ਕਪੂਰਥਲਾ 'ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦਾ ਗੋਲੀ ਮਾਰ ਕੇ ਕਤਲ, ਪੰਜਾਬ ਪੁਲਿਸ ਦੇ ASI 'ਤੇ ਕੇਸ ਦਰਜ

News18 Punjabi | News18 Punjab
Updated: May 8, 2020, 9:58 AM IST
share image
ਕਪੂਰਥਲਾ 'ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦਾ ਗੋਲੀ ਮਾਰ ਕੇ ਕਤਲ, ਪੰਜਾਬ ਪੁਲਿਸ ਦੇ ASI 'ਤੇ ਕੇਸ ਦਰਜ
ਕਪੂਰਥਲਾ 'ਚ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਦਾ ਕਤਲ

ਕਪੂਰਥਲਾ ਦੇ ਪਿੰਡ ਲਖਨ ਵਿਚ ਦੇਰ ਰਾਤ ਅੰਤਰ ਰਾਸਟਰੀ ਕਬੱਡੀ ਖਿਡਾਰੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ।

  • Share this:
  • Facebook share img
  • Twitter share img
  • Linkedin share img
ਕਪੂਰਥਲਾ ਦੇ ਪਿੰਡ ਲਖਨ ਵਿਚ ਦੇਰ ਰਾਤ ਅੰਤਰ ਰਾਸਟਰੀ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ।ਇਸ ਦੌਰਾਨ ਕਬੱਡੀ ਖਿਡਾਰੀ ਦਾ ਸਾਥੀ ਵੀ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਝਗੜੇ ਕਾਰਨ ਹੋਈ ਤਕਰਾਰ ਵਿੱਚ ਕਥਿਤ ਤੌਰ ਉੱਤੇ ਏਐੱਸਆਈ ਵੱਲੋਂ ਗੋਲੀ ਚਲਾਉਣ ਦੌਰਾਨ ਇੱਕ ਦੀ ਮੌਤ ਤੇ ਦੂਜਾ ਜ਼ਖਮੀ ਹੋ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ASI ਸਮੇਤ 2 ਲੋਕਾਂ 'ਤੇ ਕਤਲ ਦਾ ਕੇਸ ਦਰਜ ਕੀਤਾ ਹੈ।  ਮੁਲਜ਼ਮ  ASI ਥਾਣਾ ਢਿੱਲਵਾਂ 'ਚ ਤੈਨਾਤ ਸੀ। ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਦੇ ਕਤਲ ਤੋਂ ਬਾਅਦ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ ਹੈ।

FIR ਰਿਪੋਰਟ ਦੀ ਕਾਪੀ
First published: May 8, 2020, 9:37 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading