Golden Girl : ਪੀ ਵੀ ਸਿੰਧੂ ਨੇ ਰਚਿਆ ਇਤਿਹਾਸ
News18 Punjab
Updated: August 28, 2019, 8:13 PM IST

- news18-Punjabi
- Last Updated: August 28, 2019, 8:13 PM IST
ਪੀ ਵੀ ਸਿੰਧੂ ਨੇ ਵਰਲਡ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਉਹ ਵਰਲਡ ਚੈਂਪੀਅਨਸ਼ਿਪ ਜਿੱਤਣ ਵਾਲੀ ਪਹਿਲੀ ਭਾਰਤੀ ਸ਼ਲਟਰ ਬਣ ਗਈ ਹੈ। ਇਹ ਮੁਕਾਬਲਾ ਸਵਿਟਜਰਲੈਂਡ ਦੇ ਬਾਸੇਲ ਵਿਚ ਹੋ ਰਿਹਾ ਹੈ। ਬੀਡਬਲਿਊਐਫ ਵਰਲਡ ਚੈਂਪੀਅਨਸ਼ਿਪ (BWF World Championship) ਦੇ ਮਹਿਲਾ ਸਿੰਗਲਸ ਦੇ 38 ਮਿੰਟ ਤੱਕ ਚਲੇ ਫਾਈਨਲ ਮੁਕਾਬਲੇ ਵਿਚ ਪੀਵੀ ਸਿੰਧੂ ਨੇ ਜਾਪਾਨ ਦੀ ਨੋਜੁਮੀ ਔਹੁਕਾਰਾ ਨੂੰ 21-7, 21-7 ਨਾਲ ਹਰਾਇਆ। ਵਰਲਡ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਜਦੋਂ ਪਹਿਲੀ ਵਾਰ ਰਾਸ਼ਟਰ ਗੀਤ ਵਜਿਆ ਤਾਂ ਇਸ ਦੌਰਾਨ ਸਿੰਧੂ ਭਾਵੁਕ ਹੋ ਗਈ। ਆਪਣੀ ਜਿੱਤ ਤੋਂ ਬਾਅਦ ਸਿੰਧੂ ਨੇ ਕਿਹਾ ਕਿ ਇਹ ਮੈਡਲ ਉਸ ਨੇ ਦੇਸ਼ ਲਈ ਜਿੱਤਿਆ ਹੈ ਅਤੇ ਉਸ ਨੂੰ ਭਾਰਤੀ ਹੋਣ ਉਪਰ ਮਾਣ ਹੈ।

ਇਸ ਤੋਂ ਪਹਿਲਾਂ ਸਾਲ 2017 ਅਤੇ 2018 ਵਿਚ ਵੀ ਸਿੰਧੂ ਚੈਂਪੀਅਨਸ਼ਿਪ ਦੇ ਫਾਇਨਲ ਵਿਚ ਖੇਡੀ ਸੀ ਪਰ ਜਿੱਤ ਹਾਸਲ ਕਰਨ ਵਿਚ ਨਾਕਾਮ ਰਹੀ ਸੀ। ਉਸ ਨੇ ਦੋ ਸਿਲਵਰ ਅਤੇ ਦੋ ਬਰਾਨਜ਼ ਮੈਡਲ ਜਿੱਤੇ ਸਨ। ਵਰਲਡ ਚੈਂਪੀਅਨਸ਼ਿਪ ਵਿਚ ਸਿੰਧੂ ਦਾ ਪੰਜਵਾਂ ਮੈਡਲ ਹੈ। ਦੱਸਣਯੋਗ ਹੈ ਕਿ ਅੱਜ ਪੀਵੀ ਸਿੰਧੂ ਦੀ ਮਾਂ ਦਾ ਜਨਮ ਦਿਨ ਵੀ ਹੈ।

Loading...
Loading...