤ ਹੋਰ ਚੈਂਪੀਅਨ ਪੈਦਾ ਕਰੇਗਾ।
ਦਰੋਣਾਚਾਰੀਆ ਪੁਰਸਕਾਰ ਵਿਜੇਤਾ ਹਾਕੀ ਕੋਚ ਰੋਮੇਸ਼ ਪਠਾਨੀਆ ਵੀ ਬੜੇ ਖੁਸ਼ ਨਜ਼ਰ ਆਏ। ਉਹਨਾਂ ਕਿਹਾ ਕਿ ਹਰ ਕੋਚ ਇਹ ਸੋਚਦਾ ਹੈ ਕਿ ਉਸਨੂੰ ਇਹ ਪੁਰਸਕਾਰ ਮਿਲੇ। ਉਹਨਾਂ ਕਿਹਾ ਕਿ ਸੁਵਿਧਾਵਾਂ ਹੋਰ ਬੇਹਤਰ ਹੋਣ ਅਤੇ ਇਸ ਪਾਸੇ ਕੰਮ ਕੀਤਾ ਵੀ ਜਾ ਰਿਹਾ ਹੈ। ਉਹਨਾਂ ਨੂੰ ਉਮੀਦ ਹੈ ਕਿ ਜਲਦ ਹੀ ਭਾਰਤ ਦੁਬਾਰਾ ਮੈਡਲ ਜਿੱਤੇਗਾ।

ਕਬੱਡੀ ਦੇ ਕੋਚ ਕੇ ਕੇ ਹੁੱਡਾ ਨੂੰ ਵੀ ਦਰੋਣਾਚਾਰੀਆ ਪੁਰਸਕਾਰ ਆਜੀਵਨ ਕੈਟਾਗਰੀ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ 30 ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਪੁਰਸਕਾਰ ਮਿਲਿਆ ਹੈ। ਉਹਨਾਂ ਕਿਹਾ ਕਿ ਚੰਗਾ ਲਗਦਾ ਹੈ ਕਿ ਸਰਕਾਰ ਮਾਨਤਾ ਦੇ ਰਹੀ ਹੈ।

1972 ਦੇ ਓਲੰਪੀਅਨ ਅਜੀਤ ਸਿੰਘ ਨੂੰ ਧਿਆਨ ਚੰਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੇ ਪਰਿਵਾਰ ਵਿੱਚ ਇਹ ਤੀਜਾ ਖੇਡ ਪੁਰਸਕਾਰ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਬੇਟੇ ਗਗਨ ਅਜੀਤ ਸਿੰਘ ਨੂੰ ਅਰਜੁਨ ਪੁਰਸਕਾਰ ਮਿਲ ਚੁੱਕਿਆ ਹੈ। ਉਹਨਾਂ ਕਿਹਾ ਕਿ ਖਿਡਾਰੀਆਂ ਨੂੰ ਸੁਵਿਧਾਵਾਂ ਦੀ ਬਹੁਤ ਜਰੂਰਤ ਹੈ। ਉਹਨਾਂ ਕਿਹਾ ਕਿ ਬਹੁਤ ਸਾਰੀਆਂ ਜਗਾਹਾਂ ਉੱਤੇ ਟਰਫ ਹੀ ਨਹੀਂ ਹੈ।

ਐਥਲੀਟ ਕੁਲਦੀਪ ਸਿੰਘ ਭੁੱਲਰ ਨੂੰ ਵੀ ਧਿਆਨ ਚੰਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਨੌਜਵਾਨ ਖਿਡਾਰੀ ਸੁਵਿਧਾਵਾਂ ਤੇ ਨੌਕਰੀਆਂ ਦੀ ਘਾਟ ਕਾਰਨ ਨਸ਼ਿਆਂ ਵੱਲ ਜਾ ਰਹੇ ਹਨ। ਨੌਜਵਾਨ ਦੂਜੇ ਮੁਲਕਾਂ ਵਿੱਚ ਇਸ ਲਈ ਜਾ ਰਹੇ ਹਨ ਕਿਉਂਕਿ ਉੱਥੇ ਸੁਵਿਧਾਵਾਂ ਵੱਧ ਹਨ।

ਕੋਚ ਕੁਲਦੀਪ ਹਾਂਡੂ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਜੰਮੂ ਅਤੇ ਕਸ਼ਮੀਰ ਦੇ ਪਹਿਲੇ ਖਿਡਾਰੀ ਬਣੇ। ਉਹਨਾਂ ਨੂੰ ਵੁਸ਼ੂ ਲਈ ਇਹ ਸਨਮਾਨ ਮਿਲਿਆ। ਉਹਨਾਂ ਨੇ 1995 ਵਿੱਚ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਵਿੱਚ ਪਹਿਲਾ ਗੋਲਡ ਮੈਡਲ ਜਿੱਤਿਆ ਸੀ। ਉਹ 11 ਨੈਸ਼ਨਲ ਗੋਲਡ ਅਤੇ 6 ਇੰਟਰਨੈਸ਼ਨਲ ਮੈਡਲ ਜਿੱਤ ਚੁੱਕੇ ਹਨ। ਉਹਨਾਂ ਪੁਰਸਕਾਰ ਮਿਲਣ 'ਤੇ ਖੁਸ਼ੀ ਜ਼ਾਹਰ ਕੀਤੀ।

ਚੰਡੀਗੜ੍ਹ ਦੇ ਸੰਦੇਸ਼ ਝਿੰਗਨ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਝਿੰਗਨ ਨੇ ਵੱਖ ਵੱਖ ਮੌਕਿਆਂ' ਤੇ ਰਾਸ਼ਟਰੀ ਫੁਟਬਾਲ ਟੀਮ ਦੀ ਕਪਤਾਨੀ ਕੀਤੀ ਹੈ ਅਤੇ ਡਿਫੈਂਡਰ ਵਜੋਂ ਖੇਡਦਾ ਹੈ। ਉਹਨਾਂ ਕਿਹਾ ਕਿ ਇਹ ਪੁਰਸਕਾਰ ਜਿੱਤਣਾ ਹਰ ਫੁਟਬਾਲਰ ਦਾ ਸੁਪਨਾ ਹੁੰਦਾ ਹੈ ਅਤੇ ਉਹਨਾਂ ਲਈ ਇਹ ਬਹੁਤ ਜਲਦੀ ਸਫਲ ਹੋ ਗਿਆ। ਉਹਨਾਂ ਨੇ ਇਹ ਪੁਰਸਕਾਰ ਆਪਣੇ ਪਰਿਵਾਰ, ਕੋਚ ਅਤੇ ਸਾਥੀ ਖਿਡਾਰੀਆਂ ਨੂੰ ਡੈਡੀਕੇਟ ਕੀਤਾ।

ਪੰਜਾਬ ਯੂਨੀਵਰਸਿਟੀ ਇੱਕ ਵਾਰ ਫਿਰ ਮਾਕਾ ਟਰੌਫੀ ਵਿਜੇਤਾ ਬਣੀ। ਵਾਈਸ ਚਾਂਸਲਰ ਪ੍ਰੋ ਰਾਜ ਕੁਮਾਰ ਨੇ ਇਹ ਸਨਮਾਨ ਹਾਸਲ ਕੀਤਾ।
Published by: Ashish Sharma
First published: August 29, 2020, 6:02 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading