ਨਵੀਂ ਦਿੱਲੀ- ਦੁਨੀਆ ਦੀ ਮਸ਼ਹੂਰ ਮਹਿਲਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਇਸ ਸਮੇਂ ਪਾਕਿਸਤਾਨ 'ਚ ਹੈ, ਜਿੱਥੇ ਉਸ ਦੇ ਸਹੁਰੇ ਵੀ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਵੀ ਮੌਜੂਦ ਹਨ। ਭਾਰਤ ਦੀ ਇਹ ਚੋਟੀ ਦੀ ਖਿਡਾਰਨ ਆਪਣੇ ਪਰਫਿਊਮ ਬ੍ਰਾਂਡ ਨੂੰ ਵੀ ਪ੍ਰਮੋਟ ਕਰ ਰਹੀ ਹੈ। ਉਨ੍ਹਾਂ ਦੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਸਾਨੀਆ ਮਿਰਜ਼ਾ ਵੀ ਆਪਣੇ ਪਰਫਿਊਮ ਦੇ ਪ੍ਰਮੋਸ਼ਨ ਦੌਰਾਨ ਪਾਕਿਸਤਾਨ ਪਹੁੰਚੀ ਚੁੱਕੀ ਹੈ। ਉਨ੍ਹਾਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਪੰਜਾਬੀ ਵਿੱਚ ਨਾਅਰੇਬਾਜ਼ੀ ਕਰਦੀ ਨਜ਼ਰ ਆ ਰਹੀ ਹੈ। ਜਿਵੇਂ ਹੀ ਉਨ੍ਹਾਂ ਨੇ ਨਾਅਰਾ ਲਗਾਇਆ ਤਾਂ ਉੱਥੇ ਮੌਜੂਦ ਲੋਕਾਂ ਨੇ ਵੀ ਰੌਲਾ ਪਾਉਂਦਿਆਂ ਨਾਅਰੇ ਨੂੰ ਪੂਰਾ ਕੀਤਾ। ਆਪਣੇ ਸਮੈਸ਼ ਹਿੱਟ ਲਈ ਮਸ਼ਹੂਰ ਸਾਨੀਆ ਮਿਰਜ਼ਾ ਲਾਹੌਰ ਅਤੇ ਕਰਾਚੀ ਵੀ ਗਈ।
ਖਾਸ ਗੱਲ ਇਹ ਹੈ ਕਿ ਸਾਨੀਆ ਮਿਰਜ਼ਾ ਭਾਰਤ ਦੇ ਦੱਖਣੀ ਸੂਬੇ ਹੈਦਰਾਬਾਦ ਦੀ ਰਹਿਣ ਵਾਲੀ ਹੈ ਪਰ ਉਹ ਪਾਕਿਸਤਾਨ 'ਚ ਪੰਜਾਬੀ 'ਚ ਨਾਅਰੇ ਲਗਾ ਰਹੀ ਹੈ। ਲਾਹੌਰ ਪਹੁੰਚਣ 'ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਵੱਡੀ ਗਿਣਤੀ 'ਚ ਲੋਕ ਉਨ੍ਹਾਂ ਦੇ ਦਰਸ਼ਨਾਂ ਲਈ ਪਹੁੰਚੇ। ਸਾਨੀਆ ਮਿਰਜ਼ਾ ਨੇ ਲਾਹੌਰ ਦੇ ਇੱਕ ਸ਼ਾਪਿੰਗ ਮਾਲ ਵਿੱਚ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ। ਜਿਵੇਂ ਹੀ ਉਹ ਨਾਅਰਾ ਬੁਲੰਦ ਕਰਦੀ ਹੈ- ‘ਜਿਨ੍ਹੇ ਲਾਹੌਰ ਨਹੀਂ ਵੇਖਿਆ।’ ਜਵਾਬ ਵਿੱਚ, ਪ੍ਰਸ਼ੰਸਕ ਇਹ ਕਹਿ ਕੇ ਨਾਅਰਾ ਪੂਰਾ ਕਰ ਦਿੰਦੇ ਹਨ, ‘ਵੋ ਜੰਮਿਆ ਹੀ ਨਹੀਂ (ਉਹਦਾ ਕੋਈ ਵਜੂਦ ਨਹੀਂ ਹੈ)।
ਇਸ ਦੇ ਨਾਲ ਹੀ ਜਦੋਂ ਸ਼ੋਏਬ ਮਲਿਕ ਅਤੇ ਸਾਨੀਆ ਮਿਰਜ਼ਾ ਕਰਾਚੀ ਪਹੁੰਚੇ ਤਾਂ ਬਹੁਤ ਸਾਰੇ ਲੋਕ ਵੀ ਪਹੁੰਚ ਗਏ। ਜਦੋਂ ਸਾਨੀਆ ਤੋਂ ਕਰਾਚੀ ਦੇ ਸਭ ਤੋਂ ਸੁਆਦੀ ਪਕਵਾਨਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, 'ਮੇਰਾ ਮੰਨਣਾ ਹੈ ਕਿ ਕਰਾਚੀ ਆ ਕੇ ਤੁਸੀਂ ਆਲੂ ਦੀ ਬਿਰਯਾਨੀ ਨਹੀਂ ਖਾਧੀ, ਤਾਂ ਤੁਸੀਂ ਕੀ ਖਾਧਾ।'
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Pakistan, Sania Mirza, Tennis