Home /News /sports /

Sara Tendulkar: ਸਾਰਾ ਤੇਂਦੁਲਕਰ ਨੇ ਭਰਾ ਅਰਜੁਨ ਦੀ ਵੀਡੀਓ ਕੀਤੀ ਸ਼ੇਅਰ, ਕਿਹਾ- 'ਅਪਨਾ ਟਾਈਮ ਆਏਗਾ...'

Sara Tendulkar: ਸਾਰਾ ਤੇਂਦੁਲਕਰ ਨੇ ਭਰਾ ਅਰਜੁਨ ਦੀ ਵੀਡੀਓ ਕੀਤੀ ਸ਼ੇਅਰ, ਕਿਹਾ- 'ਅਪਨਾ ਟਾਈਮ ਆਏਗਾ...'

 ਸਾਰਾ ਤੇਂਦੁਲਕਰ ਨੇ ਆਪਣੇ ਭਰਾ ਦੀ ਵੀਡੀਓ ਸ਼ੇਅਰ ਕਰ ਕਿਹਾ- 'ਅਪਨਾ ਟਾਈਮ ਆਏਗਾ...'

ਸਾਰਾ ਤੇਂਦੁਲਕਰ ਨੇ ਆਪਣੇ ਭਰਾ ਦੀ ਵੀਡੀਓ ਸ਼ੇਅਰ ਕਰ ਕਿਹਾ- 'ਅਪਨਾ ਟਾਈਮ ਆਏਗਾ...'

Sara Tendulkar shared a video: ਆਈਪੀਐਲ ਦਾ 15ਵਾਂ ਸੀਜ਼ਨ ਮੁੰਬਈ ਇੰਡੀਅਨਜ਼ (Mumbai Indians) ਲਈ ਖਾਸ ਨਹੀਂ ਰਿਹਾ। ਰੋਹਿਤ ਸ਼ਰਮਾ (Rohit Sharma) ਦੀ ਕਪਤਾਨੀ ਵਾਲੀ ਮੁੰਬਈ ਦੀ ਟੀਮ ਇਸ ਸੀਜ਼ਨ 'ਚ 14 'ਚੋਂ ਸਿਰਫ 4 ਮੈਚ ਜਿੱਤ ਸਕੀ। ਅੱਠ ਅੰਕਾਂ ਨਾਲ ਮੁੰਬਈ ਦੀ ਟੀਮ 10 ਟੀਮਾਂ ਦੀ ਸੂਚੀ ਵਿੱਚ ਸਭ ਤੋਂ ਹੇਠਲੇ ਸਥਾਨ ’ਤੇ ਰਹੀ। ਮੁੰਬਈ ਨੇ ਦਿੱਲੀ ਕੈਪੀਟਲਸ ਨੂੰ ਹਰਾ ਕੇ ਸੈਸ਼ਨ ਦਾ ਅੰਤ ਕੀਤਾ। ਇਸ ਸੀਜ਼ਨ 'ਚ ਮੁੰਬਈ ਨੇ ਆਪਣੇ 22 ਖਿਡਾਰੀਆਂ ਨੂੰ ਮੌਕਾ ਦਿੱਤਾ, ਜਦਕਿ ਪੂਰੇ ਸੀਜ਼ਨ 'ਚ ਤਿੰਨ ਖਿਡਾਰੀ ਬੈਂਚ 'ਤੇ ਬੈਠੇ ਰਹੇ।

ਹੋਰ ਪੜ੍ਹੋ ...
 • Share this:
  Sara Tendulkar shared a video: ਆਈਪੀਐਲ ਦਾ 15ਵਾਂ ਸੀਜ਼ਨ ਮੁੰਬਈ ਇੰਡੀਅਨਜ਼ (Mumbai Indians) ਲਈ ਖਾਸ ਨਹੀਂ ਰਿਹਾ। ਰੋਹਿਤ ਸ਼ਰਮਾ (Rohit Sharma) ਦੀ ਕਪਤਾਨੀ ਵਾਲੀ ਮੁੰਬਈ ਦੀ ਟੀਮ ਇਸ ਸੀਜ਼ਨ 'ਚ 14 'ਚੋਂ ਸਿਰਫ 4 ਮੈਚ ਜਿੱਤ ਸਕੀ। ਅੱਠ ਅੰਕਾਂ ਨਾਲ ਮੁੰਬਈ ਦੀ ਟੀਮ 10 ਟੀਮਾਂ ਦੀ ਸੂਚੀ ਵਿੱਚ ਸਭ ਤੋਂ ਹੇਠਲੇ ਸਥਾਨ ’ਤੇ ਰਹੀ। ਮੁੰਬਈ ਨੇ ਦਿੱਲੀ ਕੈਪੀਟਲਸ ਨੂੰ ਹਰਾ ਕੇ ਸੈਸ਼ਨ ਦਾ ਅੰਤ ਕੀਤਾ। ਇਸ ਸੀਜ਼ਨ 'ਚ ਮੁੰਬਈ ਨੇ ਆਪਣੇ 22 ਖਿਡਾਰੀਆਂ ਨੂੰ ਮੌਕਾ ਦਿੱਤਾ, ਜਦਕਿ ਪੂਰੇ ਸੀਜ਼ਨ 'ਚ ਤਿੰਨ ਖਿਡਾਰੀ ਬੈਂਚ 'ਤੇ ਬੈਠੇ ਰਹੇ। ਇਨ੍ਹਾਂ 'ਚ 21 ਸਾਲਾ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਜੁਨ ਤੇਂਦੁਲਕਰ (Arjun Tendulkar) ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਇੱਕ ਵੀ ਮੈਚ ਖੇਡਣ ਲਈ ਨਹੀਂ ਮਿਲਿਆ।

  ਅਰਜੁਨ ਨੂੰ ਪਿਛਲੇ ਸਾਲ ਯਾਨੀ 2021 'ਚ ਵੀ ਮੁੰਬਈ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਆਈਪੀਐਲ 2022 ਦੀ ਮੇਗਾ ਨਿਲਾਮੀ ਵਿੱਚ, ਮੁੰਬਈ ਇੰਡੀਅਨਜ਼ ਨੇ ਮਹਾਨ ਸਚਿਨ ਤੇਂਦੁਲਕਰ ਦੇ ਪੁੱਤਰ ਨੂੰ 30 ਲੱਖ ਰੁਪਏ ਵਿੱਚ ਖਰੀਦਿਆ। ਪਰ ਅਰਜੁਨ 2022 ਵਿੱਚ ਵੀ ਬੈਂਚ ਨੂੰ ਗਰਮਾਉਂਦਾ ਰਿਹਾ। ਮੁੰਬਈ ਨੂੰ ਸ਼ੁਰੂਆਤ 'ਚ ਹੀ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ ਸੀ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਸੀ ਕਿ ਟੀਮ ਮੈਨੇਜਮੈਂਟ ਪਿਛਲੇ ਕੁਝ ਮੈਚਾਂ 'ਚ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮੌਕੇ ਦੇਵੇਗੀ।

  Sara Tendulkar
  Sara Tendulkar


  ਦਿੱਲੀ ਦੇ ਖਿਲਾਫ ਆਪਣੇ ਆਖਰੀ ਮੈਚ 'ਚ ਵੀ ਮੁੰਬਈ ਨੇ ਪਲੇਇੰਗ ਇਲੈਵਨ 'ਚ ਕਈ ਬਦਲਾਅ ਕੀਤੇ ਪਰ ਅਰਜੁਨ ਨੂੰ ਆਈਪੀਐੱਲ 'ਚ ਡੈਬਿਊ ਕਰਨ ਦਾ ਮੌਕਾ ਨਹੀਂ ਦਿੱਤਾ। ਖੱਬੇ ਹੱਥ ਦਾ ਇਹ ਨੌਜਵਾਨ ਤੇਜ਼ ਗੇਂਦਬਾਜ਼ ਬਾਊਂਡਰੀ ਦੇ ਨੇੜੇ ਖਿਡਾਰੀਆਂ ਦੀ ਮਦਦ ਕਰਦਾ ਨਜ਼ਰ ਆਇਆ। ਦਿੱਲੀ ਦੇ ਖਿਲਾਫ ਮੈਚ 'ਚ ਅਰਜੁਨ ਕੋਚ ਨੂੰ ਪਾਣੀ ਦੇ ਨਾਲ-ਨਾਲ ਖਿਡਾਰੀਆਂ ਨੂੰ ਸੰਦੇਸ਼ ਅਤੇ ਬੱਲੇ ਵੀ ਦਿੰਦਾ ਰਿਹਾ। ਇਸ ਦੌਰਾਨ ਅਰਜੁਨ ਦੀ ਭੈਣ ਸਾਰਾ ਤੇਂਦੁਲਕਰ (Sara Tendulkar) ਵੀ ਸਟੇਡੀਅਮ 'ਚ ਮੌਜੂਦ ਸੀ। ਸਾਰਾ ਨੇ ਇਸ ਪਲ ਨੂੰ ਕੈਮਰੇ 'ਚ ਕੈਦ ਕਰਕੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ ਹੈ। ਸਾਰਾ ਨੇ ਬਾਲੀਵੁੱਡ ਫਿਲਮ 'ਗਲੀ ਬੁਆਏ' ਦੇ ਮਸ਼ਹੂਰ ਗੀਤ 'ਅਪਨਾ ਟਾਈਮ ਆਏਗਾ' ਦਾ ਵੀਡੀਓ ਸ਼ੇਅਰ ਕੀਤਾ ਹੈ।

  ਮੈਚ ਦੀ ਗੱਲ ਕਰੀਏ ਤਾਂ ਮੁੰਬਈ ਨੇ ਇਸ ਮੈਚ 'ਚ ਦੱਖਣੀ ਅਫਰੀਕਾ ਦੇ ਨੌਜਵਾਨ ਬੱਲੇਬਾਜ਼ ਡੇਵਾਲਡ ਬ੍ਰੇਵਿਸ ਨੂੰ ਮੌਕਾ ਦਿੱਤਾ ਸੀ। ਬ੍ਰੇਵਿਸ ਨੇ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਦੇ ਨਾਲ 51 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ ਸੀ। ਬ੍ਰੇਵਿਸ ਨੂੰ ਪਹਿਲੇ ਕੁਝ ਮੈਚਾਂ ਵਿੱਚ ਅਜ਼ਮਾਇਆ ਗਿਆ ਸੀ ਅਤੇ ਪਲੇਇੰਗ ਇਲੈਵਨ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਟਿਮ ਡੇਵਿਡ ਨੂੰ ਲਗਾਤਾਰ ਮੌਕੇ ਦਿੱਤੇ ਗਏ। ਡੇਵਿਡ ਨੇ ਦਿੱਲੀ ਖਿਲਾਫ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ। ਉਸ ਨੇ 11 ਗੇਂਦਾਂ 'ਤੇ 34 ਦੌੜਾਂ ਦੀ ਤੇਜ਼ ਪਾਰੀ ਖੇਡੀ।
  Published by:rupinderkaursab
  First published:

  Tags: Cricket, IPL, IPL 2022, IPL 2022 Point Table, Ipl 2022 teams, IPL 2022 Updates, Sports

  ਅਗਲੀ ਖਬਰ