ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇਅ ਸੀਰੀਜ਼ ਚੱਲ ਰਹੀ ਹੈ ।ਮੰਗਲਵਾਰ ਨੂੰ ਇਸ ਸੀਰੀਜ਼ ਦਾ ਆਖਰੀ ਮੈਚ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ ਦੇ ਦੌਰਨ ਨਿਊਜ਼ੀਲੈਂਡ ਦੇ ਕਪਤਾਨ ਟਾਮ ਲੈਥਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਦੇ ਵੱਲੋਂ ਸ਼ੁਭਮਨ ਗਿੱਲ ਅਤੇ ਕਪਤਾਨ ਰੋਹਿਤ ਸ਼ਰਮਾ ਨੇ ਭਾਰਤੀ ਬੱਲੇਬਾਜ਼ੀ ਦੀ ਸ਼ੁਰੂਆਤ ਕੀਤੀ । ਆਪਣੀ ਪਾਰੀ ਦੇ ਦੌਰਾਨ ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਇਸ ਸੀਰੀਜ਼ 'ਚ ਆਪਣਾ ਦੂਜਾ ਸੈਂਕੜਾ ਲਗਾਇਆ ਹੈ। ਸ਼ੁਭਮਨ ਗਿੱਲ ਨੇ ਪਹਿਲੇ ਮੈਚ ਵਿੱਚ ਦੋਹਰਾ ਸੈਂਕੜਾ ਲਗਾਇਆ ਸੀ। ਸ਼ੁਭਮਨ ਗਿੱਲ ਦੇ ਵਨਡੇਅ ਕਰੀਅਰ ਦਾ ਇਹ ਚੌਥਾ ਸੈਂਕੜਾ ਸਿਰਫ 72 ਗੇਂਦਾਂ ਵਿੱਚ ਲਗਾਇਆ ਹੈ।ਗਿੱਲ ਨੇ ਆਪਣੀ ਪਾਰੀ ਦੇ ਵਿੱਚ 78 ਗੇਂਦਾਂ ਵਿੱਚ 112 ਦੌੜਾਂ ਬਣਾਈਆਂ।ਗਿੱਲ ਨੇ ਆਪਣੀ ਪਾਰੀ 'ਚ 13 ਚੌਕੇ ਅਤੇ 5 ਛੱਕੇ ਲਗਾਏ।
ਇਸ ਤੋਂ ਪਹਿਲਾਂ ਭਾਰਤ ਦੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਵੀ ਸੈਂਕੜਾ ਬਣਾਇਆ ਅਤੇ ਉਹ ਆਊਟ ਹੋ ਗਏ। ਸਪਿਨਰ ਮਾਈਕਲ ਬ੍ਰੇਸਵੈੱਲ ਦੀ ਗੇਂਦ 'ਤੇ ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ ਦੇ ਵਿੱਚ ਰੋਹਿਤ ਕਲੀਨ ਬੋਲਡ ਹੋ ਗਏ। ਰੋਹਿਤ ਸ਼ਰਮਾ ਨੇ 85 ਗੇਂਦਾਂ ਖੇਡਦੇ ਹੋਏ 101 ਦੌੜਾਂ ਦੀ ਪਾਰੀ ਖੇਡੀ।ਸ਼ੁਭਮਨ ਗਿੱਲ ਅਤੇ ਕਪਤਾਨ ਰੋਹਿਤ ਸ਼ਰਮਾ ਦੀਆਂ ਵਧੀਆਂ ਪਾਰੀਆਂ ਦੇ ਬਦੌਲਤ ਭਾਰਤ ਮਜ਼ਬੂਤ ਸਥਿਤੀ ਵਿੱਚ ਹੈ ।
ਤੁਹਾਨੂੰ ਦੱਸ ਦਈਏ ਕਿ ਮੌਜੂਦਾ ਸਮੇਂ ਵਿੱਚ ਭਾਰਤ ਦੀ ਕ੍ਰਿਕਟ ਟੀਮ 113 ਰੇਟਿੰਗਾਂ ਅਤੇ 4847 ਅੰਕਾਂ ਨਾਲ ਆਈਸੀਸੀ ਵਨਡੇਅ ਰੈਂਕਿੰਗ 'ਚ ਤੀਜੇ ਨੰਬਰ 'ਤੇ ਪਹੁੰਚ ਗਈ ਹੈ। ਇਸ ਤੀਜੇ ਵਨਡੇਅ 'ਚ ਨਿਊਜ਼ੀਲੈਂਡ ਨੂੰ ਹਰਾ ਕੇ ਭਾਰਤੀ ਟੀਮ ਵਨਡੇਅ ਰੈਂਕਿੰਗ 'ਚ ਨੰਬਰ ਇੱਕ 'ਤੇ ਪਹੁੰਚ ਜਾਵੇਗੀ।ਜ਼ਿਕਰਯੋਗ ਹੈ ਕਿ ਟੀਮ ਇੰਡੀਆ ਟੀ-20 ਰੈਂਕਿੰਗ 'ਚ ਪਹਿਲਾਂ ਹੀ ਨੰਬਰ ਵਨ 'ਤੇ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, India, New Zealand, Rohit sharma, Shubham Gill