• Home
 • »
 • News
 • »
 • sports
 • »
 • RESHAM SINGH KHIADA BADMINTON TOURNAMENT BEGINS IN NAWANSHEHAR SHAILESH KUMAR TV AS

Resham Singh Thiyada Badminton: ਚਾਰ-ਦਿਨਾਂ ਬੈਡਮਿੰਟਨ ਟੂਰਨਾਮੈਂਟ ਦੀ ਸ਼ੁਰੁਆਤ

 • Share this:
  Shailesh Kumar

  Nawanshehr: ਸ਼ਹੀਦ ਭਗਤ ਸਿੰਘ ਐਕਡਮੀ ਵਲੋਂ ਸਵ. ਰੇਸ਼ਮ ਸਿੰਘ ਥਿਆੜਾ ਦੀ ਯਾਦ ਵਿਚ 17ਵਾਂ ਬੈਡਮੈਂਟਨ ਟੂਰਨਾਮੈਂਟ ਦੀ ਸ਼ੁਰੁਆਤ ਕੀਤੀ ਗਈ। ਟੂਰਨਾਮੈਂਟ ਦਾ ਰਸ਼ਮੀ ਉਦਘਾਟਨ ਸਵ, ਰੇਸ਼ਮ ਸਿੰਘ ਥਿਆੜਾ ਦੇ ਸਪੁੱਤਰ ਰਮਨਦੀਪ ਸਿੰਘ ਥਿਆੜਾ, ਸੀਨੀਅਰ ਅਕਾਲੀ ਆਗੂ, ਦੇ ਪਰਿਵਾਰ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਜਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਬੱਚਿਆਂ ਦੀ ਸਕੂਲ਼ ਪੜ੍ਹਾਈ ਆਨਲਾਈਨ ਕਰਵਾਉਣ ਨਾਲ ਬੱਚਿਆਂ ਦੀ ਖੇਡਾਂ ਪ੍ਰਤੀ ਐਕਟੀਵੀਟੀ ਘੱਟ ਗਈ ਸੀ। ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹ ਕਰਨ ਦੇ ਮੰਤਵ ਨਾਲ  ਰਮਨਦੀਪ ਸਿੰਘ ਦੇ ਪਰਿਵਾਰ ਵਲੋਂ ਇਹ ਪਹਿਲਾ ਕਦਮੀ ਉਪਰਾਲਾ ਕੀਤਾ ਗਿਆ ਹੈ।

  Resham Singh Khiada Badminton Tournament, Nawanshehr
  Resham Singh Khiada Badminton: ਚਾਰ-ਦਿਨਾਂ ਬੈਡਮੈਂਟਨ ਟੂਰਨਾਮੈਂਟ ਦੀ ਸ਼ੁਰੁਆਤ


  ਇਸ ਟੂਰਨਾਮੈਂਟ ਵਿੱਚ ਵੱਖ ਵੱਖ ਜਿਲ੍ਹਿਆਂ ਤੋਂ ਟੀਮਾਂ ਭਾਗ ਲੈਣਗੀਆਂ। ਜਾਣਕਾਰੀ ਦਿੰਦਿਆਂ ਰਮਨਦੀਪ ਸਿੰਘ ਥਿਆੜਾ ਨੇ ਦੱਸਿਆ ਕਿ ਮੇਰੇ ਪਿਤਾ ਰੇਸ਼ਮ ਸਿੰਘ ਥਿਆੜਾ ਦੀ ਯਾਦ ਵਿੱਚ ਇਹ ਦੂਸਰਾ ਬੈਡਮੈਂਟਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਮੇਰੇ ਪਿਤਾ ਜੀ ਨੇ ਖੇਡਾਂ ਪ੍ਰਤੀ ਆਪਣਾ ਯੋਗਦਾਨ ਪਾਇਆ ਜਾਂਦਾ ਸੀ ਮੇਰੇ ਪਰਿਵਾਰ ਵਲੋਂ ਇਸੇ ਤਰ੍ਹਾਂ ਉਹਨਾਂ ਦੀ ਪਾਈ ਹੋਈ ਪਿਰਤ ਨੂੰ ਕਾਇਮ ਰੱਖਿਆ ਜਾਵੇਗਾ ਤੇ ਸਹਿਯੋਗ ਕੀਤਾ ਜਾਵੇਗਾ।
  Published by:Anuradha Shukla
  First published: