Home /News /sports /

Road Safety World Series: ਸਚਿਨ ਦੀ ਟੀਮ ਨੇ ਕੀਤੀ ਸ਼ਾਨਦਾਰ ਸ਼ੁਰੂਆਤ, ਇਹ ਖਿਡਾਰੀ ਰਹੇ ਜਿੱਤ ਦੇ ਹੀਰੋ

Road Safety World Series: ਸਚਿਨ ਦੀ ਟੀਮ ਨੇ ਕੀਤੀ ਸ਼ਾਨਦਾਰ ਸ਼ੁਰੂਆਤ, ਇਹ ਖਿਡਾਰੀ ਰਹੇ ਜਿੱਤ ਦੇ ਹੀਰੋ

Road Safety World Series: ਸਚਿਨ ਦੀ ਟੀਮ ਨੇ ਕੀਤੀ ਸ਼ਾਨਦਾਰ ਸ਼ੁਰੂਆਤ, ਇਹ ਖਿਡਾਰੀ ਰਹੇ ਜਿੱਤ ਦੇ ਹੀਰੋ

Road Safety World Series: ਸਚਿਨ ਦੀ ਟੀਮ ਨੇ ਕੀਤੀ ਸ਼ਾਨਦਾਰ ਸ਼ੁਰੂਆਤ, ਇਹ ਖਿਡਾਰੀ ਰਹੇ ਜਿੱਤ ਦੇ ਹੀਰੋ

Road Safety World Series: ਇੰਡੀਆ ਲੀਜੈਂਡਜ਼ ਨੇ ਦੱਖਣੀ ਅਫਰੀਕਾ ਲੀਜੈਂਡਜ਼(India Legends vs South Africa Legends) ਨੂੰ 61 ਦੌੜਾਂ ਨਾਲ ਹਰਾ ਕੇ ਰੋਡ ਸੇਫਟੀ ਵਰਲਡ ਸੀਰੀਜ਼ (Road Safety World Series T20) ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ਵਿੱਚ ਇੰਡੀਆ ਲੀਜੈਂਡਜ਼ ਵੱਲੋਂ ਦਿੱਤੇ 218 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਜੌਨਟਰੀ ਰੋਡਜ਼ ਦੀ ਅਗਵਾਈ ਵਾਲੀ ਦੱਖਣੀ ਅਫਰੀਕਾ ਲੀਜੈਂਡਜ਼ ਟੀਮ 9 ਵਿਕਟਾਂ ’ਤੇ 156 ਦੌੜਾਂ ਹੀ ਬਣਾ ਸਕੀ।

ਹੋਰ ਪੜ੍ਹੋ ...
  • Share this:

ਨਵੀਂ ਦਿੱਲੀ: ਇੰਡੀਆ ਲੀਜੈਂਡਜ਼ ਨੇ ਦੱਖਣੀ ਅਫਰੀਕਾ ਲੀਜੈਂਡਜ਼(India Legends vs South Africa Legends) ਨੂੰ 61 ਦੌੜਾਂ ਨਾਲ ਹਰਾ ਕੇ ਰੋਡ ਸੇਫਟੀ ਵਰਲਡ ਸੀਰੀਜ਼ (Road Safety World Series T20) ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ਵਿੱਚ ਇੰਡੀਆ ਲੀਜੈਂਡਜ਼ ਵੱਲੋਂ ਦਿੱਤੇ 218 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਜੌਨਟਰੀ ਰੋਡਜ਼ ਦੀ ਅਗਵਾਈ ਵਾਲੀ ਦੱਖਣੀ ਅਫਰੀਕਾ ਲੀਜੈਂਡਜ਼ ਟੀਮ 9 ਵਿਕਟਾਂ ’ਤੇ 156 ਦੌੜਾਂ ਹੀ ਬਣਾ ਸਕੀ।

ਦੱਖਣੀ ਅਫਰੀਕਾ ਲੀਜੈਂਡਜ਼ ਲਈ ਜੌਂਟੀ ਰੋਡਸ(Jonty Rhodes) ਨੇ ਸਭ ਤੋਂ ਵੱਧ ਨਾਬਾਦ 38 ਦੌੜਾਂ ਬਣਾਈਆਂ। ਇੰਡੀਆ ਲੀਜੈਂਡਜ਼ ਲਈ ਸਪਿਨਰ ਰਾਹੁਲ ਸ਼ਰਮਾ ਨੇ ਤਿੰਨ ਵਿਕਟਾਂ ਲਈਆਂ ਜਦਕਿ ਪ੍ਰਗਿਆਨ ਓਝਾ ਅਤੇ ਮੁਨਾਫ ਪਟੇਲ ਨੇ ਦੋ-ਦੋ ਵਿਕਟਾਂ ਲਈਆਂ। ਇਰਫਾਨ ਪਠਾਨ (Irfan Pathan) ਅਤੇ ਯੁਵਰਾਜ ਸਿੰਘ (Yuvraj Singh) ਨੂੰ ਇਕ-ਇਕ ਵਿਕਟ ਮਿਲੀ।

ਸਟੂਅਰਟ ਬਿੰਨੀ ਨੇ 42 ਗੇਂਦਾਂ ਵਿੱਚ 82 ਦੌੜਾਂ ਦੀ ਖੇਡੀ ਪਾਰੀ

ਇਸ ਤੋਂ ਪਹਿਲਾਂ ਇੰਡੀਆ ਲੀਜੈਂਡਜ਼ ਨੇ ਸਟੂਅਰਟ ਬਿੰਨੀ ਦੀਆਂ 42 ਗੇਂਦਾਂ 'ਤੇ ਅਜੇਤੂ 82 ਦੌੜਾਂ ਦੀ ਬਦੌਲਤ 20 ਓਵਰਾਂ 'ਚ 4 ਵਿਕਟਾਂ 'ਤੇ 217 ਦੌੜਾਂ ਬਣਾਈਆਂ। ਬਿੰਨੀ ਨੇ ਪੰਜ ਚੌਕੇ ਤੇ ਛੇ ਛੱਕੇ ਲਾਏ। ਸੁਰੇਸ਼ ਰੈਨਾ ਨੇ 22 ਗੇਂਦਾਂ 'ਤੇ 33 ਦੌੜਾਂ ਦਾ ਯੋਗਦਾਨ ਦਿੱਤਾ ਜਦਕਿ ਵਿਕਟਕੀਪਰ ਸਲਾਮੀ ਬੱਲੇਬਾਜ਼ ਨਮਨ ਓਝਾ ਨੇ 18 ਗੇਂਦਾਂ 'ਤੇ 21 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲੀਜੈਂਡਜ਼ ਲਈ ਜੋਹਾਨ ਵੈਂਡਰ ਵਾਥ ਨੇ ਦੋ ਵਿਕਟਾਂ ਲਈਆਂ।

ਇਸਦੇ ਨਾਲ ਹੀ  218 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਲੀਜੈਂਡਜ਼ ਲਈ ਕਪਤਾਨ ਜੌਂਟੀ ਰੋਡਸ ਨੇ 27 ਗੇਂਦਾਂ 'ਤੇ ਨਾਬਾਦ 38 ਦੌੜਾਂ ਬਣਾਈਆਂ। ਵਿਕਟਕੀਪਰ ਸਲਾਮੀ ਬੱਲੇਬਾਜ਼ ਮੋਰਨੇ ਵੈਨ ਵਿਕ ਨੇ 24 ਗੇਂਦਾਂ 'ਤੇ 26 ਦੌੜਾਂ ਬਣਾਈਆਂ, ਜਦਕਿ ਸਲਾਮੀ ਬੱਲੇਬਾਜ਼ ਐਂਡਰਿਊ ਪੈਟਿਕ ਨੇ 24 ਗੇਂਦਾਂ 'ਤੇ 23 ਦੌੜਾਂ ਬਣਾਈਆਂ। ਜੈਕ ਰੂਡੋਲਫ ਨੇ 14 ਗੇਂਦਾਂ 'ਚ 16 ਦੌੜਾਂ ਬਣਾਈਆਂ।

Published by:Drishti Gupta
First published:

Tags: Cricket, Cricket News, Cricket news update, Indian cricket team, Match, Sports