ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਚੀਫ਼ ਸਲੈਕਟਰ ਕਿਰਨ ਮੋਰੇ ਦਾ ਮੰਨਣਾ ਹੈ ਕਿ ਅਜਿਹਾ ਸਮਾਂ ਆਵੇਗਾ ਜਦੋਂ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਮੌਜੂਦਾ ਉਪ-ਕਪਤਾਨ ਰੋਹਿਤ ਸ਼ਰਮਾ ਨੂੰ ਘੱਟੋ-ਘੱਟ ਇੱਕ ਫਾਰਮੈਟ ਦੀ ਕਪਤਾਨੀ ਸੌਂਪ ਦੇਣਗੇ। ਮੋਰ ਨੇ ਕਿਹਾ ਕਿ ਨਿਊਜ਼ੀਲੈਂਡ ਖ਼ਿਲਾਫ਼ ਆਗਾਮੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਅਤੇ ਫਿਰ ਇੰਗਲੈਂਡ ਸੀਰੀਜ਼ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਸਪਸ਼ਟ ਹੋ ਜਾਣਗੀਆਂ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਕੋਹਲੀ ਛੋਟੇ ਫਾਰਮੈਟਾਂ ਬਾਰੇ ਫ਼ੈਸਲਾ ਲੈ ਸਕਦੇ ਹਨ।
ਮੋਰੇ ਨੇ ਕਿਹਾ ਕਿ ਕੋਹਲੀ ਨੇ ਭਾਰਤ ਦੇ ਮਹਾਨ ਕ੍ਰਿਕਟਰ ਐਮਐਸ ਧੋਨੀ ਤੋਂ ਬਹੁਤ ਕੁੱਝ ਸਿੱਖਿਆ ਹੈ ਅਤੇ ਦੋਹਰੇ ਵਿਸ਼ਵ ਕੱਪ ਜੇਤੂ ਕਪਤਾਨ ਦੀ ਤਰ੍ਹਾਂ ਉਹ ਵੀ ਰੋਹਿਤ ਨੂੰ ਘੱਟੋ ਘੱਟ ਇੱਕ ਫਾਰਮੈਟ ਵਿੱਚ ਅੱਗੇ ਵਧਾ ਕੇ ਦਬਾਅ ਘੱਟ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ, “ਮੈਨੂੰ ਲੱਗਦਾ ਹੈ ਕਿ ਬੋਰਡ ਦਾ ਵਿਜ਼ਨ ਇਨ੍ਹਾਂ ਚੀਜ਼ਾਂ ਨੂੰ ਅੱਗੇ ਤੋਰਦਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਰੋਹਿਤ ਸ਼ਰਮਾ ਨੂੰ ਜਲਦੀ ਹੀ ਕਪਤਾਨੀ ਦਾ ਮੌਕਾ ਮਿਲੇਗਾ। ਵਿਰਾਟ ਕੋਹਲੀ ਇੱਕ ਸਮਝਦਾਰ ਕਪਤਾਨ ਹਨ ਜੋ ਐਮਐਸ ਧੋਨੀ ਦੀ ਅਗਵਾਈ 'ਚ ਖੇਡੇ। ਉਹ ਕਿੰਨਾ ਚਿਰ ਵਨਡੇ ਤੇ ਟੀ -20 ਦੀ ਕਪਤਾਨੀ ਕਰਨਾ ਚਾਹੁੰਦੇ ਹਨ, ਇਹ ਵੀ ਸੋਚਣਗੇ। ਇੰਗਲੈਂਡ ਦੌਰੇ ਤੋਂ ਬਾਅਦ ਤੁਸੀਂ ਇਨ੍ਹਾਂ ਫ਼ੈਸਲਿਆਂ ਬਾਰੇ ਹੋਰ ਜਾਣੋਗੇ।”
ਇਹ ਪੁੱਛੇ ਜਾਣ 'ਤੇ ਕਿ ਕੀ ਸਪਲਿਟ ਕਪਤਾਨੀ ਭਾਰਤ 'ਚ ਕੰਮ ਕਰ ਸਕਦੀ ਹੈ ਤਾਂ ਮੋਰੇ ਨੇ ਕਿਹਾ ਕਿ ਤਿੰਨ ਰੂਪਾਂ 'ਚ ਕਪਤਾਨੀ ਕਰਨਾ ਅਤੇ ਉਨ੍ਹਾਂ' ਚ ਪੂਰੀ ਸੰਭਾਵਨਾ ਨਾਲ ਪ੍ਰਦਰਸ਼ਨ ਕਰਨਾ ਇੱਕ ਸਮੇਂ ਬਾਅਦ ਬਹੁਤ ਥਕਾਵਟ ਵਾਲਾ ਹੋ ਸਕਦਾ ਹੈ। ਉਹ ਕਹਿੰਦੇ ਹਨ ਕਿ, “ਇਹ (ਸਪਲਿਟ ਕਪਤਾਨੀ) ਭਾਰਤ ਵਿਚ ਕੰਮ ਕਰ ਸਕਦੀ ਹੈ। ਇਹ ਬਹੁਤ ਮਹੱਤਵਪੂਰਨ ਹੈ ਕਿ ਸੀਨੀਅਰ ਖਿਡਾਰੀ ਭਾਰਤੀ ਟੀਮ ਦੇ ਭਵਿੱਖ ਬਾਰੇ ਕੀ ਸੋਚਦੇ ਹਨ। ਵਿਰਾਟ ਕੋਹਲੀ ਲਈ ਇਕੱਠੇ ਤਿੰਨ ਟੀਮਾਂ ਦੀ ਕਪਤਾਨੀ ਕਰਨਾ ਇੰਨਾ ਸੌਖਾ ਨਹੀਂ ਹੈ ਤੇ ਨਾਲ ਹੀ ਉਸ ਨੇ ਇੰਝ ਕਰਦੇ ਹੋਏ ਚੰਗਾ ਪ੍ਰਦਰਸ਼ਨ ਵੀ ਕੀਤਾ ਹੈ ਅਤੇ ਮੈਂ ਇਸ ਕਰਕੇ ਉਨ੍ਹਾਂ ਦੀ ਸ਼ਲਾਘਾ ਵੀ ਕਰਦਾ ਹਾਂ,... ਪਰ, ਮੈਨੂੰ ਲੱਗਦਾ ਹੈ ਕਿ ਇੱਕ ਸਮਾਂ ਆਵੇਗਾ ਜਦੋਂ ਵਿਰਾਟ ਕੋਹਲੀ ਕਹਿਣਗੇ, 'ਬਸ ਬਹੁਤ ਹੋ ਗਿਆ, ਹੁਣ ਰੋਹਿਤ ਨੂੰ ਟੀਮ ਦੀ ਅਗਵਾਈ ਕਰਨ ਦਿਓ।"
ਉਸ ਨੇ ਅੱਗੇ ਕਿਹਾ, "ਇਹ ਸੱਚਮੁੱਚ ਵਧੀਆ ਰਹੇਗਾ। ਇਹ ਭਾਰਤੀ ਕ੍ਰਿਕਟ ਲਈ ਬਹੁਤ ਵੱਡਾ ਸੰਦੇਸ਼ ਹੈ ਜੋ ਪੀੜ੍ਹੀਆਂ ਤੱਕ ਚੱਲੇਗਾ। ਇਹ ਮਾਣ ਵਾਲੀ ਗੱਲ ਹੈ ਕਿ ਜੇ ਰੋਹਿਤ ਸ਼ਰਮਾ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਤਾਂ ਉਸ ਨੂੰ ਇੱਕ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਜੇ ਵਿਰਾਟ ਕੋਹਲੀ ਅਜਿਹਾ ਕਰਦੇ ਹਨ ਤਾਂ ਉਹ ਇੱਕ ਮਹਾਨ ਮਿਸਾਲ ਕਾਇਮ ਕਰਨਗੇ। ਉੱਥੇ ਹੀ ਰੋਹਿਤ ਸ਼ਰਮਾ ਕੋਲ ਕਪਤਾਨੀ ਦਾ ਵਧੀਆ ਤਜਰਬਾ ਹੈ। ਉਹ ਆਈਪੀਐਲ ਵਿੱਚ ਮੁੰਬਈ ਇੰਡੀਅਨ ਟੀਮ ਦੇ ਕਪਤਾਨ ਹਨ ਤੇ ਆਪਣੀ ਟੀਮ ਨੂੰ ਚੈਂਪੀਅਨ ਵੀ ਬਣਾ ਚੁੱਕੇ ਹਨ। ਰੋਹਿਤ ਨੇ ਟੀਮ ਇੰਡੀਆ ਲਈ 10 ਵਨਡੇ ਤੇ 19 ਟੀ -20 ਮੈਚਾਂ ਦੀ ਕਪਤਾਨੀ ਕੀਤੀ ਹੈ। ਉਸ ਦੀ ਕਪਤਾਨੀ ਵਿਚ ਟੀਮ ਇੰਡੀਆ ਨੇ ਟੀ-20 ਮੈਚ ਵਿਚ 8 ਵਨਡੇ ਤੇ 14 ਟੀ -20 ਮੈਚ ਜਿੱਤੇ ਹਨ। ਰੋਹਿਤ ਸ਼ਰਮਾ ਨੇ ਏਸ਼ੀਆ ਕੱਪ ਤੇ ਨਿਦਾਸ ਟਰਾਫ਼ੀ ਵਰਗੇ ਟੂਰਨਾਮੈਂਟਾਂ ਵਿੱਚ ਟੀਮ ਇੰਡੀਆ ਨੂੰ ਚੈਂਪੀਅਨ ਬਣਾਇਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Captain, Cricket, MS Dhoni, Rohit sharma, Team India, Virat Kohli