IND vs ENG: ਰਿਸ਼ਭ ਪੰਤ ( Rishabh Pant) ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਟੀਮ ਇੰਡੀਆ ਦੇ ਅਹਿਮ ਖਿਡਾਰੀਆਂ ਵਿੱਚੋਂ ਇੱਕ ਹਨ। ਇੰਗਲੈਂਡ ਦੇ ਖਿਲਾਫ 5ਵੇਂ ਟੈਸਟ (IND vs ENG) ਵਿੱਚ ਟੀਮ ਨੇ 98 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਪੰਤ ਨੇ ਰਵਿੰਦਰ ਜਡੇਜਾ ਦੇ ਨਾਲ 200 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਸੰਭਾਲਿਆ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਟੀਮ ਇੰਡੀਆ ਨੇ ਪਹਿਲੀ ਪਾਰੀ 'ਚ 7 ਵਿਕਟਾਂ 'ਤੇ 338 ਦੌੜਾਂ ਬਣਾਈਆਂ ਸਨ। ਪੰਤ 111 ਗੇਂਦਾਂ ਵਿੱਚ 146 ਰਨ ਬਣਾ ਕੇ ਆਊਟ ਹੋ ਗਏ। 19 ਚੌਕੇ ਅਤੇ 1 ਛੱਕਾ ਲਗਾਇਆ। ਇਸ ਦੇ ਨਾਲ ਹੀ ਰਵਿੰਦਰ ਜਡੇਜਾ 163 ਗੇਂਦਾਂ ਵਿੱਚ 83 ਰਨ ਬਣਾਏ। ਦੱਸ ਦਈਏ ਕਿ ਟੀਮ ਇੰਡੀਆ ਸੀਰੀਜ਼ 'ਚ 2-1 ਨਾਲ ਅੱਗੇ ਹੈ।
ਸਚਿਨ ਤੇਂਦੁਲਕਰ ਦੇ ਰਿਕਾਰਡ ਨੂੰ ਛੱਡਿਆ ਪਿੱਛੇ
ਇਸ ਦੇ ਨਾਲ ਹੀ 24 ਸਾਲ 271 ਦਿਨਾਂ ਦੇ ਪੰਤ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ 100 ਛੱਕੇ ਵੀ ਪੂਰੇ ਕਰ ਲਏ ਹਨ। ਉਹ ਇਹ ਉਪਲਬਧੀ ਹਾਸਲ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਭਾਰਤੀ ਖਿਡਾਰੀ ਹੈ। ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਨੇ 25 ਸਾਲ ਅਤੇ ਸੁਰੇਸ਼ ਰੈਨਾ ਨੇ 25 ਸਾਲ 77 ਦਿਨਾਂ 'ਚ ਇਹ ਕਾਰਨਾਮਾ ਕੀਤਾ ਸੀ। 31ਵਾਂ ਟੈਸਟ ਖੇਡ ਰਹੇ ਦਿੱਲੀ ਦੇ ਰਿਸ਼ਭ ਪੰਤ ਨੇ ਹੁਣ 45 ਛੱਕੇ ਜੜੇ ਹਨ। ਇਸ ਦੇ ਨਾਲ ਹੀ ਉਸ ਨੇ 24 ਵਨਡੇ 'ਚ 24 ਅਤੇ ਟੀ-20 'ਚ 31 ਛੱਕੇ ਲਗਾਏ ਹਨ। ਉਹ ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ 100 ਛੱਕੇ ਲਗਾਉਣ ਵਾਲਾ 14ਵਾਂ ਭਾਰਤੀ ਹੈ।
ਜਾਣਕਾਰੀ ਲਈ ਦਸ ਦੇਈਏ ਕਿ ਸਾਬਕਾ ਭਾਰਤੀ ਕਪਤਾਨ ਐਮਐਸ ਧੋਨੀ 352 ਛੱਕਿਆਂ ਨਾਲ ਦੂਜੇ ਅਤੇ ਸਚਿਨ ਤੇਂਦੁਲਕਰ 264 ਛੱਕਿਆਂ ਨਾਲ ਤੀਜੇ ਨੰਬਰ 'ਤੇ ਹਨ। ਕੋਈ ਹੋਰ ਭਾਰਤੀ 250 ਛੱਕਿਆਂ ਦਾ ਅੰਕੜਾ ਨਹੀਂ ਛੂਹ ਸਕਿਆ। ਯੁਵਰਾਜ ਸਿੰਘ ਨੇ 249 ਅਤੇ ਸੌਰਵ ਗਾਂਗੁਲੀ ਨੇ 246 ਛੱਕੇ ਲਗਾਏ ਹਨ। ਇਹ ਰਿਸ਼ਭ ਪੰਤ ਦੇ ਟੈਸਟ ਕਰੀਅਰ ਦਾ 10ਵਾਂ ਅੱਧਸਤਕ ਹੈ। ਇਸ ਤੋਂ ਪਹਿਲਾਂ ਉਹ 30 ਮੈਚਾਂ ਵਿੱਚ 41 ਦੀ ਔਸਤ ਨਾਲ 1920 ਦੌੜਾਂ ਬਣਾ ਚੁੱਕੇ ਹਨ। ਨੇ 4 ਸੈਂਕੜੇ ਅਤੇ 9 ਅਰਧ ਸੈਂਕੜੇ ਲਗਾਏ ਹਨ। ਉਸ ਨੇ ਅਜੇਤੂ 159 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਪਿਛਲੇ ਸਾਲ ਵੀ ਉਸ ਨੇ ਇੰਗਲੈਂਡ ਖਿਲਾਫ ਅੱਧ ਸੈਂਕੜਾ ਲਗਾਇਆ ਸੀ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, India