ਸੱਟਾ ਬਾਜ਼ਾਰ 'ਚ ਸਭ ਤੋਂ ਵੱਧ ਰੇਟ ਭਾਰਤ ਦਾ, ਦੂਜੇ ਤੇ ਇੰਗਲੈਂਡ, ਸਟੋਰੀਆਂ ਨੇ ਭਾਰਤ ਨੂੰ ਮੰਨਿਆ ਜਿੱਤਣ ਦਾ ਪ੍ਰਮੁੱਖ ਦਾਅਵੇਦਾਰ

News18 Punjab
Updated: July 9, 2019, 12:36 PM IST
share image
ਸੱਟਾ ਬਾਜ਼ਾਰ 'ਚ ਸਭ ਤੋਂ ਵੱਧ ਰੇਟ ਭਾਰਤ ਦਾ, ਦੂਜੇ ਤੇ ਇੰਗਲੈਂਡ, ਸਟੋਰੀਆਂ ਨੇ ਭਾਰਤ ਨੂੰ ਮੰਨਿਆ ਜਿੱਤਣ ਦਾ ਪ੍ਰਮੁੱਖ ਦਾਅਵੇਦਾਰ

  • Share this:
  • Facebook share img
  • Twitter share img
  • Linkedin share img
ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਵਾਲਾ ਭਾਰਤ ਸੱਟੇਬਾਜ਼ਾਂ ਦੀਆਂ ਨਜ਼ਰਾਂ ਵਿਚ ਆਈ. ਸੀ.ਸੀ. ਕ੍ਰਿਕਟ ਵਿਸ਼ਵ ਕੱਪ ਜਿੱਤਣ ਦਾ ਪ੍ਰਮੁੱਖ ਦਾਅਵੇਦਾਰ ਬਣ ਕੇ ਉਭਰਿਆ ਹੈ. ਲੈਡਬ੍ਰੋਕਸ ਤੇ ਬੇਟਵੇ ਵਰਗੀਆਂ ਪ੍ਰਮੁੱਖ ਆਨਲਾਈਨ ਵੈੱਬਸਾਇਟਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਭਾਰਤ 14 ਜੁਲਾਈ ਨੂੰ ਹੋਣ ਵਾਲੇ ਫਾਈਨਲ ਵਿਚ ਜਗ੍ਹਾ ਬਣਾਏਗਾ ਤੇ ਲਾਰਡਸ ਵਿਚ ਖਿਤਾਬ ਜਿੱਤੇਗਾ. ਲੈਡਬ੍ਰੋਕਸ ਨੇ ਭਾਰਤ ਦੀ ਜਿੱਤ 'ਤੇ 13/8 ਦਾ ਭਾਅ ਦਿੱਤਾ ਹੈ ਜਦਕਿ ਇਸ ਤੋਂ ਬਾਅਦ ਇੰਗਲੈਂਡ (15/8), ਆਸਟਰੇਲੀਆ (11/4) ਤੇ ਨਿਊਜ਼ੀਲੈਂਡ (8/1) ਦਾ ਨੰਬਰ ਆਉਂਦਾ ਹੈ. ਬੇਟਵੇ ਨੇ ਵੀ ਭਾਰਤ ਨੂੰ ਤੀਜੀ ਵਾਰ ਚੈਂਪੀਅਨ ਬਣਨ ਦੇ ਪ੍ਰਮੁੱਖ ਦਾਅਵੇਦਾਰ ਦੱਸਿਆ ਹੈ. ਇਸ ਭਾਰਤ ਲਈ 2.8, ਇੰਗਲੈਂਡ ਲਈ 3, ਆਸਟਰੇਲੀਆ ਲਈ 3.8 ਤੇ ਨਿਊਜ਼ੀਲੈਂਡ ਲਈ 9.5 ਦਾ ਭਾਅ ਦਿੱਤਾ ਹੈ.

ਜੇਕਰ ਕੋਈ 13/8 ਦੇ ਭਾਅ 'ਤੇ ਸੱਟਾ ਲਗਾਉਦਾ ਹੈ ਤਾਂ ਇਸਦਾ ਮਤਲਬ ਹੈ ਕਿ ਉਸ ਨੇ ਜਿੰਨੀ ਵੀ ਰਾਸ਼ੀ ਦਾਅ 'ਤੇ ਲਾਈ ਹੈ, ਜਿੱਤਣ 'ਤੇ ਉਸਦੀ ਰਾਸ਼ੀ ਨੂੰ 13 ਨਾਲ ਗੁਣਾ ਕਰਕੇ ਫਿਰ ਉਸ ਵਿਚੋਂ 8 ਨਾਲ ਵੰਡਿਆ ਜਾਵੇਗਾ ਤੇ ਫਿਰ ਜਿਹੜੀ ਰਾਸ਼ੀ ਆਵੇਗੀ, ਉਹ ਜੇਤੂ ਨੂੰ ਮਿਲੇਗੀ. ਲੈਡਬ੍ਰੋਕਸ ਅਨੁਸਾਰ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (8/13) ਦੇ ਟੂਰਨਾਮੈਂਟ ਦਾ ਚੋਟੀ ਸਕੋਰਰ ਬਣਨ ਦੀ ਸੰਭਾਵਨਾ ਹੈ ਜਦਕਿ ਉਸ ਤੋਂ ਬਾਅਦ ਆਸਟਰੇਲੀਆ ਦਾ ਡੇਵਿਡ ਵਾਰਨਰ (11/8) ਤੇ ਇੰਗਲੈਂਡ ਦੇ ਜੋ ਰੂਟ (20/1) ਦਾ ਨੰਬਰ ਆਉਂਦਾ ਹੈ. ਭਾਰਤੀ ਕਪਤਾਨ ਕੋਹਲੀ (33/1) ਵੀ ਟਾਪ-5 ਵਿਚ ਸ਼ਾਮਲ ਹੈ.
First published: July 9, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading