ਵਿੰਡੀਜ਼ ਖਿਲਾਫ਼ ਰਿਸ਼ਭ ਪੰਤ ਨੇ ਇੱਕ ਹੱਥ ਨਾਲ ਜੜਿਆ ਸ਼ਾਨਦਾਰ ਛੱਕਾ, ਸੋਸ਼ਲ ਮੀਡੀਆ 'ਤੇ ਤਰੀਫ਼


Updated: November 12, 2018, 3:48 PM IST
ਵਿੰਡੀਜ਼ ਖਿਲਾਫ਼ ਰਿਸ਼ਭ ਪੰਤ ਨੇ ਇੱਕ ਹੱਥ ਨਾਲ ਜੜਿਆ ਸ਼ਾਨਦਾਰ ਛੱਕਾ, ਸੋਸ਼ਲ ਮੀਡੀਆ 'ਤੇ ਤਰੀਫ਼
ਵਿੰਡੀਜ਼ ਖਿਲਾਫ਼ ਰਿਸ਼ਭ ਪੰਤ ਨੇ ਇੱਕ ਹੱਥ ਨਾਲ ਜੜਿਆ ਸ਼ਾਨਦਾਰ ਛੱਕਾ

Updated: November 12, 2018, 3:48 PM IST
ਭਾਰਤੀ ਕ੍ਰਿਕਟ ਟੀਮ ਨੇ ਵਿੰਡੀਜ਼ ਨੂੰ ਆਖਿਰੀ ਟੀ20 ਮੁਕਾਬਲੇ ਵਿੱਚ 7 ਵਿਕਟਾਂ ਤੋਂ ਹਰਾ ਕੇ 3-0 ਨਾਲ ਸੀਰੀਜ਼ ਉੱਤੇ ਕਬਜ਼ਾ ਕੀਤਾ। ਮੈਚ ਦੌਰਾਨ ਸ਼ਿਖਰ ਧਵਨ ਨੇ ਆਪਣੇ ਟੀ-20 ਕਰੀਅਰ ਦੀ 92 ਦੌੜਾਂ ਨਾਲ ਸਭ ਤੋਂ ਵੱਡੀ ਪਾਰੀ ਖੇਡੀ। ਉੱਥੇ ਹੀ ਨੌਜਵਾਨ ਵਿਕੇਟਕੀਪਰ ਰਿਸ਼ਭ ਪੰਤ ਨੇ ਵੀ ਅੱਧਾ ਸੈਂਕੜਾ ਪਾਰੀ ਖੇਡ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਪੰਤ ਨੇ 38 ਗੇਂਦਾਂ ਵਿੱਚ 58 ਦੌੜਾਂ ਦੀ ਪਾਰੀ ਖੇਡੀ ਪਰ ਇਸ ਦੌਰਾਨ ਉਨ੍ਹਾਂ ਨੇ ਇੱਕ ਹੱਥ ਨਾਲ ਅਜਿਹਾ ਛੱਕਾ ਜੜਿਆ ਕਿ ਜਿਸਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਉਨ੍ਹਾਂ ਦੇ ਇਸ ਛੱਕੇ ਨੂੰ ਫੈਂਸ ਨੇ ਵੀ ਕਾਫੀ ਪਸੰਦ ਕੀਤਾ।

ਜਦੋਂ ਭਾਰਤੀ ਟੀਮ ਦੀ ਪਾਰੀ ਦਾ 13ਵਾਂ ਓਵਰ ਚੱਲ ਰਿਹਾ ਸੀ ਤਾਂ ਕਿਰੋਨ ਪੋਲਾਰਡ ਦੀ ਗੇਂਦ ਉੱਤੇ ਪੰਤ ਨੇ ਇੱਕ ਹੱਥ ਨਾਲ ਛੱਕਾ ਲਗਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਪੋਲਾਰਡ ਨੇ ਆਪਣੇ ਓਵਰ ਦੀ ਆਖਿਰੀ ਗੇਂਦ ਆੱਫ ਸਟੰਪ ਉੱਤੇ ਹੌਲੀ ਪਰ ਫੁੱਲ ਲੈਂਥ ਗੇਂਦ ਸੁੱਟੀ, ਪੰਤ ਨੇ ਆਪਣੇ ਸੱਜੇ ਹੱਥ ਨਾਲ ਬਾੱਟਮ ਹੈਂਡ ਸ਼ਾੱਟ ਲਗਾਇਆ ਤੇ ਗੇਂਦ ਆਸਾਨੀ ਨਾਲ ਉੱਡਦੀ ਹੋਈ ਸਰਹੱਦ ਪਾਰ ਹੋ ਗਈ, ਇੱਥੋਂ ਤੱਕ ਕਿ ਪੰਤ 24 ਗੇਂਦਾਂ ਉੱਤੇ 38 ਦੌੜਾਂ ਬਣਾ ਚੁੱਕੇ ਹਨ।

ਇਸ ਸ਼ਾੱਟ ਨੂੰ ਦੇਖ ਕੇ ਫੈਂਸ ਵੀ ਸੋਸ਼ਲ ਮੀਡੀਆ ਉੱਤੇ ਪੰਤ ਦੀ ਧੋਨੀ ਨਾਲ ਤੁਲਨਾ ਕਰਨ ਲੱਗੇ ਕਿਉਂਕਿ ਅਕਸਰ ਧੋਨੀ ਵੀ ਇਸੇ ਤਰ੍ਹਾਂ ਹੀ ਇੱਕ ਹੱਥ ਨਾਲ ਲੰਬੇ-ਲੰਬੇ ਛੱਕੇ ਲਗਾਉਂਦੇ ਦੇਖੇ ਗਏ ਹਨ। ਰਿਸ਼ਭ ਪੰਤ ਨੇ ਕੱਲ ਆਪਣੇ ਟੀ20 ਕਰੀਅਰ ਦਾ ਪਹਿਲਾ ਅਰਧ-ਸੈਂਕੜਾ ਪੂਰਾ ਕੀਤਾ। ਹਾਲਾਂਕਿ ਉਹ ਕੱਲ ਰਾਤ ਟੀਮ ਨੂੰ ਜਿੱਤ ਦਿਵਾਉਣ ਤੋਂ ਪਹਿਲਾਂ ਹੀ ਆਊਟ ਹੋ ਕੇ ਵਾਪਿਸ ਪਰਤ ਗਏ ਪਰ ਉਨ੍ਹਾਂ ਨੇ ਇਹ ਦੱਸ ਦਿੱਤਾ ਕਿ ਉਨ੍ਹਾਂ ਨੂੰ ਟੀਮ ਵਿੱਚ ਸ਼ਾਮਿਲ ਕਰਕੇ ਕਿਸੇ ਨੇ ਕੋਈ ਗਲਤੀ ਨਹੀਂ ਕੀਤੀ। 
First published: November 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ