Home /News /sports /

Road Safety World Series 2022 Final: ਭਾਰਤ ਅਤੇ ਸ੍ਰੀਲੰਕਾ Legends ਵਿਚਾਲੇ ਮੁਕਾਬਲਾ

Road Safety World Series 2022 Final: ਭਾਰਤ ਅਤੇ ਸ੍ਰੀਲੰਕਾ Legends ਵਿਚਾਲੇ ਮੁਕਾਬਲਾ

Team India Vs Sri lanka Final ਟੀਮ ਇੰਡੀਆ ਜਾਂ ਸ੍ਰੀ ਲੰਕਾ ਕੌਣ ਬਣੇਗਾ ਚੈਂਪੀਅਨ?

Team India Vs Sri lanka Final ਟੀਮ ਇੰਡੀਆ ਜਾਂ ਸ੍ਰੀ ਲੰਕਾ ਕੌਣ ਬਣੇਗਾ ਚੈਂਪੀਅਨ?

ਵਰਲਡ ਰੋਡ ਸੇਫਟੀ ਸੀਰੀਜ਼ ਦੇ ਦੂਜੇ ਸੀਜ਼ਨ ਦੇ Final ਮੁਕਾਬਲੇ ਵਿੱਚ ਟੀਮ ਇੰਡੀਆ Legends ਅਤੇ ਸ੍ਰੀਲੰਕਾ Legends ਦੀ ਟੱਕਰ ਹੋਵੇਗੀ। ਪਿਛਲੀ ਵਾਰ ਦੀ ਚੈਂਪੀਅਨ ਟੀਮ ਇੰਡੀਆ ਕੀ ਇਸ ਵਾਰ ਵੀ ਖ਼ਿਤਾਬ ਆਪਣੇ ਨਾਮ ਕਰ ਸਕੇਗੀ ?

  • Share this:

    ਰੋਡ ਸੇਫਟੀ ਵਰਲਡ ਸੀਰੀਜ ਦੇ ਦੂਜੇ ਸੀਜ਼ਨ 'ਚ ਕ੍ਰਿਕੇਟ Legends ਖਿਡਾਰੀ ਖੇਡ ਰਹੇ ਹਨ। ਇਸ ਸੀਰੀਜ਼ ਦਾ ਫਾਇਨਲ ਮੁਕਾਬਲਾ ਅੱਜ ਭਾਰਤ Legends ਅਤੇ ਸ੍ਰੀ ਲੰਕਾ Legends ਦੇ ਵਿਚਾਲੇ ਹੋਵੇਗਾ । ਟੀਮ ਇੰਡੀਆ ਇਸ ਸੀਰੀਜ਼ ਦੀ ਵੱਡੀ ਦਾਅਵੇਦਾਰ ਮੰਨੀ ਜਾ ਰਹੀ ਹੈ। ਟੀਮ ਇੰਡੀਆ ਦੀ ਕਮਾਨ ਸਚਿਨ ਤੇਂਦੂਲਕਰ ਨਿਭਾ ਰਹੇ ਹਨ। ਦਰਅਸਲ ਸਚਿਨ ਤੇਂਦੂਲਕਰ ਨੇ ਬੀਤੇ ਸਾਲ ਵੀ ਟੀਮ ਇੰਡੀਆ ਨੂੰ ਚੈਂਪੀਅਨ ਬਣਾਇਆ ਸੀ। ਇਸ ਸਾਲ ਵੀ ਉਹ ਟੀਮ ਇੰਡੀਆ ਨੂੰ ਟਾਈਟਲ ਡਿਫੇਂਡ ਕਰਾਉਣ ਵਿੱਚ ਕਾਮਯਾਬ ਹੁੰਦੇ ਨਜ਼ਰ ਆ ਰਹੇ ਹਨ।

    ਜੇਕਰ ਗੱਲ ਕਰੀਏ ਇਸ ਵਾਰ ਹੋਏ ਮੁਕਾਬਲਿਆਂ ਦੀ ਤਾਂ ਟੀਮ ਇੰਡੀਆ ਨੇ ਹੁਣ ਤੱਕ 6 ਮੁਕਾਬਲੇ ਖੇਡੇ ਹਨ ਜਿਨ੍ਹਾਂ ਵਿੱਚੋਂ 3 ਮੁਕਾਬਲੇ ਮੀਂਹ ਦੇ ਕਾਰਨ ਬੇਨਤੀਜਾ ਰਹੇ ਸਨ। ਹਾਲਾਂਕਿ ਬਾਕੀ ਦੇ ਤਿੰਨ ਮੁਕਾਬਲੇ ਭਾਰਤੀ ਟੀਮ ਨੇ ਜਿੱਤੇ ਹਨ। ਟੀਮ ਵਿੱਚ ਸਚਿਨ ਤੇਂਦੂਲਕਰ ,ਯੂਵਰਾਜ ਸਿੰਘ,ਸੁਰੇਸ਼ ਰੈਣਾ ਅਤੇ ਯੂਸਫ ਪਠਾਣ ਆਪਣਾ ਬੇਹਤਰੀਨ ਪ੍ਰਦਰਸ਼ਨ ਦੇ ਚੁੱਕੇ ਹਨ।ਹੁਣ ਫਾਇਨਲ ਮੁਕਾਬਲੇ ਵਿੱਚ ਵੀ ਇਨ੍ਹਾਂ ਖਿਡਾਰੀਆਂ ਤੋਂ ਬੇਹਤਰ ਪ੍ਰਦਰਸ਼ਨ ਦੀ ਉਮੀਦ ਜਤਾਈ ਜਾ ਰਹੀ ਹੈ।

    ਦੂਜੇ ਪਾਸੇ ਜੇ ਗੱਲ ਸ੍ਰੀਲੰਕਾ ਦੀ ਟੀਮ ਦੀ ਕਰੀਏ ਤਾਂ ਸ੍ਰੀਲੰਕਾ ਦੀ ਟੀਮ ਵੀ ਕਾਫੀ ਮਜ਼ਬੂਤ ਨਜ਼ਰ ਆ ਰਹੀ ਹੈ।ਸ੍ਰੀ ਲੰਕਾ ਦੀ ਟੀਮ ਨੇ 6 ਮੁਕਾਬਲਿਆਂ ਵਿੱਚੋਂ 5 ਵਿੱਚ ਜਿੱਤ ਹਾਸਲ ਕੀਤੀ ਹੈ ਜਦਕਿ ਇੱਕ ਮੁਕਾਬਲਾ ਮੀਂਹ ਕਾਰਨ ਬੇਨਤੀਜਾ ਰਿਹਾ ਸੀ।ਟੀਮ ਦੇ ਖਿਡਾਰੀਆਂ ਵਿੱਚ ਦਿਲਸ਼ਾਨ ਤੋਂ ਲੈ ਕੇ ਜੈ ਸੂਰੀਆ ਤੱਕ ਸਾਰੇ ਹੀ ਖਿਡਾਰੀ ਬੇਹਤਰੀਨ ਪ੍ਰਦਰਸ਼ਨ ਕਰ ਰਹੇ ਹਨ।

    ਤੁਹਾਨੂੰ ਦਸ ਦਈਏ ਕਿ ਰੋਢ ਸੇਫਟੀ ਵਰਲਢ ਸੀਰੀਜ਼ ਦਾ ਇਹ ਫਾਈਨਲ ਮੁਕਾਬਲਾ ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਇੰਟਰਨੈਸ਼ਨਲ ਸਟੇਡੀਅਮ ਵਿੱਚ ਅੱਜ ਸ਼ਾਮ 7:30 ਵਜੇ ਖੇਡਿਆ ਜਾਵੇਗਾ।

    Published by:Shiv Kumar
    First published:

    Tags: Cricket, Sachin Tendulkar, World