Home /News /sports /

ਗੋਲਡਨ ਗਰਲ ਅਵਨੀ ਲੇਖਰਾ ਨੂੰ ਗਹਿਲੋਤ ਸਰਕਾਰ ਦੇਵੇਗੀ 4 ਕਰੋੜ, ਦੇਵੇਂਦਰ ਨੂੰ 2 ਅਤੇ ਸੁੰਦਰ ਨੂੰ ਮਿਲਣਗੇ 1 ਕਰੋੜ ਰੁਪਏ

ਗੋਲਡਨ ਗਰਲ ਅਵਨੀ ਲੇਖਰਾ ਨੂੰ ਗਹਿਲੋਤ ਸਰਕਾਰ ਦੇਵੇਗੀ 4 ਕਰੋੜ, ਦੇਵੇਂਦਰ ਨੂੰ 2 ਅਤੇ ਸੁੰਦਰ ਨੂੰ ਮਿਲਣਗੇ 1 ਕਰੋੜ ਰੁਪਏ

 • Share this:

  ਜੈਪੁਰ (ਰਾਜਸਥਾਨ) : ਗਹਿਲੋਤ ਸਰਕਾਰ ਰਾਜਸਥਾਨ ਦੀ ਗੋਲਡਨ ਗਰਲ ਅਵਨੀ ਲੇਖਰਾ (Avani Lekhara) ਨੂੰ 3 ਕਰੋੜ ਰੁਪਏ ਦਾ ਇਨਾਮ ਦੇਵੇਗੀ, ਜਿਸਨੇ ਟੋਕੀਓ ਪੈਰਾ-ਓਲੰਪਿਕਸ (Tokyo Paralympics) ਦੀ ਨਿਸ਼ਾਨੇਬਾਜ਼ੀ ਵਿੱਚ ਸੋਨ ਤਗਮਾ ਜਿੱਤਿਆ ਸੀ। ਇਸ ਦੇ ਨਾਲ ਹੀ ਜੈਵਲਿਨ ਥ੍ਰੋ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਦੇਵੇਂਦਰ ਝਾਝਰੀਆ (Devendra Jhajharia) ਨੂੰ 2 ਕਰੋੜ ਰੁਪਏ ਅਤੇ ਕਾਂਸੀ ਤਮਗਾ ਜੇਤੂ ਸੁੰਦਰ ਗੁੱਜਰ (Sundar Gurjar) ਨੂੰ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਅੱਜ ਤਿੰਨਾਂ ਖਿਡਾਰੀਆਂ ਵੱਲੋਂ ਤਿੰਨ ਮੈਡਲ ਜਿੱਤਣ ਤੋਂ ਬਾਅਦ ਸੀਐਮ ਗਹਿਲੋਤ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਇਹ ਐਲਾਨ ਕੀਤਾ ਹੈ। ਰਾਜਸਥਾਨ ਦੇ ਖਿਡਾਰੀਆਂ ਵੱਲੋਂ ਇਕੱਠੇ ਤਿੰਨ ਮੈਡਲ ਜਿੱਤਣ ਦੀ ਖੁਸ਼ੀ ਵਿੱਚ ਰਾਜ ਭਰ ਵਿੱਚ ਜਸ਼ਨ ਦਾ ਮਾਹੌਲ ਹੈ।

  ਰਾਜਸਥਾਨ ਦੇ ਖਿਡਾਰੀਆਂ ਦੀ ਇਸ ਪ੍ਰਾਪਤੀ 'ਤੇ ਰਾਜ ਸਰਕਾਰ ਨੇ ਉਨ੍ਹਾਂ ਲਈ ਆਪਣੇ ਖਜ਼ਾਨੇ ਦਾ ਮੂੰਹ ਵੀ ਖੋਲ੍ਹ ਦਿੱਤਾ ਹੈ। ਸੀਐਮ ਗਹਿਲੋਤ ਨੇ ਟਵੀਟ ਕਰਕੇ ਤਿੰਨਾਂ ਖਿਡਾਰੀਆਂ ਨੂੰ ਇਨਾਮ ਦੀ ਰਕਮ ਬਾਰੇ ਜਾਣਕਾਰੀ ਦਿੱਤੀ ਹੈ। ਗਹਿਲੋਤ ਨੇ ਕਿਹਾ ਕਿ ਤਿੰਨੇ ਖਿਡਾਰੀ ਪਹਿਲਾਂ ਹੀ ਰਾਜ ਸਰਕਾਰ ਦੇ ਜੰਗਲਾਤ ਵਿਭਾਗ ਵਿੱਚ ਏਸੀਐਫ ਦੇ ਅਹੁਦੇ 'ਤੇ ਨਿਯੁਕਤ ਕੀਤੇ ਜਾ ਚੁੱਕੇ ਹਨ। ਖਿਡਾਰੀਆਂ ਨੇ ਤਮਗਾ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ। ਸਾਨੂੰ ਉਨ੍ਹਾਂ ਤੇ ਬਹੁਤ ਮਾਣ ਹੈ।

  ਇਹ ਉਪਲਬੱਧੀ ਰਹੀ ਹੈ ਇਨ੍ਹਾਂ ਖਿਡਾਰੀਆਂ ਦੀ

  ਜ਼ਿਕਰਯੋਗ ਹੈ ਕਿ ਜੈਪੁਰ ਦੀ ਅਵਨੀ ਨੇ ਪੈਰਾ-ਓਲੰਪਿਕਸ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ 21 ਨਿਸ਼ਾਨੇਬਾਜ਼ਾਂ ਵਿੱਚੋ ਸੱਤਵੇਂ ਸਥਾਨ 'ਤੇ ਰਹਿ ਕੇ ਫਾਈਨਲ ਵਿੱਚ ਆਪਣੀ ਐਂਟਰੀ ਪੱਕੀ ਕੀਤੀ ਸੀ। ਅੱਜ ਅਵਨੀ ਨੇ 60 ਸੀਰੀਜ਼ ਵਿੱਚ ਛੇ ਸ਼ਾਟ ਲਗਾਉਣ ਤੋਂ ਬਾਅਦ 621.7 ਦਾ ਸਕੋਰ ਬਣਾਇਆ, ਜੋ ਚੋਟੀ ਦੇ ਅੱਠ ਨਿਸ਼ਾਨੇਬਾਜ਼ਾਂ ਵਿੱਚੋਂ ਸਰਬੋਤਮ ਸੀ। ਇਸ ਈਵੈਂਟ 'ਚ ਸੋਨ ਤਮਗਾ ਜਿੱਤ ਕੇ ਅਵਨੀ ਨੇ ਦੇਸ਼ ਵਾਸੀਆਂ ਦਾ ਦਿਲ ਵੀ ਜਿੱਤਿਆ।

  ਇਸ ਦੇ ਨਾਲ ਹੀ ਜੈਵਲਿਨ ਥ੍ਰੋ ਈਵੈਂਟ ਵਿੱਚ ਚੁਰੂ ਦੇ ਦੇਵੇਂਦਰ ਝਾਝਰੀਆ ਨੇ ਕ੍ਰਮਵਾਰ 64.35 ਮੀਟਰ ਅਤੇ ਸੁੰਦਰ ਸਿੰਘ ਨੇ 64.01 ਮੀਟਰ ਸੁੱਟ ਕੇ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ ਹਨ। ਖਿਡਾਰੀਆਂ ਦੀ ਇਸ ਪ੍ਰਾਪਤੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਹੌਸਲਾ ਦਿੰਦੇ ਹੋਏ ਉਨ੍ਹਾਂ ਨੂੰ ਵਧਾਈ ਵੀ ਦਿੱਤੀ ਹੈ। ਇਸ ਵਾਰ ਪੈਰਾ-ਓਲੰਪਿਕ ਵਿੱਚ ਰਾਜਸਥਾਨ ਦੇ 6 ਖਿਡਾਰੀ ਭਾਰਤੀ ਦਲ ਵਿੱਚ ਸ਼ਾਮਲ ਹਨ। ਖਿਡਾਰੀਆਂ ਦੇ ਘਰਾਂ ਅਤੇ ਉਨ੍ਹਾਂ ਦੇ ਸ਼ਹਿਰਾਂ ਵਿੱਚ ਪਟਾਕੇ ਚਲਾਏ ਗਏ ਅਤੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਜਸ਼ਨ ਮਨਾਏ।

  Published by:Krishan Sharma
  First published:

  Tags: Inspiration, Jaipur, Narendra modi, Olympic, Prime Minister, Rajasthan, Sports, Tokyo Olympics 2021