Home /News /sports /

ਰੋਹਿਤ ਸ਼ਰਮਾ ਤੋੜਣਗੇ ਸ਼ਾਹਿਦ ਅਫਰੀਦੀ ਦਾ ਹੰਕਾਰ, ਇਹ ਕਾਰਨਾਮਾ ਕਰਨ ਵਾਲੇ ਬਣ ਜਾਣਗੇ ਦੂਜੇ ਬੱਲੇਬਾਜ਼

ਰੋਹਿਤ ਸ਼ਰਮਾ ਤੋੜਣਗੇ ਸ਼ਾਹਿਦ ਅਫਰੀਦੀ ਦਾ ਹੰਕਾਰ, ਇਹ ਕਾਰਨਾਮਾ ਕਰਨ ਵਾਲੇ ਬਣ ਜਾਣਗੇ ਦੂਜੇ ਬੱਲੇਬਾਜ਼

ਰੋਹਿਤ ਸ਼ਰਮਾ ਤੋੜਣਗੇ ਸ਼ਾਹਿਦ ਅਫਰੀਦੀ ਦਾ ਹੰਕਾਰ !

ਰੋਹਿਤ ਸ਼ਰਮਾ ਤੋੜਣਗੇ ਸ਼ਾਹਿਦ ਅਫਰੀਦੀ ਦਾ ਹੰਕਾਰ !

ਜੇਕਰ ਚੌਥੇ ਟੀ-20 ਮੈਚ 'ਚ ਰੋਹਿਤ ਸ਼ਰਮਾ ਦੇ ਬੱਲੇ ਤੋਂ ਤਿੰਨ ਹੋਰ ਛੱਕੇ ਨਿਕਲਦੇ ਹਨ ਤਾਂ ਉਹ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਦੂਜੇ ਬੱਲੇਬਾਜ਼ ਬਣ ਜਾਣਗੇ। ਫਿਲਹਾਲ ਉਹ 474 ਛੱਕਿਆਂ ਨਾਲ ਤੀਜੇ ਸਥਾਨ 'ਤੇ ਹੈ। ਦੂਜੇ ਸਥਾਨ 'ਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ 476 ਛੱਕਿਆਂ ਨਾਲ ਕਾਬਜ਼ ਹਨ।

ਹੋਰ ਪੜ੍ਹੋ ...
  • Share this:
    Cricket News Update: ਭਾਰਤ ਅਤੇ ਵੈਸਟਇੰਡੀਜ਼ ਕ੍ਰਿਕਟ ਟੀਮ (Indian Cricket News)  ਵਿਚਾਲੇ ਚੱਲ ਰਹੀ ਪੰਜ ਮੈਚਾਂ ਦੀ ਟੀ-20 (T-20 series )ਸੀਰੀਜ਼ ਦਾ ਚੌਥਾ ਮੈਚ 6 ਅਗਸਤ ਨੂੰ ਫਲੋਰੀਡਾ ਦੇ ਸੈਂਟਰਲ ਬ੍ਰੋਵਾਰਡ ਰੀਜਨਲ ਪਾਰਕ ਸਟੇਡੀਅਮ ਟਰਫ ਮੈਦਾਨ 'ਤੇ ਖੇਡਿਆ ਜਾਵੇਗਾ। ਇਸ ਮੈਚ 'ਚ ਜਦੋਂ ਭਾਰਤੀ ਟੀਮ ਮੈਦਾਨ 'ਚ ਉਤਰੇਗੀ ਤਾਂ ਸਭ ਦੀਆਂ ਨਜ਼ਰਾਂ 35 ਸਾਲਾ ਅਨੁਭਵੀ ਕਪਤਾਨ ਰੋਹਿਤ ਸ਼ਰਮਾ(Captain Rohit Sharma) 'ਤੇ ਹੋਣਗੀਆਂ। ਸ਼ਰਮਾ ਤੀਜੇ ਟੀ-20 ਮੈਚ 'ਚ ਪਿੱਠ ਦਰਦ ਕਾਰਨ ਰਿਟਾਇਰ ਹੋ ਗਏ ਸਨ। ਚੌਥੇ ਟੀ-20 ਮੈਚ 'ਚ ਹਿੱਸਾ ਲੈਣ ਜਾਂ ਨਹੀਂ, ਇਸ ਬਾਰੇ 'ਚ ਉਸ ਦਾ ਕਹਿਣਾ ਹੈ ਕਿ ਸੀਰੀਜ਼ ਦੇ ਚੌਥੇ ਮੈਚ 'ਚ ਕੁਝ ਦਿਨ ਬਾਕੀ ਹਨ ਅਤੇ ਉਮੀਦ ਹੈ ਕਿ ਉਹ ਠੀਕ ਰਹਿਣਗੇ।

    ਜੇਕਰ 'ਹਿਟਮੈਨ' ਸ਼ਰਮਾ ਚੌਥੇ ਟੀ-20 ਮੈਚ 'ਚ ਖੇਡਦੇ ਹਨ ਤਾਂ ਉਨ੍ਹਾਂ ਕੋਲ ਵੱਡੀ ਉਪਲਬਧੀ ਹਾਸਲ ਕਰਨ ਦਾ ਸੁਨਹਿਰੀ ਮੌਕਾ ਹੋਵੇਗਾ। ਦਰਅਸਲ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਕੈਰੇਬੀਆਈ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਦੇ ਨਾਂ ਦਰਜ ਹੈ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦਾ ਨਾਂ ਆਉਂਦਾ ਹੈ। ਇਸ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਤੀਜੇ ਸਥਾਨ 'ਤੇ ਹਨ।

    ਸ਼ਰਮਾ ਜਦੋਂ ਚੌਥੇ ਟੀ-20 ਮੈਚ 'ਚ ਮੈਦਾਨ 'ਤੇ ਉਤਰਨਗੇ ਤਾਂ ਉਨ੍ਹਾਂ ਕੋਲ ਸ਼ਾਹਿਦ ਅਫਰੀਦੀ ਨੂੰ ਪਿੱਛੇ ਛੱਡਣ ਦਾ ਸੁਨਹਿਰੀ ਮੌਕਾ ਹੋਵੇਗਾ। ਅਫਰੀਦੀ ਦੇ ਨਾਂ ਅੰਤਰਰਾਸ਼ਟਰੀ ਕ੍ਰਿਕਟ 'ਚ 476 ਛੱਕੇ ਹਨ। ਇਸ ਦੇ ਨਾਲ ਹੀ ਸ਼ਰਮਾ ਨੇ ਹੁਣ ਤੱਕ 474 ਛੱਕੇ ਲਗਾਏ ਹਨ। ਜੇਕਰ ਭਾਰਤੀ ਕਪਤਾਨ ਦੇ ਬੱਲੇ 'ਤੇ ਅਗਲੇ ਮੈਚ 'ਚ ਤਿੰਨ ਹੋਰ ਛੱਕੇ ਲੱਗ ਜਾਂਦੇ ਹਨ ਤਾਂ ਉਹ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ 'ਚ ਅਫਰੀਦੀ ਨੂੰ ਪਿੱਛੇ ਛੱਡ ਦੇਵੇਗਾ।

    ਤੁਹਾਨੂੰ ਦੱਸ ਦੇਈਏ ਕਿ ਅਫਰੀਦੀ ਨੇ 1996 ਤੋਂ 2018 ਦਰਮਿਆਨ ਆਪਣੀ ਟੀਮ ਪਾਕਿਸਤਾਨ ਲਈ 524 ਮੈਚ ਖੇਡਦੇ ਹੋਏ 508 ਪਾਰੀਆਂ 'ਚ ਇਹ ਕਾਰਨਾਮਾ (476 ਛੱਕੇ) ਕੀਤੇ ਹਨ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਭਾਰਤੀ ਟੀਮ ਲਈ 2007 ਤੋਂ ਹੁਣ ਤੱਕ 409 ਮੈਚ ਖੇਡਦੇ ਹੋਏ 426 ਪਾਰੀਆਂ 'ਚ 474 ਛੱਕੇ ਲਗਾਉਣ ਦਾ ਕਾਰਨਾਮਾ ਕਰ ਲਿਆ ਹੈ।

    ਵੈਸਟਇੰਡੀਜ਼ ਦੇ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਦੇ ਨਾਂ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਹੈ। 1999 ਤੋਂ 2021 ਦਰਮਿਆਨ ਵੈਸਟਇੰਡੀਜ਼ ਲਈ 483 ਮੈਚ ਖੇਡਦੇ ਹੋਏ ਗੇਲ ਨੇ 551 ਪਾਰੀਆਂ 'ਚ 553 ਛੱਕੇ ਲਗਾਏ ਹਨ।
    Published by:Tanya Chaudhary
    First published:

    Tags: Cricket, Cricket News, Rohit sharma, Sports, T-20

    ਅਗਲੀ ਖਬਰ