IPL 2019: ਟੀਮ ਸਿਲੇਕਸ਼ਨ ਤੇ ਰੋਹਿਤ ਸ਼ਰਮਾ ਦੇ ਦਿੱਤਾ ਵੱਡਾ ਬਿਆਨ

News18 Punjab
Updated: April 5, 2019, 6:42 PM IST
IPL 2019: ਟੀਮ ਸਿਲੇਕਸ਼ਨ ਤੇ ਰੋਹਿਤ ਸ਼ਰਮਾ ਦੇ ਦਿੱਤਾ ਵੱਡਾ ਬਿਆਨ
IPL 2019: ਟੀਮ ਸਿਲੇਕਸ਼ਨ ਤੇ ਰੋਹਿਤ ਸ਼ਰਮਾ ਦੇ ਦਿੱਤਾ ਵੱਡਾ ਬਿਆਨ
News18 Punjab
Updated: April 5, 2019, 6:42 PM IST
ਭਾਰਤੀ ਵਨਡੇ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਦਾ ਮਨਨਾ ਹੈ ਕਿ ਆਈਪੀਏਲ ਵਿਚ ਖਿਲਾੜੀਆਂ ਦੇ ਪ੍ਰਦਰਸ਼ਨ ਦੇ ਦਮ ਤੇ ਉੰਨਾ ਦਾ ਸਿਲੈੱਕਸ਼ਨ ਨਹੀਂ ਹੋਣਾ ਚਾਹੀਦਾ। 30 ਮਈ ਤੋਂ ਇੰਗਲੈਂਡ ਵਿਚ ਸ਼ੁਰੂ ਹੋਣ ਵਾਲੇ ਵਲਡ ਕੱਪ ਦੇ ਲਈ ਭਾਰਤ ਨੇ ਹਾਲੇ ਤਕ ਆਪਣੀ ਟੀਮ ਦੀ ਘੋਸ਼ਣਾ ਨਹੀਂ ਕੀਤੀ ਹੈ। ਇਸ ਲਈ ਹਾਲੇ ਇਹ ਸ਼ੱਕ ਬਣਿਆ ਹੋਇਆ ਹੈ ਕਿ ਕਿਸ ਨੂੰ ਟੀਮ ਵਿਚ ਮੌਕਾ ਮਿਲੇਗਾ ਅਤੇ ਕੌਣ ਬਾਹਰ ਹੋਵੇਗਾ। ਇੱਕ ਕ੍ਰਿਕਟ ਵੈੱਬਸਾਈਟ ਦੇ ਲਾਂਚ ਤੇ ਪਹੁੰਚੇ ਰੋਹਿਤ ਸ਼ਰਮਾ ਨੇ ਕਿਹਾ ਕੀ 'ਬੀਸੀਸੀਆਈ ਇਸ ਗੱਲ ਤੇ ਧਿਆਨ ਰੱਖ ਰਹੀ ਹੈ ਕਿ ਖਿਲਾੜੀ ਆਈਪੀਏਲ ਵਿਚ ਕਿਵੇਂ ਪ੍ਰਦਰਸ਼ਨ ਕਰ ਰਹੇ ਹਨ ਪਰ ਮੈਨੂੰ ਨਹੀਂ ਲੱਗਦਾ ਕਿ ਆਈਪੀਏਲ ਦੇ ਪ੍ਰਦਰਸ਼ਨ ਤੇ ਕੋਈ ਫ਼ੈਸਲਾ ਹੋਣਾ ਚਾਹੀਦਾ ਹੈ। ਜਿਨ੍ਹਾਂ ਖਿਲਾੜੀਆਂ ਨੂੰ ਮੌਕਾ ਮਿਲ ਚੁੱਕਿਆ ਹੈ ਉਹ ਕਾਫ਼ੀ ਅੰਤਰਰਾਸ਼ਟਰੀ ਮੈਚ ਖੱਲੇ ਚੁੱਕੇ ਹਨ ਜੋ ਇਹ ਜਾਣਨ ਲਈ ਕਾਫ਼ੀ ਹੈ ਕਿ ਉਨ੍ਹਾਂ ਨੂੰ ਮੌਕਾ ਮਿਲ ਚੁੱਕਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ, 'ਅਸੀਂ ਪਿਛਲੇ ਸਾਲ ਵਿਚ ਕਾਫ਼ੀ ਕ੍ਰਿਕਟ ਖੇਲਿਆ ਹੈ ਚਾਹੇ ਟੀ20 ਹੋਵੇ ਜਾਂ ਵਨਡੇ। ਮੈਨੂੰ ਲੱਗਦਾ ਹੈ ਕਿ ਉਸ ਤੋਂ ਬਾਅਦ ਸੇਲੇਕਸ਼ਨ ਲਈ ਆਈਪੀਏਲ ਦੀ ਜ਼ਰੂਰਤ ਨਹੀਂ ਹੈ। ਪਰ ਇਹ ਮੇਰੀ ਆਪਣੀ ਸੋਚ ਹੈ।

ਰੋਹਿਤ ਸ਼ਰਮਾ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਵੀ ਇਸ ਗੱਲ ਦਾ ਸਮਰਥਨ ਕਰ ਚੁੱਕੇ ਹਨ ਕੀ ਆਈਪੀਐਲ ਦੇ ਦਮ ਤੇ ਖਿਲਾੜੀ ਨਹੀਂ ਚੁਣਨੇ ਚਾਹੀਦੇ। ਆਸਟ੍ਰੇਲੀਆ ਟੂਰ ਦੌਰਾਨ ਕੋਹਲੀ ਨੇ ਕਿਹਾ ਸੀ ਕੀ, ' ਵਲਡ ਕੱਪ ਦੇ ਲਈ ਟੀਮ ਦਾ ਸੇਲੇਕਸ਼ਨ ਲਗਭਗ ਹੋ ਚੁੱਕਿਆ ਹੈ ਤੇ ਬੱਸ ਇੱਕ ਦੋ ਜਗ੍ਹਾ ਤੇ ਹੀ ਫ਼ੈਸਲਾ ਲਿਆ ਜਾਣਾ ਹੈ। ਹੁਣ ਤਕ ਬੱਸ ਨਿਊਜ਼ੀਲੈਂਡ ਨੇ ਹੀ ਵਲਡ ਕੱਪ ਦੇ ਲਈ ਆਪਣੀ ਟੀਮ ਦਾ ਐਲਾਨ ਕੀਤਾ ਹੈ।
First published: April 5, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...