ਪ੍ਰਿਟੀ ਜ਼ਿੰਟਾ ਦੇ ਨਾਲ ਬਹਿਸ ਤੋਂ ਬਾਅਦ ਕੀ ਵੀਰੂ ਛੱਡ ਦੇਣਗੇ ਕਿੰਗਜ਼ ਇਲੈਵਨ ਪੰਜਾਬ?


Updated: May 11, 2018, 8:04 PM IST
ਪ੍ਰਿਟੀ ਜ਼ਿੰਟਾ ਦੇ ਨਾਲ ਬਹਿਸ ਤੋਂ ਬਾਅਦ ਕੀ ਵੀਰੂ ਛੱਡ ਦੇਣਗੇ ਕਿੰਗਜ਼ ਇਲੈਵਨ ਪੰਜਾਬ?

Updated: May 11, 2018, 8:04 PM IST
ਕਿੰਗਜ਼ ਇਲੈਵਨ ਪੰਜਾਬ ਨੂੰ ਆਪਣੇ ਪਿਛਲੇ ਮੈਚ 'ਚ ਰਾਜਸਥਾਨ ਰਾਯਲ੍ਸ ਦੇ ਹੱਥੋਂ 15 ਰਨ ਤੋਂ ਹਰ ਦਾ ਸਾਹਮਣਾ ਕਰਨਾ ਪਿਆ ਹੈ| ਜਿਸਦੇ ਬਾਅਦ KIXP ਕੈਂਪ 'ਚ ਕੁਛ ਠੀਕ ਨਹੀਂ ਚੱਲ ਰਿਹਾ| ਰਾਜਸਥਾਨ ਤੋਂ ਹਾਰ ਤੋਂ ਬਾਅਦ ਪੰਜਾਬ ਦੀ ਕੋ-ਓਨਰ ਪ੍ਰੀਟੀ ਜ਼ਿੰਟਾ ਤੇ ਗ਼ੁੱਸੇ ਹੋ ਗਈ|

ਸੂਤਰਾਂ ਦੀ ਮੰਨੀਏ ਤਾਂ ਅਸ਼ਵਿਨ ਨੂੰ ਤੀਜੇ ਨੰਬਰ ਤੇ ਬੱਲੇਬਾਜ਼ੀ ਕਰਨ ਲਈ ਭੇਜਣ ਦੇ ਫ਼ੈਸਲੇ ਤੇ ਟੀਮ ਦੇ ਕੋ-ਓਨਰ ਖ਼ੁਸ਼ ਨਹੀਂ ਸੀ| ਅਸ਼ਵਿਨ ਨੂੰ ਤੀਜੇ ਨੰਬਰ ਤੇ ਭੇਜਣ ਦਾ ਫ਼ੈਸਲਾ ਸਹਿਵਾਗ ਦਾ ਸੀ| ਤੁਹਾਨੂੰ ਦਸ ਦਈਏ ਕਿ ਮੈਚ 'ਚ ਅਸ਼ਵਿਨ ਦੂਜੀ ਬੋਲ ਤੇ ਆਊਟ ਹੋ ਗਏ ਸਨ|
ਸੂਤਰਾਂ ਦੇ ਕਹਿਣਾ ਹੈ ਕਿ ਰਾਜਸਥਾਨ ਰਾਯਲ੍ਸ ਦੇ ਖ਼ਿਲਾਫ਼ ਕਰੁਣਾ ਨਾਯਰ ਅਤੇ ਮਨੋਜ ਤਿਆਰੀ ਵਰਗੇ ਬੱਲੇਬਾਜ਼ਾਂ ਦੀ ਥਾਂ ਅਸ਼ਵਿਨ ਨੂੰ ਤੀਜੇ ਨੰਬਰ ਤੇ ਖੇਡਣ ਲਈ ਭੇਜਿਆ ਗਿਆ| ਇਹ ਫ਼ੈਸਲਾ ਗ਼ਲਤ ਸਾਬਤ ਹੋਇਆ ਕਿਉਂਕਿ ਅਸ਼ਵਿਨ ਬਿਨਾ ਰਨ ਬਣਾਏ ਆਊਟ ਹੋ ਗਏ| ਜਿਸਤੋਂ ਬਾਅਦ ਪ੍ਰਿਟੀ ਗ਼ੁੱਸੇ 'ਚ ਮੈਦਾਨ ਤੇ ਗਈ ਅਤੇ ਸਹਿਵਾਗ ਨਾਲ ਭੀੜ ਗਈ|

ਕਿੰਗਜ਼ ਇਲੈਵਨ ਪੰਜਾਬ ਦਾ ਅਗਲਾ ਮੁਕਾਬਲਾ ਸ਼ਨੀਵਾਰ ਨੂੰ ਕਲਕੱਤਾ ਨਾਈਟ ਰਾਇਡਰ੍ਸ ਨਾਲ ਹੋਵੇਗਾ| ਦੋਨੋਂ ਟੀਮਾਂ ਨੋਕ-ਆਊਟ 'ਚ ਆਪਣੀ ਥਾਂ ਬਣਾਉਣ ਲਈ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਆਮਣੇ -ਸਾਮਣੇ ਹੋਣਗੀਆਂ|
First published: May 11, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ