Home /News /sports /

20 ਸਾਲਾਂ ਦੇ ਰਿਸ਼ਭ ਪੰਤ 'ਚ ਦਿਖੀ ਧੋਨੀ ਦੀ ਝਲਕ, ਪਹਿਲੇ ਹੀ ਟੈੱਸਟ ਮੈਚ 'ਚ ਬਣਾਇਆ ਵਰਲਡ ਰਿਕਾਰਡ

20 ਸਾਲਾਂ ਦੇ ਰਿਸ਼ਭ ਪੰਤ 'ਚ ਦਿਖੀ ਧੋਨੀ ਦੀ ਝਲਕ, ਪਹਿਲੇ ਹੀ ਟੈੱਸਟ ਮੈਚ 'ਚ ਬਣਾਇਆ ਵਰਲਡ ਰਿਕਾਰਡ

ਰਿਸ਼ਭ ਪੰਤ

ਰਿਸ਼ਭ ਪੰਤ

 • Share this:

  ਪਹਿਲਾਂ ਹੀ ਦੋ ਟੈੱਸਟ ਮੈਚ ਹਾਰਨ ਤੋਂ ਬਾਅਦ ਟੀਮ ਇੰਡੀਆ ਨੇ ਤੀਜੇ ਟੈੱਸਟ ਵਿੱਚ ਇੰਗਲੈਂਡ ਨੂੰ ਘੇਰ ਲਿਆ ਹੈ। ਦੂਜੇ ਦਿਨ ਦਾ ਖ਼ੇਡ ਖ਼ਤਮ ਹੋਣ ਤੱਕ 2 ਵਿਕਟਾਂ ਤੇ 292 ਦੌੜਾਂ ਬਣਾਈਆਂ ਸਨ। ਟੀਮ ਇੰਡੀਆ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਦੌਰਾਨ ਆਪਣਾ ਡੈਬਿਊ ਖ਼ੇਡ ਰਹੇ ਰਿਸ਼ਭ ਪੰਤ ਛਾ ਗਏ ਨੇ।


  ਉਨ੍ਹਾਂ ਨੇ ਬੱਲੇਬਾਜ਼ੀ ਤੋਂ ਬਾਅਦ ਵਿਕਟਕੀਪਿੰਗ ਵਿੱਚ ਵੀ ਆਪਣਾ ਜਲਵਾ ਦਿਖਾਇਆ। ਇੰਜ ਲੱਗ ਰਿਹਾ ਸੀ ਕਿ ਉਹ ਧੋਨੀ ਦੇ ਕਦਮਾਂ ਤੇ ਚੱਲ ਰਹੇ ਨੇ।


  ਰਿਸ਼ਭ ਨੂੰ ਬਤੌਰ ਬੱਲੇਬਾਜ਼ ਕਾਫ਼ੀ ਉੱਪਰ ਮੰਨਿਆ ਜਾਂਦਾ ਹੈ ਪਰ ਆਪਣੇ ਡੈਬਿਊ ਟੈੱਸਟ ਵਿੱਚ ਉਨ੍ਹਾਂ ਨੇ ਬਤੌਰ ਵਿਕੇਟਕੀਪਰ ਵੀ ਖ਼ੁਦ ਨੂੰ ਸਾਬਤ ਕਰ ਦਿੱਤਾ। ਤੀਜੇ ਟੈੱਸਟ ਦੀ ਪਹਿਲੀ ਪਾਰੀ ਵਿੱਚ ਰਿਸ਼ਬ ਨੇ 5 ਕੈਚ ਲੈ ਕੇ ਇਤਿਹਾਸ ਰਚ ਦਿੱਤਾ।
  ਰਿਸ਼ਭ ਪੰਤ ਪਹਿਲੇ ਭਾਰਤੀ ਵਿਕੇਟਕੀਪਰ ਹਨ ਜਿਨ੍ਹਾਂ ਨੇ ਡੈਬਿਊ ਟੈੱਸਟ ਦੀ ਪਹਿਲੀ ਪਾਰੀ ਵਿੱਚ ਹੀ ਪੰਜ ਕੈਚ ਲਏ ਹਨ। ਉਨ੍ਹਾਂ ਤੋਂ ਪਹਿਲਾਂ ਆਸਟ੍ਰੇਲੀਆ ਦੇ ਦੋ ਵਿਕੇਟਕੀਪਰ ਇਹ ਕਾਰਨਾਮਾ ਕਰ ਚੁੱਕੇ ਹਨ। 1966 ਵਿੱਚ ਟੇਬਰ ਅਤੇ 1978 ਵਿੱਚ ਜੈ ਮੈਕਲੈਨ ਨੇ ਡੈਬਿਊ ਟੈੱਸਟ ਦੀ ਪਹਿਲੀ ਪਾਰੀ ਵਿੱਚ 5 ਕੈਚ ਕੀਤੇ ਸਨ।
  ਰਿਸ਼ਭ ਵਿਸ਼ਵ ਦੇ ਸਭ ਤੋਂ ਨੌਜਵਾਨ ਵਿਕੇਟਕੀਪਰ ਹਨ ਜਿਨ੍ਹਾਂ ਨੇ ਕਿਸੀ ਇੰਟਰਨੈਸ਼ਨਲ ਮੈਚ ਦੀ ਪਾਰੀ ਵਿੱਚ 5 ਕੈਚ ਲਾਏ ਸਨ। ਇਸ ਤੋਂ ਪਹਿਲਾਂ ਇਹ ਰਿਕਾਰਡ ਇੰਗਲੈਂਡ ਦੇ ਕ੍ਰਿਸ ਰੀਡ ਦੇ ਨਾਂ ਸੀ। ਉਸ ਸਮੇਂ ਰੀਡ ਦੀ ਉਮਰ 20 ਸਾਲ 325 ਦਿਨ ਸੀ।


  ਤੁਹਾਨੂੰ ਦੱਸ ਦਈਏ, ਇਸ ਤੋਂ ਪਹਿਲਾਂ ਰਿਸ਼ਭ ਨੇ ਛੱਕਾ ਲਗਾ ਕੇ ਆਪਣਾ ਖਾਤਾ ਖੋਲ੍ਹਿਆ ਸੀ। ਉਹ ਭਾਰਤ ਦੇ ਪਹਿਲੇ ਖਿਡਾਰੀ ਹਨ ਜਿਨ੍ਹਾਂ ਨੇ ਟੈੱਸਟ ਕ੍ਰਿਕਟ ਵਿੱਚ ਛੱਕੇ ਮਾਰ ਕੇ ਆਪਣਾ ਖਾਤਾ ਖੋਲ੍ਹਿਆ। ਵੈਸੇ ਪੰਤ ਤੋਂ ਪਹਿਲਾਂ ਦੁਨੀਆ ਦੇ 11 ਖਿਲਾੜੀ ਇਹ ਕਾਰਨਾਮਾ ਕਰ ਚੁੱਕੇ ਹਨ।


  ਸਚਿਨ ਨੇ ਵੀ ਟਵੀਟ ਕਰਕੇ ਰਿਸ਼ਭ ਨੂੰ ਵਧਾਈ ਦਿੱਤੀ :


  First published:

  Tags: Cricket, Rishabh Pant, Team India, Test Match