Home /News /sports /

ਪੰਜਾਬ ਕ੍ਰਿਕੇਟ ਐਸੋਸੀਏਸ਼ਨ ਨੇ 30 ਖਿਡਾਰੀਆਂ ਦੇ ਕਾਂਟਰੈਕਟ ਕੀਤੇ ਤਿਆਰ

ਪੰਜਾਬ ਕ੍ਰਿਕੇਟ ਐਸੋਸੀਏਸ਼ਨ ਨੇ 30 ਖਿਡਾਰੀਆਂ ਦੇ ਕਾਂਟਰੈਕਟ ਕੀਤੇ ਤਿਆਰ

ਪੰਜਾਬ ਕ੍ਰਿਕੇਟ ਐਸੋਸੀਏਸ਼ਨ ਨੇ 30 ਖਿਡਾਰੀਆਂ ਦੇ ਕਾਂਟਰੈਕਟ ਕੀਤੇ ਤਿਆਰ

ਪੰਜਾਬ ਕ੍ਰਿਕੇਟ ਐਸੋਸੀਏਸ਼ਨ ਨੇ 30 ਖਿਡਾਰੀਆਂ ਦੇ ਕਾਂਟਰੈਕਟ ਕੀਤੇ ਤਿਆਰ

  • Share this:
ਪੰਜਾਬ ਕ੍ਰਿਕੇਟ ਐਸੋਸੀਏਸ਼ਨ (PCA) ਨੇ ਕੰਟਰੈਕਟ ਸਿਸਟਮ ਨੂੰ ਲਾਗੂ ਕਰਨ ਲਈ ਅਗਲਾ ਕਦਮ ਚੁੱਕਦੇ ਹੋਏ ਆਪਣੇ ਖਿਡਾਰੀਆਂ ਦੇ ਨਾਂਅ ਬੀ ਸੀ ਸੀ ਆਈ ਕੋਲ ਭੇਜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਐਸੋਸੀਏਸ਼ਨ ਨੇ ਪ੍ਰੋਫੈਸ਼ਨਲ ਕ੍ਰਿਕੇਟ ਲਾਗੂ ਕਰਨ ਲਈ ਪਿਛਲੇ ਸਾਲ ਕਾਂਟਰੈਕਟ ਸਿਸਟਮ ਲਾਗੂ ਕਰਨ ਦਾ ਐਲਾਨ ਕੀਤਾ ਸੀ।

ਇਸ ਲੜੀ ਵਿੱਚ 30 ਖਿਡਾਰੀਆਂ ਦੇ ਨਾਂਅ ਬੀ ਸੀ ਸੀ ਆਈ (BCCI) ਦੀ ਅਪੈਕਸ ਕਮੇਟੀ ਕੋਲ਼ ਮਨਜ਼ੂਰੀ ਲਈ ਭੇਜੇ ਜਾਣ ਦੀ ਤਿਆਰੀ ਕਰ ਲਈ ਹੈ। ਖਿਡਾਰੀਆਂ ਨੂੰ ਕੰਟਰੈਕਟ ਤਿੰਨ ਕੈਟਾਗਰੀ ਵਿੱਚ ਦਿੱਤੇ ਜਾਣਗੇ। ਇਨ੍ਹਾਂ ਵਿੱਚ ਮਹਿਲਾ ਖਿਡਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਐਸੋਸੀਏਸ਼ਨ ਦੇ ਸਕੱਤਰ ਪੁਨੀਤ ਬਾਲੀ ਨੇ ਦੱਸਿਆ ਕਿ ਖਿਡਾਰੀਆਂ ਦੀ ਬਿਹਤਰੀ ਲਈ ਇਹ ਪ੍ਰਫੈਸ਼ਨਲਿਜ਼ਮ ਵੱਲ ਸਾਡਾ ਕਦਮ ਹੈ। ਇਨ੍ਹਾਂ 30 ਖਿਡਾਰੀਆਂ ਦੇ ਕੰਟਰੈਕਟ ਪੀ ਸੀ ਏ ਵੱਲੋਂ ਬੀ ਸੀ ਸੀ ਆਈ (BCCI) ਦੀ ਅਪੈਕਸ ਕਮੇਟੀ ਕੋਲ ਪ੍ਰਵਾਨਗੀ ਲਈ ਭੇਜੇ ਜਾਣਗੇ। ਮਨਜ਼ੂਰੀ ਆਉਣ ਤੋਂ ਬਾਅਦ ਕੰਟਰੈਕਟ ਸਿਸਟਮ ਲਾਗੂ ਕਰ ਦਿੱਤਾ ਜਾਵੇਗਾ।

ਬਾਲੀ ਨੇ ਦੱਸਿਆ ਕਿ ਲਾਕਡਾਊਨ ਵਿੱਚ ਪੀ ਸੀ ਏ ਨੇ ਫਿਟਨੈੱਸ ਸੈਸ਼ਨ ਚਲਾਇਆ ਤੇ ਸੱਟਾਂ ਝੱਲ ਰਹੇ ਖਿਡਾਰੀਆਂ ਨੂੰ ਪੀ ਸੀ ਏ ਵਿੱਚ ਟਰੇਨਿੰਗ ਦਿੱਤੀ। ਕ੍ਰਿਕੇਟਰ ਯੁਵਰਾਜ ਸਿੰਘ ਨੇ ਵੀ ਖਿਡਾਰੀਆਂ ਨੂੰ ਟਿਪਸ ਦਿੱਤੇ। ਬੀ ਸੀ ਆਈ ਕ੍ਰਿਕਟ ਸੀਜ਼ਨ ਨੂੰ ਕਿਵੇਂ ਸ਼ੁਰੂ ਕੀਤਾ ਜਾਵੇ ਇਸ ਤੇ ਵਿਚਾਰ ਕਰ ਰਿਹਾ ਹੈ। ਫ਼ੈਸਲਾ ਆਉਂਦੇ ਹੀ ਪੀ ਸੀ ਏ ਵੀ ਤਿਆਰੀ ਸ਼ੁਰੂ ਕਰ ਦੇਵੇਗਾ।

ਬਾਲੀ ਨੇ ਦੱਸਿਆ ਕਿ ਮੁੱਲਾਂਪੁਰ 'ਚ ਬਣ ਰਹੇ ਕ੍ਰਿਕਟ ਸਟੇਡੀਅਮ ਦਾ ਕੰਮ ਆਖ਼ਰੀ ਪੜਾਅ ਵਿੱਚ ਹੈ ਤੇ ਇਹ ਸਟੇਡੀਅਮ ਬਿਹਤਰੀਨ ਸੁਵਿਧਾਵਾਂ ਨਾਲ ਲੈਸ ਹੋਵੇਗਾ।
Published by:Anuradha Shukla
First published:

Tags: Cricket, PCA Mohali

ਅਗਲੀ ਖਬਰ