ਨਵੀਂ ਦਿੱਲੀ- ਮੁੰਬਈ ਇੰਡੀਅਨਜ਼ ਦੇ ਮਾਲਕ ਰਿਲਾਇੰਸ ਇੰਡਸਟਰੀਜ਼ ਲਿਮਿਟੇਡ ਨੇ ਅੱਜ ਮੁੰਬਈ ਇੰਡੀਅਨਜ਼ #OneFamily ਵਿੱਚ ਸ਼ਾਮਲ ਹੋਣ ਵਾਲੀਆਂ ਦੋ ਨਵੀਆਂ ਫ੍ਰੈਂਚਾਇਜ਼ੀਜ਼ ਦੇ ਨਾਮ ਅਤੇ ਬ੍ਰਾਂਡ ਪਛਾਣ ਦਾ ਉਦਘਾਟਨ ਕੀਤਾ। UAE ਦੀ ਇੰਟਰਨੈਸ਼ਨਲ ਲੀਗ T20 'ਚ 'MI Emirates' ਅਤੇ ਕ੍ਰਿਕਟ ਦੱਖਣੀ ਅਫਰੀਕਾ T20 ਲੀਗ 'ਚ 'MI ਕੇਪ ਟਾਊਨ' ਟੀਮ ਦੇ ਨਾਂ ਹਨ। ਮੁੰਬਈ ਇੰਡੀਅਨਜ਼ ਦੇ ਨਾਲ, ਰਿਲਾਇੰਸ ਇੰਡਸਟਰੀਜ਼ ਕੋਲ ਹੁਣ ਤਿੰਨ ਟੀ-20 ਟੀਮਾਂ ਹਨ।
ਰਿਲਾਇੰਸ ਇੰਡਸਟਰੀਜ਼ ਦੀ ਡਾਇਰੈਕਟਰ ਨੀਤਾ ਐਮ. ਅੰਬਾਨੀ ਨੇ ਕਿਹਾ, "ਸਾਡੀ #Onefamily ਵਿੱਚ ਸਭ ਤੋਂ ਨਵੀਂ ਜੋੜੀ, 'Mi Emirates' ਅਤੇ 'Mi Cape Town' ਦਾ ਸੁਆਗਤ ਕਰਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਸਾਡੇ ਲਈ, MI ਕ੍ਰਿਕਟ ਤੋਂ ਵੱਧ ਹੈ। ਇਹ ਸੁਪਨੇ ਦੇਖਣ, ਨਿਡਰ ਹੋਣ ਅਤੇ ਜੀਵਨ ਵਿੱਚ ਇੱਕ ਸਕਾਰਾਤਮਕ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨ ਦੀ ਸਮਰੱਥਾ ਦਾ ਪ੍ਰਤੀਕ ਹੈ। ਮੈਨੂੰ ਯਕੀਨ ਹੈ ਕਿ MI ਅਮੀਰਾਤ ਅਤੇ MI ਕੇਪ ਟਾਊਨ ਦੋਵੇਂ ਇੱਕੋ ਜਿਹੀ ਪਹੁੰਚ ਅਪਣਾਉਣਗੀਆਂ ਅਤੇ MI ਦੀ ਗਲੋਬਲ ਕ੍ਰਿਕੇਟ ਵਿਰਾਸਤ ਨੂੰ ਹੋਰ ਉੱਚਾਈਆਂ 'ਤੇ ਲੈ ਜਾਣਗੀਆਂ!
🇦🇪🤝🇮🇳🤝🇿🇦
Presenting @MICapeTown & @MIEmirates 🤩💙#OneFamily #MIemirates #MIcapetown @EmiratesCricket @OfficialCSA pic.twitter.com/6cpfpyHP2H
— Mumbai Indians (@mipaltan) August 10, 2022
'MI Emirates' ਅਤੇ 'MI ਕੇਪ ਟਾਊਨ' - ਇਹ ਨਾਂ ਇਸ ਲਈ ਚੁਣੇ ਗਏ ਹਨ ਕਿਉਂਕਿ ਇਹ ਉਨ੍ਹਾਂ ਖਾਸ ਖੇਤਰਾਂ ਨਾਲ ਸਬੰਧਤ ਹਨ ਜਿੱਥੋਂ ਇਹ ਟੀਮਾਂ ਖੇਡਣਗੀਆਂ। ਦੋਵੇਂ ਟੀਮਾਂ, 'Mi Emirates' ਅਤੇ 'Mi Cape Town' ਸੁਣਨ ਵਿੱਚ "My Emirates" ਅਤੇ 'My Cape Town' ਪ੍ਰਤੀਤ ਹੁੰਦੀ ਹੈ। ਦੋਵੇਂ ਅਮੀਰਾਤ ਅਤੇ ਕੇਪ ਟਾਊਨ ਦੇ ਪ੍ਰਸ਼ੰਸਕਾਂ ਨੂੰ ਸਮਰਪਿਤ ਹਨ।
ਦੋਵੇਂ ਨਵੀਆਂ ਟੀਮਾਂ ਆਈਕਾਨਿਕ ਮੁੰਬਈ ਇੰਡੀਅਨਜ਼ ਦੀ ਪਛਾਣ ਰੱਖਦੀਆਂ ਹਨ, ਪਰ ਇਸ ਦੇ ਨਾਲ ਹੀ ਉਨ੍ਹਾਂ ਦਾ ਸਥਾਨਕ ਪ੍ਰਭਾਵ ਵੀ ਹੈ। #OneFamily ਦਾ ਵਿਸ਼ਵਵਿਆਪੀ ਵਿਸਤਾਰ ਲੀਗ ਵਿੱਚ ਉਹ ਕਦਰਾਂ-ਕੀਮਤਾਂ ਲਿਆਏਗਾ ਜਿਨ੍ਹਾਂ ਨੇ ਮੁੰਬਈ ਇੰਡੀਅਨਜ਼ ਨੂੰ ਫਰੈਂਚਾਈਜ਼ੀ ਕ੍ਰਿਕਟ ਵਿੱਚ ਸਭ ਤੋਂ ਪਿਆਰੀਆਂ ਟੀਮਾਂ ਵਿੱਚੋਂ ਇੱਕ ਬਣਾਉਣ ਵਿੱਚ ਮਦਦ ਕੀਤੀ ਹੈ।
ਰਿਲਾਇੰਸ ਇੰਡਸਟਰੀਜ਼ ਨੇ ਕ੍ਰਿਕਟ ਫਰੈਂਚਾਈਜ਼ੀ ਮਾਲਕੀ, ਭਾਰਤ ਵਿੱਚ ਫੁੱਟਬਾਲ ਲੀਗਾਂ, ਖੇਡ ਸਪਾਂਸਰਸ਼ਿਪ, ਸਲਾਹਕਾਰ ਅਤੇ ਅਥਲੀਟ ਪ੍ਰਤਿਭਾ ਪ੍ਰਬੰਧਨ ਦੁਆਰਾ ਖੇਡ ਵਾਤਾਵਰਣ ਨੂੰ ਵਿਕਸਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Nita Ambani, Reliance industries