• Home
  • »
  • News
  • »
  • sports
  • »
  • PRO KABADDI LEAGUE U MUMBA MADE A WINNING START IN THE PRO KABADDI LEAGUE DEFEATING BENGALURU BULLS 46 30

Pro Kabaddi League: ਯੂ ਮੁੰਬਾ ਨੇ ਬੇਂਗਲੁਰੂ ਬੁਲਸ ਨੂੰ 46-30 ਨਾਲ ਹਰਾਇਆ

ਸਾਬਕਾ ਚੈਂਪੀਅਨ ਯੂ ਮੁੰਬਾ ਨੇ ਪ੍ਰੋ ਕਬੱਡੀ ਲੀਗ (Pro Kabaddi League) ਦੇ 8ਵੇਂ ਸੀਜ਼ਨ ਵਿੱਚ ਜੇਤੂ ਸ਼ੁਰੂਆਤ ਕੀਤੀ ਅਤੇ ਪਹਿਲੇ ਹੀ ਮੈਚ ਵਿੱਚ ਬੈਂਗਲੁਰੂ ਬੁਲਸ ਨੂੰ ਹਰਾਇਆ।

Pro Kabaddi League: ਯੂ ਮੁੰਬਾ ਨੇ ਬੇਂਗਲੁਰੂ ਬੁਲਸ ਨੂੰ 46-30 ਨਾਲ ਹਰਾਇਆ

  • Share this:
    ਨਵੀਂ ਦਿੱਲੀ- ਸਾਬਕਾ ਚੈਂਪੀਅਨ ਯੂ ਮੁੰਬਾ ਨੇ ਪ੍ਰੋ ਕਬੱਡੀ ਲੀਗ (Pro Kabaddi League) ਦੇ 8ਵੇਂ ਸੀਜ਼ਨ ਵਿੱਚ ਜੇਤੂ ਸ਼ੁਰੂਆਤ ਕੀਤੀ ਅਤੇ ਪਹਿਲੇ ਹੀ ਮੈਚ ਵਿੱਚ ਬੈਂਗਲੁਰੂ ਬੁਲਸ ਨੂੰ ਹਰਾਇਆ। ਸ਼ੈਰਾਟਨ ਗ੍ਰੈਂਡ, ਵ੍ਹਾਈਟਫੀਲਡ, ਬੰਗਲੌਰ ਵਿੱਚ ਖੇਡੇ ਗਏ ਇਸ ਮੈਚ ਵਿੱਚ, ਯੂ ਮੁੰਬਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੈਂਗਲੁਰੂ ਬੁੱਲਜ਼ (U Mumba vs Bengaluru Bulls) ਨੂੰ 46-30 ਦੇ ਫਰਕ ਨਾਲ ਹਰਾਇਆ।

    ਪ੍ਰੋ ਕਬੱਡੀ ਲੀਗ ਦੇ ਇਸ ਮੈਚ ਵਿੱਚ ਯੂ ਮੁੰਬਾ ਦੇ ਰੇਡਰ ਅਭਿਸ਼ੇਕ ਸਿੰਘ ਨੇ ਸਭ ਤੋਂ ਵੱਧ ਅੰਕ ਬਣਾਏ। ਉਨ੍ਹਾਂ 19 ਅੰਕ ਬਣਾਏ ਜਦਕਿ ਬੈਂਗਲੁਰੂ ਦੇ ਕਪਤਾਨ ਪਵਨ ਸਹਿਰਾਵਤ ਨੇ 12 ਅੰਕ ਬਣਾਏ। ਪਹਿਲੇ ਹਾਫ 'ਚ ਮੁੰਬਾ ਨੂੰ 24 ਜਦਕਿ ਬੈਂਗਲੁਰੂ ਨੂੰ 17 ਅੰਕ ਮਿਲੇ। ਦੂਜੇ ਹਾਫ ਵਿੱਚ ਮੁੰਬਾ ਦੀ ਟੀਮ ਨੇ 22 ਜਦਕਿ ਬੈਂਗਲੁਰੂ ਦੀ ਟੀਮ ਨੇ 13 ਅੰਕ ਬਣਾਏ।

    ਮੈਚ ਦੇ ਪਹਿਲੇ ਹਾਫ 'ਚ ਦੋਵਾਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਬੈਂਗਲੁਰੂ ਨੇ ਰੇਡਾਂ ਤੋਂ 16 ਅੰਕ ਅਤੇ ਟੈਕਲ ਤੋਂ 1 ਅੰਕ ਜਿੱਤਿਆ, ਜਦੋਂ ਕਿ ਮੁੰਬਾ ਨੇ ਰੇਡਾਂ ਤੋਂ 19 ਅੰਕ ਅਤੇ ਟੈਕਲ ਤੋਂ 4 ਅੰਕ ਜਿੱਤੇ। ਮੁੰਬਾ ਨੂੰ ਵੀ ਆਲ ਆਊਟ ਤੋਂ 2 ਅੰਕ ਮਿਲੇ ਜਦਕਿ ਦੂਜੇ ਹਾਫ 'ਚ ਉਸ ਨੂੰ ਆਲ ਆਊਟ ਤੋਂ 4 ਅੰਕ ਮਿਲੇ। ਇਸ ਦੇ ਨਾਲ ਹੀ ਦੂਜੇ ਹਾਫ ਵਿੱਚ ਦੋਵੇਂ ਟੀਮਾਂ ਨੇ ਰੇਡ ਕਰਕੇ 11-11 ਅੰਕ ਹਾਸਲ ਕੀਤੇ। ਹਾਲਾਂਕਿ ਦੂਜੇ ਹਾਫ 'ਚ ਟੈਕਲ ਨਾਲ ਮੁੰਬਾ ਨੇ 9 ਅਤੇ ਬੈਂਗਲੁਰੂ ਨੇ 2 ਅੰਕ ਬਣਾਏ।

    ਯੂ ਮੁੰਬਾ ਦੀ ਟੀਮ ਲੀਗ ਦੀ ਸਾਬਕਾ ਚੈਂਪੀਅਨ ਹੈ ਪਰ ਉਸ ਨੂੰ ਖਿਤਾਬ ਜਿੱਤੇ 6 ਸਾਲ ਹੋ ਗਏ ਹਨ। ਟੀਮ ਪਿਛਲੀ ਵਾਰ 2015 ਵਿੱਚ ਚੈਂਪੀਅਨ ਬਣੀ ਸੀ। ਫਜ਼ਲ ਦੀ ਕਪਤਾਨੀ ਵਾਲੀ ਟੀਮ ਲੀਗ ਦੇ ਇਤਿਹਾਸ ਦੀ ਸਭ ਤੋਂ ਸਫਲ ਟੀਮ ਹੈ, ਜਿਸ ਨੇ ਸਭ ਤੋਂ ਵੱਧ ਮੈਚ ਜਿੱਤੇ ਹਨ। ਟੀਮ ਨੇ ਹੁਣ ਤੱਕ 131 ਮੈਚ ਖੇਡੇ ਹਨ, ਜਿਨ੍ਹਾਂ 'ਚੋਂ 81 ਜਿੱਤੇ ਹਨ ਜਦਕਿ 42 ਹਾਰੇ ਹਨ। 8 ਮੈਚ ਡਰਾਅ ਰਹੇ।
    Published by:Ashish Sharma
    First published:
    Advertisement
    Advertisement