2017 ਰਾਸ਼ਟਰੀ ਰੈਪਿਡ ਚੈਂਪੀਅਨ ਭਾਰਤੀ ਨੌਜਵਾਨ ਪਿਛਲੇ ਲੰਮੇ ਸਮੇਂ ਤੋਂ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰਹਿ ਰਿਹਾ ਹੈ। ਉਹ ਕੀਵ ਸ਼ਹਿਰ ਦੇ ਹਸਪਤਾਲ ਵਿੱਚ ਗੈਸਟ੍ਰੌਐਂਟਰੌਲੋਜੀ ਵਿੱਚ ਅਪ੍ਰੈਂਟਿਸਿੰਗ ਵਿੱਚ ਰੈਜ਼ੀਡੈਂਟ ਡਾਕਟਰ ਦੀ ਸੇਵਾ ਨਿਭਾ ਰਿਹਾ ਹੈ। ਉਸ ਦੀ ਉਮਰ 30 ਸਾਲ ਦੀ ਹੈ ਅਤੇ ਉਹ ਸਾਲ 2012 ਤੋਂ ਕੀਵ ਵਿੱਚ ਰਹਿ ਰਿਹਾ ਹੈ। ਕੀਵ ਵਿੱਚ ਬੀਤੇ ਵੀਰਵਾਰ ਨੂੰ ਰੂਸ ਦੁਆਰਾ ਕੀਤੇ ਗਏ ਹਮਲੇ ਕਰਕੇ, ਲੋਕ ਸਵੇਰੇ ਧਮਾਕਿਆਂ ਦੀ ਆਵਾਜ਼ ਨਾਲ ਜਾਗੇ ਅਤੇ ਆਪਣਾ ਜੋ ਵੀ ਜ਼ਰੂਰੀ ਸਮਾਨ ਸਮੇਟਿਆ ਤੇ ਆਪਣੀਆਂ ਕਾਰਾਂ ਵਿੱਚ ਸੁੱਟ ਸ਼ਹਿਰ ਛੱਡ ਕੇ ਚਲੇ ਗਏ। ਭਾਰਤੀ ਨੌਜਵਾਨ ਅਨਵੇਸ਼ ਉਪਾਧਿਆਏ ਨੇ ਕਿਹਾ ਕਿ ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਕਿ ਉਸ ਦੇ ਜੀਵਨ ਵਿੱਚ ਅਜਿਹਾ ਸੰਕਟ ਸਾਹਮਣੇ ਆਵੇਗਾ। ਉਸ ਮੇ ਕਿਹਾ ਕਿ ਜੋ ਕੁਝ ਵਾਪਰ ਰਿਹਾ ਹੈ, ਮੈਂ ਉਸ 'ਤੇ ਵਿਸ਼ਵਾਸ ਨਹੀਂ ਕਰ ਪਾ ਰਿਹਾ। ਉਸ ਨੇ ਦੱਸਿਆ ਕਿ ਭਾਰਤ ਤੋਂ ਉਸ ਦੇ ਮਾਪੇ ਉਸ ਦੀ ਬਹੁਤ ਚਿੰਤਾਂ ਕਰ ਰਹੇ ਹਨ ਅਤੇ ਉਸ ਦੇ ਸਕੂਲੀ ਅਧਿਆਪਕ ਵੀ ਉਸ ਦੀ ਸੁੱਖ-ਸਾਂਦ ਲਈ ਫੌਨ ਕਰ ਰਹੇ ਹਨ।
ਅਨਵੇਸ਼ ਨੇ ਦੱਸਿਆ ਕਿ ਉਹ ਆਪਣੇ ਕੋਚ ਜੀਐਮ ਟਿਮੋਸਚੇਂਕੋ ਦੇ ਸੁਝਾਅ 'ਤੇ ਇੱਕ ਦਹਾਕੇ ਪਹਿਲਾਂ ਮੈਡੀਸਨ ਦੀ ਪੜ੍ਹਾਈ ਕਰਨ ਲਈ ਯੂਕਰੇਨ ਆ ਗਿਆ ਸੀ। ਉਸ ਦਾ ਮੰਨਣਾ ਸੀ ਕਿ ਇੱਥੇ ਰਹਿਣ ਨਾਲ ਉਸ ਨੂੰ ਸ਼ਤਰੰਜ ਦੇ ਹੋਰ ਮੌਕੇ ਮਿਲਣਗੇ। ਵਰਤਮਾਨ ਵਿੱਚ 2352 ਦਾ ਦਰਜਾ ਪ੍ਰਾਪਤ, ਅਨਵੇਸ਼ ਨੇ ਆਖਰੀ ਵਾਰ ਦੋ ਮਹੀਨੇ ਪਹਿਲਾਂ ਪੱਛਮੀ-ਕੇਂਦਰੀ ਯੂਕਰੇਨੀ ਸ਼ਹਿਰ ਵਿਨਿਤਸੀਆ ਵਿੱਚ ਇੱਕ ਓਵਰ ਬੋਰਡ ਟੂਰਨਾਮੈਂਟ ਖੇਡਿਆ ਸੀ। ਦਸ ਖਿਡਾਰੀਆਂ ਦੇ ਇਸ ਗੇਮ ਵਿੱਚ ਉਹ ਸਭ ਤੋਂ ਮਜ਼ਬੂਤ ਖਿਡਾਰੀ ਸੀ ਤੇ ਉਹ ਪਹਿਲੇ ਸਥਾਨ 'ਤੇ ਰਿਹਾ ਸੀ।
ਉਸਨੇ ਕਿਹਾ ਕਿ ਮੈਂ ਆਪਣੇ ਫਲੈਟ ਵਿੱਚ ਇਕੱਲਾ ਬੈਠਾ ਹਾਂ। ਮੈਂ ਬਹੁਤ ਤਣਾਅ ਵਿੱਚ ਹਾਂ ਅਤੇ ਡਰਿਆ ਹੋਇਆ ਹਾਂ। ਉਸ ਨੇ ਕਿਹਾ ਕਿ ਮੈਂ ਮਾਰਚ ਦੇ ਪਹਿਲੇ ਹਫ਼ਤੇ ਵਿੱਚ ਭਾਰਤ ਜਾਣਾ ਸੀ। ਪਰ ਹੁਣ ਮੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਭਾਰਤ ਕਦੋਂ ਜਾ ਸਕਾਗਾ। ਤੁਹਾਨੂੰ ਦੱਸ ਦੇਈਏ ਕਿ ਰੂਸ ਦੇ ਵੀਰਵਾਰ ਦੀ ਸਵੇਰ ਯੂਕਰੇਨ ਉੱਤੇ ਹਮਲਾ ਕਰਨ ਤੋਂ ਬਾਅਦ ਹਵਾਈ ਉਡਾਨਾਂ ਬੰਦ ਕਰ ਦਿੱਤੀਆਂ ਹਨ। 15 ਹਜ਼ਾਰ ਤੋਂ ਵੱਧ ਭਾਰਤੀ ਇਸ ਸਮੇਂ ਯੂਕਰੇਨ ਵਿੱਚ ਫਸੇ ਹੋਏ ਹਨ। ਯੂਕਰੇਨ ਵਿੱਚ ਭਾਰਤੀ ਦੂਤਵਾਸ ਨੇ ਭਾਰਤੀਆਂ ਲਈ ਪਹਿਲਾਂ ਹੀ ਵਿਸ਼ੇਸ਼ ਉਡਾਨਾਂ ਦਾ ਪ੍ਰਬੰਧ ਕਰ ਲਿਆ ਸੀ। ਪਰ ਯੁੱਧ ਦੀ ਇਸ ਸਥਿਤੀ ਵਿੱਚ ਇਨ੍ਹਾਂ ਸਾਰੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ ਹੈ।
ਭਾਰਤੀ ਸ਼ਤਰੰਜ ਦੇ ਇੰਟਰਨੈਸ਼ਨਲ ਮਾਸਟਰ ਰਹੇ ਅਨਵੇਸ਼ ਨੇ ਕਿਹਾ ਕਿ ਲੋਕ ਲਗਾਤਾਰ ਸ਼ਹਿਰ ਛੱਡ ਕੇ ਜਾ ਰਹੇ ਹਨ। ਉਸ ਨੇ ਬਹੁਤ ਸਾਰੇ ਸ਼ਹਿਰੀਆਂ ਨੂੰ ਆਪਣੇ ਘਰ ਛੱਡਕੇ ਜਾਂਦੇ ਦੇਖਿਆ ਹੈ। ਪਰ ਭਾਰਤੀ ਦੂਤਵਾਸ ਨੇ ਉਨ੍ਹਾਂ ਨੂੰ ਉੱਥੇ ਹੀ ਰੁਕਣ ਲਈ ਕਿਹਾ ਹੈ। ਪਿਛਲੇ ਹਫ਼ਤੇ ਇੰਡੀਅਨ ਅੰਬੈਸੀ ਦੇ ਕਹਿਣ ਤੋਂ ਬਾਅਦ ਅਨਵੇਸ਼ ਨੇ ਕੰਮ ਉੱਤੇ ਜਾਣਾ ਛੱਡ ਦਿੱਤਾ ਸੀ। ਉਸ ਨੇ ਆਪਣੀਆਂ ਕੁਝ ਜ਼ਰੂਰੀ ਚੀਜ਼ਾਂ, ਸਨੈਕਸ ਅਤੇ ਫਲੈਸ਼ਲਾਈਟ ਨਾਲ ਇੱਕ ਬੈਗ ਪੈਕ ਕਰ ਲਿਆ ਸੀ। ਪਰ ਇਸ ਦੀ ਲੋੜ ਐਨੀ ਛੇਤੀ ਪੈ ਜਾਵੇਗੀ, ਅਨਵੇਸ਼ ਨੂੰ ਇਸ ਦਾ ਅੰਦਾਜ਼ਾ ਨਹੀਂ ਸੀ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।