ਏਸ਼ੀਆਈ ਖੇਡਾਂ 2018- ਰੁਪਿੰਦਰਪਾਲ ਤੇ ਆਕਾਸ਼ਦੀਪ ਸਿੰਘ ਦੀ ਭਾਰਤੀ ਹਾੱਕੀ ਟੀਮ 'ਚ ਵਾਪਸੀ

Damanjeet Kaur
Updated: July 10, 2018, 12:03 PM IST
ਏਸ਼ੀਆਈ ਖੇਡਾਂ 2018- ਰੁਪਿੰਦਰਪਾਲ ਤੇ ਆਕਾਸ਼ਦੀਪ ਸਿੰਘ ਦੀ ਭਾਰਤੀ ਹਾੱਕੀ ਟੀਮ 'ਚ ਵਾਪਸੀ
ਰੁਪਿੰਦਰਪਾਲ ਤੇ ਆਕਾਸ਼ਦੀਪ ਸਿੰਘ
Damanjeet Kaur
Updated: July 10, 2018, 12:03 PM ISTਏਸ਼ੀਆਈ ਖੇਡਾਂ 2018 ਲਈ ਭਾਰਤੀ ਹਾੱਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਅਨੁਭਵੀ ਡ੍ਰੈਗਫਿਲਕਰ ਰੁਪਿੰਦਰਪਾਲ ਸਿੰਘ ਤੇ ਸਟਰਾਈਕਰ ਆਕਾਸ਼ਦੀਪ ਸਿੰਘ ਨੇ ਇਸ ਮਹਤੱਵਪੂਰਣ ਖੇਡ ਆਯੋਜਨ ਲਈ ਭਾਰਤ ਦੀ 18 ਮੈਂਬਰੀ ਪੁਰਸ਼ ਹਾੱਕੀ ਟੀਮ ਵਿੱਚ ਵਾਪਸੀ ਕੀਤੀ। ਹਾੱਕੀ ਇੰਡੀਆ ਨੇ ਅੱਜ ਡਿਫੈਂਡਿੰਗ ਜੇਤੂ ਭਾਰਤ ਦੀ ਟੀਮ ਦੀ ਘੋਸ਼ਣਾ ਕੀਤੀ ਜਿਸ ਵਿੱਚ ਚੈਂਪੀਅਨ ਟ੍ਰਾੱਫੀ ਦੀ ਉੱਪ-ਜੇਤੂ ਰਹਿਣ ਵਾਲੀ ਟੀਮ ਵਿੱਚ ਕੇਵਲ ਦੋ ਬਦਲਾਅ ਕੀਤੇ ਗਏ ਹਨ। ਭਾਰਤ ਨੇ ਹਾਲ ਵਿੱਚ ਨੀਦਰਲੈਂਡ ਵਿੱਚ ਚੈਂਪੀਅਨਸ ਟਰਾੱਫੀ ਵਿੱਚ ਸਿਲਵਰ ਮੈਡਲ ਜਿੱਤਿਆ ਸੀ। ਚੈਂਪੀਅਨਸ ਟਰਾੱਫੀ ਦੀ ਟੀਮ ਨਾਲ ਰੁਪਿੰਦਰਪਾਲ ਨੂੰ ਆਰਾਮ ਦਿੱਤਾ ਗਿਆ ਸੀ। ਉਹ ਜਰਮਨਪ੍ਰੀਤ ਸਿੰਘ ਦੀ ਜਗ੍ਹਾ ਟੀਮ ਵਿੱਚ ਵਾਪਿਸ ਆ ਰਹੇ ਹਨ। ਦੂਜੇ ਪਾਸੇ ਆਕਾਸ਼ਦੀਪ ਨੇ ਫੱਟੜ ਰਮਨਦੀਪ ਸਿੰਘ ਦੀ ਜਗ੍ਹਾ ਲੈ ਲਈ ਹੈ।


ਗੋਲਕੀਪਰ ਪੀਆਰ ਸ੍ਰੀਜੇਸ਼ ਦੀ ਅਗਵਾਈ ਵਾਲੀ ਬਾਕੀ ਟੀਮ ਉਹੀ ਹੈ ਜਿਸਨੇ ਚੈਂਪੀਅਨ ਟਰਾੱਫੀ ਦੇ ਆਖਿਰੀ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ। ਚਿੰਗਲੇਨਸਾਨਾ ਸਿੰਘ ਨੂੰ ਉਪ ਕਪਤਾਨ ਦੇ ਰੂਪ ਵਿੱਚ ਬਰਕਰਾਰ ਰੱਖਿਆ ਗਿਆ ਹੈ ਤੇ ਮਿਡ-ਫੀਲਡ ਵਿੱਚ ਉਹ ਅਨੁਭਵੀ ਸਰਦਾਰ ਸਿੰਘ, ਮਨਪ੍ਰੀਤ ਸਿੰਘ, ਸਿਮਰਨਜੀਤ ਸਿੰਘ ਤੇ ਵਿਵੇਕ ਸਾਗਰ ਪ੍ਰਸਾਦ ਦੇ ਨਾਲ ਸ਼ਾਮਿਲ ਹੋਣਗੇ। ਭਾਰਤ ਦੀ ਫਾੱਰਵਰਡ ਲਾਈਨ ਵਿੱਚ ਕੇਵਲ ਇੱਕ ਬਦਲਾਅ ਕੀਤਾ ਗਿਆ ਹੈ। ਜਿਸ ਵਿੱਚ ਆਕਾਸ਼ਦੀਪ, ਰਮਨਦੀਪ ਦੀ ਜਗ੍ਹਾ ਲੈਣਗੇ। ਚੈਂਪੀਅਨਸ ਟਰਾੱਫੀ ਦੌਰਾਨ ਰਮਨਦੀਪ ਦੇ ਸੱਜੇ ਗੋਡੇ ਉੱਤੇ ਸੱਟ ਲੱਗ ਗਈ ਸੀ।


ਆਕਾਸ਼ਦੀਪ ਤੋਂ ਇਲਾਵਾ ਏਸ਼ੀਆਈ ਖੇਡਾਂ ਦੀ ਹਾੱਕੀ ਟੀਮ ਵਿੱਚ ਐਸਵੀ ਸੁਨੀਲ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ ਤੇ ਦਿਲਪ੍ਰੀਤ ਸਿੰਘ ਤੇ ਹੋਰ ਸਟਰਾਈਕਰ ਹੋਣਗੇ। ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ, ਅਮਿਤ ਰੋਹਿਦਾਸ, ਸੁਰੇਂਦਰ ਕੁਮਾਰ ਤੇ ਬੀਰੇਂਦਰ ਲਕੜਾ ਤੋਂ ਇਲਾਵਾ ਅਨੁਭਵੀ ਡ੍ਰੈਗਫਿਲਕਰ ਰੁਪਿੰਦਰ ਦੀ ਵਾਪਸੀ ਦੇ ਨਾਲ ਟੀਮ ਦਾ ਡਿਫੈਂਸ ਮਜ਼ਬੂਤ ਹੋਵੇਗਾ। ਭਾਰਤ ਨੇ 2014 ਦੇ ਇੰਚਿਓਨ (ਦੱਖਣੀ ਕੋਰੀਆ) ਏਸ਼ੀਆਈ ਖੇਡਾਂ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ ਸੀ ਤੇ ਸਾਲ 2020 ਦੇ ਟੋਕਿਓ ਓਲੰਪਿਕ ਵਿੱਚ ਸਿੱਧੇ ਪ੍ਰਵੇਸ਼ ਲਈ ਇਹ ਉਪਲੱਬਧੀ ਦੋਹਰਾਉਣਾ ਚਾਹੇਗਾ।

ਭਾਰਤ ਦੇ ਮੁਖ ਕੋਚ ਹਰੇਂਦਰ ਸਿੰਘ ਟੀਮ ਦੇ ਸੁਮੇਲ ਤੋਂ ਖੁਸ਼ ਹਨ। ਉਨ੍ਹਾਂ ਨੇ ਕਿਹਾ, 'ਸਾਡੇ ਖਿਡਾਰੀਆਂ ਦਾ ਮਿਸ਼ਰਣ ਸ਼ਾਨਦਾਰ ਹੈ ਜਿਨ੍ਹਾਂ ਨੇ ਹਾਲ ਹੀ ਵਿੱਚ ਪ੍ਰਤੀਯੋਗਿਤਾਵਾਂ ਵਿੱਚ ਆਪਣੀਆਂ ਸਮਰੱਥਾਵਾਂ ਦਿਖਾਈਆਂ ਹਨ। ਪਰ ਬਦਕਿਸਮਤੀ ਨਾਲ ਸਾਨੂੰ ਟੀਮ ਵਿੱਚ ਰਮਨਦੀਪ ਸਿੰਘ ਦੇ ਅਨੁਭਵ ਦੀ ਕਮੀ ਮਹਿਸੂਸ ਹੋਵੇਗੀ ਕਿਉਂਕਿ ਹਾਲ ਵਿੱਚ ਹੋਏ ਗੋਡੇ ਦੇ ਆਪਰੇਸ਼ਨ ਦੇ ਕਾਰਣ ਉਹ ਏਸ਼ੀਆਈ ਖੇਡਾਂ ਤੋਂ ਦੂਰ ਰਹਿਣਗੇ।' ਏਸ਼ੀਆਈ ਖੇਡਾਂ ਤੋਂ ਪਹਿਲਾਂ ਅਗਲੇ ਤਿੰਨ ਹਫ਼ਤਿਆਂ ਵਿੱਚ ਭਾਰਤ ਦੱਖਣੀ ਕੋਰੀਆਂ ਦੇ ਨਾਲ ਪੰਜ ਹੋਰ ਨਿਊਜ਼ੀਲੈਂਡ ਦੇ ਨਾਲ ਤਿੰਨ ਪ੍ਰੈਕਟਿਸ ਮੈਚ ਖੇਡੇਗਾ। ਕੋਚ ਨੇ ਕਿਹਾ ਕਿ ਜਿੱਥੇ ਦੱਖਣੀ ਕੋਰੀਆ ਦੇ ਖਿਲਾਫ਼ ਅਭਿਆਸ ਮੈਚਾਂ ਵਿੱਚ ਕੋਰ ਗਰੁੱਪ ਦੇ ਖਿਡਾਰੀਆਂ ਦਾ ਮਿਸ਼ਰਣ ਹੋਵੇਗਾ, ਨਿਊਜ਼ੀਲੈਂਡ ਦੇ ਖਿਲਾਫ਼ ਮੈਚਾਂ ਵਿੱਚ ਉਹੀ 18 ਮੈਂਬਰੀ ਟੀਮ ਹਿੱਸਾ ਲਵੇਗੀ ਜਿਸਦੀ ਚੋਣ ਏਸ਼ੀਆਈ ਖੇਡਾਂ ਲਈ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਏਸ਼ੀਆਈ ਖੇਡਾਂ ਦੀ ਤਿਆਰੀ ਦੇ ਲਿਹਾਜ਼ ਨਾਲ ਇਹ ਟੀਮ ਲਈ ਚੰਗਾ ਹੋਵੇਗਾ ਜਿੱਥੇ ਅਸੀਂ ਨਿਸ਼ਚਿਤ ਰੂਪ ਨਾਲ ਸੋਨੇ ਦਾ ਤਗਮਾ ਜਿੱਤਣ ਲਈ ਉਤਰਣਗੇ ਤਾਂਕਿ ਅਸੀਂ 2020 ਦੇ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰ ਸਕੀਏ।


First published: July 10, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...