ਸੁਨੀਲ ਗਾਵਸਕਰ ਦੀ ਅੰਤਰਰਾਸ਼ਟਰੀ ਕ੍ਰਿਕਟ 'ਚ 'ਹਾਫ਼ ਸੈਂਚੁਰੀ", ਸਚਿਨ ਨੇ ਭਾਵੁਕ ਪੋਸਟ ਨਾਲ ਦਿੱਤੀ ਵਧਾਈ

News18 Punjabi | News18 Punjab
Updated: March 7, 2021, 8:54 AM IST
share image
ਸੁਨੀਲ ਗਾਵਸਕਰ ਦੀ ਅੰਤਰਰਾਸ਼ਟਰੀ ਕ੍ਰਿਕਟ 'ਚ 'ਹਾਫ਼ ਸੈਂਚੁਰੀ

  • Share this:
  • Facebook share img
  • Twitter share img
  • Linkedin share img
ਟੀਮ ਇੰਡੀਆ ਦੇ ਦਿੱਗਜ ਬੱਲੇਬਾਜ਼ ਸੁਨੀਲ ਗਾਵਸਕਰ (Sunil Gavaskar) ਲਈ ਅੱਜ, 6 ਮਾਰਚ ਦਾ ਦਿਨ ਬਹੁਤ ਖ਼ਾਸ ਹੈ। ਅੱਜ ਤੋਂ ਠੀਕ 50 ਸਾਲ ਪਹਿਲਾਂ, 16 ਸਾਲ ਦੇ ਸੁਨੀਲ ਗਾਵਸਕਰ ਉਸ ਸਮੇਂ ਦੀ ਸਭ ਤੋਂ ਘਾਤਕ ਵੈਸਟਇੰਡੀਜ਼ ਟੀਮ ਦੇ ਸਾਹਮਣੇ, ਪੋਰਟ ਆਫ਼ ਸਪੇਨ ਦੇ ਮੈਦਾਨ ਵਿੱਚ ਪਹਿਲੀ ਵਾਰ ਬੱਲਾ ਲੈ ਕੇ ਅੰਤਰਰਾਸ਼ਟਰੀ ਕ੍ਰਿਕਟ ਮੈਦਾਨ ਵਿੱਚ ਉੱਤਰੇ ਸਨ। ਉਨ੍ਹਾਂ ਨੇ ਵੈਸਟਇੰਡੀਜ਼ ਖ਼ਿਲਾਫ਼ ਆਪਣੀ ਪਹਿਲੀ ਟੈਸਟ ਸੀਰੀਜ਼ ਵਿੱਚ ਕੁੱਲ 774 ਦੌੜਾਂ ਬਣਾਈਆਂ ਸਨ ਅਤੇ ਭਾਰਤ ਨੇ ਇਹ ਟੈਸਟ ਸੀਰੀਜ਼ ਜਿੱਤੀ ਵੀ ਸੀ। ਇਸ ਦੇ ਨਾਲ ਹੀ  ਗਾਵਸਕਰ, ਸਾਰੇ ਭਾਰਤੀਆਂ ਲਈ ਇੱਕ ਹੀਰੋ ਬਣ ਗਏ ਸਨ। ਅੱਜ ਸੁਨੀਲ ਗਾਵਸਕਰ ਨੇ ਅੰਤਰਰਾਸ਼ਟਰੀ ਕ੍ਰਿਕਟ ਖੇਤਰ ਵਿੱਚ ਆਪਣੇ 50 ਸਾਲ (completes fifty years in International Cricket) ਪੂਰੇ ਕਰ ਲਏ ਹਨ।

ਇਸ ਖ਼ਾਸ ਮੌਕੇ 'ਤੇ ਖੇਡ ਜਗਤ ਦੇ ਵੱਖ-ਵੱਖ ਖਿਡਾਰੀਆਂ ਨੇ ਉਨ੍ਹਾਂ ਨੂੰ ਆਪਣੇ-ਆਪਣੇ ਅੰਦਾਜ਼ ਵਿੱਚ ਵਧਾਈ ਦਿੱਤੀ। ਇਸ ਮੌਕੇ, ਭਾਰਤੀ ਕ੍ਰਿਕੇਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ (Sachin Tendulkar) ਨੇ ਵੀ ਇੱਕ ਭਾਵੁਕ ਸੋਸ਼ਲ ਮੀਡੀਆ ਪੋਸਟ ਰਾਹੀਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਸਚਿਨ ਨੇ ਆਪਣੀ ਪੋਸਟ ਵਿੱਚ ਗਾਵਸਕਰ ਦੀ ਪਹਿਲੀ ਪਾਰੀ ਯਾਦ ਕਰਦਿਆਂ ਉਨ੍ਹਾਂ ਦੀ ਖ਼ੂਬ ਤਾਰੀਫ਼ ਕੀਤੀ ਅਤੇ ਦੱਸਿਆ ਕਿ ਉਹ ਅੱਜ ਵੀ ਸਚਿਨ ਦੇ ਹੀਰੋ ਹਨ। ਇੰਨਾ ਹੀ ਨਹੀਂ, ਸਚਿਨ ਨੇ 1971 ਦੀ ਪੂਰੀ ਕ੍ਰਿਕਟ ਟੀਮ ਨੂੰ ਵੀ ਵਧਾਈ ਦਿੱਤੀ।

ਗਾਵਸਕਰ ਦੀ ਪ੍ਰਸ਼ੰਸਾ ਕਰਦਿਆਂ ਸਚਿਨ ਨੇ ਆਪਣੇ ਟਵੀਟ ਵਿੱਚ ਲਿਖਿਆ, “50 ਸਾਲ ਪਹਿਲਾਂ ਅੱਜ ਦੇ ਦਿਨ ਉਹ ਕ੍ਰਿਕਟ ਜਗਤ ਵਿੱਚ ਤੂਫ਼ਾਨ ਲੈ ਆਏ ਸਨ। ਉਨ੍ਹਾਂ ਨੇ ਆਪਣੀ ਪਹਿਲੀ ਸੀਰੀਜ਼ ਵਿੱਚ 774 ਦੌੜਾਂ ਬਣਾਈਆਂ ਸਨ ਅਤੇ ਸਾਨੂੰ ਸਾਰੇ ਵੱਡੇ ਹੋ ਰਹੇ ਬੱਚਿਆਂ ਨੂੰ ਆਪਣਾ ਹੀਰੋ ਮਿਲ ਗਿਆ ਸੀ। ਲੜੀ। ਭਾਰਤ ਨੇ ਪਹਿਲਾਂ ਵੈਸਟਇੰਡੀਜ਼ ਅਤੇ ਫਿਰ ਇੰਗਲੈਂਡ ਵਿੱਚ ਸੀਰੀਜ਼ ਜਿੱਤੀ। ਇਸ ਤੋਂ ਬਾਅਦ, ਭਾਰਤ ਵਿੱਚ ਇਸ ਖੇਲ ਦੇ ਮਾਇਨੇ ਹੀ ਬਦਲ ਗਏ। ਇੱਕ ਯੰਗ ਬਵਾਏ ਦੇ ਤੌਰ 'ਤੇ ਮੈਨੂੰ ਪਤਾ ਸੀ ਕਿ ਮੇਰੇ ਕੋਲ ਕੋਈ ਅਜਿਹਾ ਹੈ ਜਿਸ ਨੂੰ ਮੈਂ ਹਮੇਸ਼ਾ ਦੇਖਦਾ ਹਾਂ ਅਤੇ ਜਿਸ ਵਰਗਾ ਬਣਨਾ ਚਾਹੁੰਦਾ ਹਾਂ। ਅਤੇ ਇਹ ਕਦੇ ਨਹੀਂ ਬਦਲਿਆ, ਉਹ ਹਮੇਸ਼ਾ ਮੇਰੇ ਹੀਰੋ ਹਨ। ਅੰਤਰਰਾਸ਼ਟਰੀ ਕ੍ਰਿਕਟ 'ਚ  50 ਸਾਲ ਪੂਰੇ ਕਰਨ ਲਈ ਵਧਾਈਆਂ ਮਿਸਟਰ ਗਾਵਸਕਰ। 1971 ਦੀ ਪੂਰੀ ਟੀਮ ਨੂੰ 50ਵੀਂ ਐਨੇਵਰਸਰੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਤੁਸੀਂ ਸਾਰਿਆਂ ਨੇ ਸਾਨੂੰ ਮਾਣ ਮਹਿਸੂਸ ਕਰਵਾਇਆ ਅਤੇ ਰਾਹ ਦਿਖਾਇਆ।"

ਸ਼ਨੀਵਾਰ ਨੂੰ ਸਟਾਰ ਸਪੋਰਟਸ ਨਾਲ ਗੱਲ ਕਰਦਿਆਂ ਗਾਵਸਕਰ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਭਾਰਤ ਲਈ ਖੇਡੀ ਉਨ੍ਹਾਂ ਦੀ ਪਹਿਲੀ ਪਾਰੀ (first game for India) ਨੂੰ ਪੰਜ ਦਹਾਕੇ (five decades) ਹੋ ਗਏ ਹਨ।

ਉਨ੍ਹਾਂ ਸਟਾਰ ਸਪੋਰਟਸ ਨਾਲ ਗੱਲ ਕਰਦਿਆਂ ਅੱਗੇ ਕਿਹਾ “ਹਰ ਸਕੂਲੀ ਬੱਚੇ ਦਾ ਸੁਪਨਾ ਹੁੰਦਾ ਹੈ ਕਿ ਉਹ ਭਾਰਤ ਲਈ ਖੇਡੇ, ਮੇਰਾ ਵੀ ਇਹੀ ਸੁਪਨਾ ਸੀ। ਪਹਿਲੇ ਦਿਨ ਦਾ ਉਹ ਅਨੁਭਵ ਬੇਹੱਦ ਸ਼ਾਨਦਾਰ ਸੀ।
Published by: Anuradha Shukla
First published: March 7, 2021, 8:54 AM IST
ਹੋਰ ਪੜ੍ਹੋ
ਅਗਲੀ ਖ਼ਬਰ