Home /News /sports /

Gama Pehlwan 144 Birthday: ਹਰ ਰੋਜ਼ 6 ਦੇਸੀ ਮੁਰਗੇ ਅਤੇ 100 ਰੋਟੀਆਂ ਖਾਣ ਵਾਲਾ ਪਹਿਲਵਾਨ, ਜੋ ਕਿਸੇ ਤੋਂ ਨਹੀਂ ਹਾਰਿਆ...

Gama Pehlwan 144 Birthday: ਹਰ ਰੋਜ਼ 6 ਦੇਸੀ ਮੁਰਗੇ ਅਤੇ 100 ਰੋਟੀਆਂ ਖਾਣ ਵਾਲਾ ਪਹਿਲਵਾਨ, ਜੋ ਕਿਸੇ ਤੋਂ ਨਹੀਂ ਹਾਰਿਆ...

Gama Pehlwan 144 Birthday: 'ਰੁਸਤਮ-ਏ-ਹਿੰਦ' ਦੇ ਨਾਂਅ ਨਾਲ ਮਸ਼ਹੂਰ 'ਦਿ ਗ੍ਰੇਟ ਗਾਮਾ' ਦਾ ਅੱਜ 144ਵਾਂ ਜਨਮ ਦਿਨ ਹੈ। ਗੂਗਲ ਨੇ ਡੂਡਲ ਬਣਾ ਕੇ ਗਾਮਾ ਪਹਿਲਵਾਨ (Gama Wrestler) ਦੇ ਜਨਮਦਿਨ ਨੂੰ ਹੋਰ ਵੀ ਖਾਸ ਬਣਾ ਦਿੱਤਾ ਹੈ। ਇੱਕ ਅਜਿਹਾ ਪਹਿਲਵਾਨ ਜੋ ਦੁਨੀਆ ਦੇ ਕਿਸੇ ਵੀ ਪਹਿਲਵਾਨ ਤੋਂ ਕਦੇ ਨਹੀਂ ਹਾਰਿਆ, ਜਿਸਨੇ ਪੂਰੀ ਦੁਨੀਆ ਵਿੱਚ ਨਾਮ ਕਮਾਇਆ।

ਹੋਰ ਪੜ੍ਹੋ ...
 • Share this:
  Gama Pehlwan 144 Birthday: 'ਰੁਸਤਮ-ਏ-ਹਿੰਦ' ਦੇ ਨਾਂਅ ਨਾਲ ਮਸ਼ਹੂਰ 'ਦਿ ਗ੍ਰੇਟ ਗਾਮਾ' ਦਾ ਅੱਜ 144ਵਾਂ ਜਨਮ ਦਿਨ ਹੈ। ਗੂਗਲ ਨੇ ਡੂਡਲ ਬਣਾ ਕੇ ਗਾਮਾ ਪਹਿਲਵਾਨ (Gama Wrestler) ਦੇ ਜਨਮਦਿਨ ਨੂੰ ਹੋਰ ਵੀ ਖਾਸ ਬਣਾ ਦਿੱਤਾ ਹੈ। ਇੱਕ ਅਜਿਹਾ ਪਹਿਲਵਾਨ ਜੋ ਦੁਨੀਆ ਦੇ ਕਿਸੇ ਵੀ ਪਹਿਲਵਾਨ ਤੋਂ ਕਦੇ ਨਹੀਂ ਹਾਰਿਆ, ਜਿਸਨੇ ਪੂਰੀ ਦੁਨੀਆ ਵਿੱਚ ਨਾਮ ਕਮਾਇਆ। Oneindia ਦੀ ਖ਼ਬਰ ਅਨੁਸਾਰ  ਗਾਮਾ ਪਹਿਲਵਾਨ ਨੇ ਆਪਣੀ ਜ਼ਿੰਦਗੀ ਦੇ 52 ਸਾਲ ਕੁਸ਼ਤੀ ਨੂੰ ਦਿੱਤੇ ਅਤੇ ਕਈ ਖਿਤਾਬ ਜਿੱਤੇ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਸਮਾਂ ਕਾਫੀ ਮੁਸ਼ਕਲਾਂ 'ਚ ਬੀਤਿਆ। ਆਓ, ਜਾਣਦੇ ਹਾਂ ਗਾਮਾ ਪਹਿਲਵਾਨ ਬਾਰੇ।

  ਗਾਮਾ ਦਾ ਜਨਮ 22 ਮਈ 1878 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ। ਗਾਮਾ ਦੇ ਪਿਤਾ ਮੁਹੰਮਦ ਅਜ਼ੀਜ਼ ਬਖਸ਼ ਵੀ ਪਹਿਲਵਾਨ ਸਨ। ਗਾਮਾ ਦਾ ਬਚਪਨ ਦਾ ਨਾਂ ਗੁਲਾਮ ਮੁਹੰਮਦ ਸੀ। ਗਾਮਾ ਨੇ ਸਿਰਫ਼ 10 ਸਾਲ ਦੀ ਉਮਰ ਵਿੱਚ ਕੁਸ਼ਤੀ ਸ਼ੁਰੂ ਕਰ ਦਿੱਤੀ ਸੀ। ਭਾਰਤ-ਪਾਕਿਸਤਾਨ ਦੀ ਵੰਡ ਦੇ ਸਮੇਂ, ਗਾਮਾ ਪਹਿਲਵਾਨ ਆਪਣੇ ਪਰਿਵਾਰ ਨਾਲ ਲਾਹੌਰ ਚਲੇ ਗਏ। ਗਾਮਾ ਪਹਿਲਵਾਨ ਨੇ ਪ੍ਰਸਿੱਧ ਪਹਿਲਵਾਨ ਮਾਧੋ ਸਿੰਘ ਤੋਂ ਕੁਸ਼ਤੀ ਦੀਆਂ ਸ਼ੁਰੂਆਤੀ ਬਾਰੀਕੀਆਂ ਸਿੱਖੀਆਂ। ਇਸ ਤੋਂ ਬਾਅਦ ਦਾਤੀਆ ਦੇ ਮਹਾਰਾਜਾ ਭਵਾਨੀ ਸਿੰਘ ਨੇ ਉਨ੍ਹਾਂ ਨੂੰ ਕੁਸ਼ਤੀ ਕਰਨ ਦੀ ਸਹੂਲਤ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਕੁਸ਼ਤੀ ਲਗਾਤਾਰ ਵਧਦੀ-ਫੁੱਲਦੀ ਰਹੀ। ਗਾਮਾ ਨੇ ਆਪਣੇ 52 ਸਾਲ ਦੇ ਕਰੀਅਰ 'ਚ ਕਦੇ ਵੀ ਮੈਚ ਨਹੀਂ ਹਾਰਿਆ ਹੈ।

  ਅਨੋਖੀ ਸੀ ਗਾਮੇ ਦੀ ਖੁਰਾਕ

  ਗਾਮਾ ਪਹਿਲਵਾਨ ਦੀ ਖੁਰਾਕ ਦੀ ਗੱਲ ਕਰੀਏ ਤਾਂ ਲੋਕ ਉਨ੍ਹਾਂ ਨੂੰ ਖਾਂਦੇ ਦੇਖ ਕੇ ਉਨ੍ਹਾਂ ਦੀਆਂ ਉਂਗਲਾਂ ਦਬਾ ਲੈਂਦੇ ਸਨ। ਅਸਲ ਵਿੱਚ ਗਾਮੇ ਦੀ ਖੁਰਾਕ ਅਜਿਹੀ ਸੀ, ਜੋ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ। ਦੱਸਿਆ ਜਾਂਦਾ ਹੈ ਕਿ ਗਾਮਾ ਪਹਿਲਵਾਨ ਇੱਕ ਦਿਨ ਵਿੱਚ 6 ਦੇਸੀ ਮੁਰਗੇ, 10 ਲੀਟਰ ਦੁੱਧ, ਅੱਧਾ ਕਿਲੋ ਘਿਓ, ਬਦਾਮ ਦਾ ਸ਼ਰਬਤ ਅਤੇ 100 ਰੋਟੀਆਂ ਖਾਂਦਾ ਸੀ।

  ਬਰੂਸ ਲੀ ਵੀ ਮੰਨਦਾ ਦਾ ਮਾਡਲ

  ਇੱਕ ਰਿਪੋਰਟ ਮੁਤਾਬਕ ਗਾਮਾ ਨੇ ਪੱਥਰ ਦੇ ਡੰਬਲ ਨਾਲ ਆਪਣਾ ਸਰੀਰ ਬਣਾਇਆ ਸੀ। ਮਸ਼ਹੂਰ ਮਾਰਸ਼ਲ ਆਰਟਿਸਟ ਬਰੂਸ ਲੀ ਵੀ ਗਾਮਾ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਉਨ੍ਹਾਂ ਤੋਂ ਬਾਡੀ ਬਿਲਡਿੰਗ ਸਿੱਖੀ। ਕਿਹਾ ਜਾਂਦਾ ਹੈ ਕਿ ਬਰੂਸ ਲੀ ਲੇਖਾਂ ਰਾਹੀਂ ਗਾਮਾ ਪਹਿਲਵਾਨ ਦੀ ਕਸਰਤ 'ਤੇ ਨਜ਼ਰ ਰੱਖਦੇ ਸੀ ਅਤੇ ਫਿਰ ਖੁਦ ਅਭਿਆਸ ਕਰਦੇ ਸਨ। ਬਰੂਸ ਲੀ ਨੇ ਵੀ ਗਾਮਾ ਨੂੰ ਦੇਖ ਕੇ ਪੁਸ਼ਅੱਪ ਲਗਾਉਣਾ ਸਿੱਖ ਲਿਆ ਸੀ।

  ਗਾਮਾ ਪਹਿਲਵਾਨ 'ਰੁਸਤਮ-ਏ-ਹਿੰਦ' ਦੇ ਨਾਂਅ ਨਾਲ ਮਸ਼ਹੂਰ ਹੋ ਗਏ ਸਨ। ਉਨ੍ਹਾਂ ਨੂੰ ਇੱਕ ਦਿਨ ਵਿੱਚ 5000 ਸਕੁਐਟਸ ਅਤੇ 1000 ਪੁਸ਼ਅੱਪ ਕਰਨ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਦੇ ਸਾਹਮਣੇ ਕੋਈ ਪਹਿਲਵਾਨ ਖੜ੍ਹਾ ਨਹੀਂ ਸੀ ਹੋ ਸਕਦਾ। ਉਨ੍ਹਾਂ ਸਾਰੇ ਪਹਿਲਵਾਨਾਂ ਨੂੰ ਧੂੜ ਚਟਾ ਦਿੱਤੀ ਸੀ।
  Published by:Krishan Sharma
  First published:

  Tags: Wrestler

  ਅਗਲੀ ਖਬਰ