ਵੈਸਟ ਇੰਡੀਜ਼-ਭਾਰਤ ਵਿਚਾਲੇ ਹੋਏ ਮੈਚ ਦੌਰਾਨ ਰੋਹਿਤ ਸ਼ਰਮਾ ਦੀ ਇਸ ਗੱਲ ਦੇ ਮੁਰੀਦ ਹੋਏ ਸਚਿਨ


Updated: November 7, 2018, 3:06 PM IST
ਵੈਸਟ ਇੰਡੀਜ਼-ਭਾਰਤ ਵਿਚਾਲੇ ਹੋਏ ਮੈਚ ਦੌਰਾਨ ਰੋਹਿਤ ਸ਼ਰਮਾ ਦੀ ਇਸ ਗੱਲ ਦੇ ਮੁਰੀਦ ਹੋਏ ਸਚਿਨ
ਵੈਸਟ ਇੰਡੀਜ਼-ਭਾਰਤ ਵਿਚਾਲੇ ਹੋਏ ਮੈਚ ਦੌਰਾਨ ਰੋਹਿਤ ਸ਼ਰਮਾ ਦੀ ਇਸ ਗੱਲ ਦੇ ਮੁਰੀਦ ਹੋਏ ਸਚਿਨ

Updated: November 7, 2018, 3:06 PM IST
ਲਖਨਊ 'ਚ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਖੇਡੇ ਗਏ ਦੂਜੇ ਟੀ-20 'ਚ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਆਜੇਤੂ ਸੈਂਕੜੇ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਹਾਲਾਂਕਿ ਭਾਰਤ ਦੇ ਦਿੱਗਜ਼ ਬੱਲੇਬਾਜ਼ ਸਚਿਨ ਤੇਂਦੁਲਕਰ ਉਨ੍ਹਾਂ ਦੇ ਕਿਸੇ ਹੋਰ ਵਜ੍ਹਾ ਨਾਲ ਹੀ ਮੁਰੀਦ ਹੋ ਗਏ। ਰੋਹਿਤ ਸ਼ਰਮਾ ਨੇ ਕੁਲਦੀਪ ਯਾਦਵ ਦੀ ਗੇਂਦ 'ਤੇ ਵੈਸਟਇੰਡੀਜ਼ ਦੇ ਖੱਬੇ ਹੱਥ ਦੇ ਬੱਲੇਬਾਜ਼ ਡ੍ਰਵੇਨ ਬ੍ਰਾਵੋ ਦਾ ਕੈਚ ਫੜਿਆ। ਇਹ ਕੈਚ ਬਹੁਤ ਹੀ ਮੁਸ਼ਕਲ ਸੀ ਕਿਉੁਂਕਿ ਬ੍ਰਾਵੋ ਨੇ ਬਹੁਤ ਤੇਜ਼ ਬੈਟ ਘੁਮਾਇਆ ਸੀ ਅਤੇ ਗੇਂਦ ਬਹੁਤ ਤੇਜ਼ੀ ਨਾਲ ਸਲਿਪ 'ਤੇ ਗਈ ਸੀ। ਹਾਲਾਂਕਿ ਰੋਹਿਤ ਨੇ ਇਸ ਗੇਂਦ ਨੂੰ ਆਸਾਨੀ ਨਾਲ ਫੜ੍ਹ ਲਿਆ। ਰੋਹਿਤ ਸ਼ਰਮਾ ਨੂੰ ਇਹ ਕੈਚ ਫੜ੍ਹਨ ਲਈ ਸਿਰਫ 0.45 ਸੈਕਿੰਡ ਦਾ ਸਮਾਂ ਮਿਲਿਆ। ਮਤਲਬ ਰੋਹਿਤ ਨੇ ਅੱਧੇ ਸੈਕਿੰਡ ਤੋਂ ਵੀ ਘੱਟ ਸਮੇਂ 'ਚ ਇਸ ਕੈਚ ਨੂੰ ਫੜ੍ਹਿਆ। ਰੋਹਿਤ ਸ਼ਰਮਾ ਦੀ ਇੰਨੀ ਚੰਗੀ ਸਲਿਪ ਫੀਲਡਿੰਗ ਨੇ ਸਚਿਨ ਨੂੰ ਉਨ੍ਹਾਂ ਦਾ ਮੁਰੀਦ ਬਣਾ ਲਿਆ। ਸਚਿਨ ਨੇ ਟਵੀਟ ਕੀਤਾ, 'ਰੋਹਿਤ ਸ਼ਰਮਾ ਨੇ ਬਿਹਤਰੀਨ ਕੈਚ ਲਪਕਿਆ। ਬੈਕਫੁਟ 'ਤੇ ਸ਼ਾਟ ਖੇਡਦੇ ਹੋਏ ਅਜਿਹੇ ਕੈਚ ਲੈਣਾ ਬਹੁਤ ਮੁਸ਼ਕਲ ਹੁੰਦਾ ਹੈ।

ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਆਪਣੇ ਬੱਲੇ ਨਾਲ ਕੋਹਰਾਮ ਮਚਾ ਦਿੱਤਾ। ਰੋਹਿਤ ਸ਼ਰਮਾ ਨੇ ਲਖਨਊ 'ਚ 61 ਗੇਂਦਾਂ 'ਚ ਆਜੇਤੂ 111 ਦੌੜਾਂ ਬਣਾਈਆਂ। ਜਿਸਦੀ ਬਦੌਲਤ ਟੀਮ ਇੰਡੀਆ ਨੇ 195 ਦੌੜਾਂ ਦਾ ਵੱਡਾ ਸਕੋਰ ਕੀਤਾ। ਰੋਹਿਤ ਸ਼ਰਮਾ ਦੁਨੀਆ ਦੇ ਪਹਿਲੇ ਕ੍ਰਿਕਟਰ ਬਣ ਗਏ ਹਨ। ਜਿਸ ਨੇ  ਟੀ-20 'ਚ 4 ਸੈਂਕੜਾ ਠੋਕੇ ਹੈ। ਉਨ੍ਹਾਂ ਨੇ 3 ਸੈਂਕੜਾ ਜਮਾਉਣ ਵਾਲੇ ਕਾਲਿਨ ਮੁਨਰੋ ਨੂੰ ਪਛਾੜਿਆ। ਤੁਹਾਨੂੰ ਦੱਸ ਦਈਏ ਕਿ ਭਾਰਤ ਲਈ ਕੋਈ ਵੀ ਬੱਲੇਬਾਜ਼ ਇਕ ਤੋਂ ਜ਼ਿਆਦਾ ਟੀ-20 ਸੈਂਕੜਾ ਨਹੀਂ ਲਗ ਸਕਿਆ ਹੈ। ਰੋਹਿਤ ਸ਼ਰਮਾ ਦੁਨੀਆ ਦੇ ਪਹਿਲੇ ਕਪਤਾਨ ਹਨ ਜਿਸ ਨੇ ਟੀ-20 'ਚ ਦੋ ਸੈਂਕੜੇ ਲਗਾਏ ਹਨ।

First published: November 7, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ