ਅਮਰੀਕੀ ਟੈਨਿਸ ਸਟਾਰ ਸੇਰੇਨਾ ਵਿਲੀਅਮਸ ਨੇ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਯੂਐਸ ਓਪਨ 2022 ਦੇ ਤੀਜੇ ਦੌਰ ਵਿੱਚ ਹਾਰ ਤੋਂ ਬਾਅਦ ਇਸਦਾ ਐਲਾਨ ਕੀਤਾ। ਸੇਰੇਨਾ ਇਸ ਮਹੀਨੇ 26 ਸਤੰਬਰ ਨੂੰ 41 ਸਾਲ ਦੀ ਹੋ ਜਾਵੇਗੀ। ਮੈਚ ਹਾਰਨ ਤੋਂ ਬਾਅਦ ਸੇਰੇਨਾ ਕੋਰਟ 'ਤੇ ਹੀ ਭਾਵੁਕ ਹੋ ਗਈ। ਸੇਰੇਨਾ ਨੇ ਪਹਿਲਾਂ ਹੀ ਸੰਕੇਤ ਦਿੱਤਾ ਸੀ ਕਿ ਯੂਐਸ ਓਪਨ ਵਿੱਚ ਇਹ ਉਸਦਾ ਆਖਰੀ ਟੂਰਨਾਮੈਂਟ ਹੋਵੇਗਾ।
ਉਨ੍ਹਾਂ ਨੇ ਮੈਚ ਤੋਂ ਬਾਅਦ ਕਿਹਾ, ''ਇਹ ਮੇਰੇ ਲਈ ਹੁਣ ਤੱਕ ਦੀ ਸਭ ਤੋਂ ਸ਼ਾਨਦਾਰ ਸਫਲਤਾ ਰਹੀ ਹੈ। ਮੈਂ ਉਨ੍ਹਾਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਸੇਰੇਨਾ, ਅੱਗੇ ਵਧੋ ਕਹਿ ਕੇ ਉਤਸ਼ਾਹਿਤ ਕੀਤਾ।'' ਸੇਰੇਨਾ ਪਹਿਲੀ ਵਾਰ 1999 ਵਿੱਚ ਯੂਐਸ ਓਪਨ ਵਿੱਚ ਖੇਡੀ ਸੀ। ਉਦੋਂ ਉਹ ਸਿਰਫ 17 ਸਾਲ ਦੀ ਸੀ ਪਰ ਹੁਣ ਉਹ ਸ਼ਾਦੀਸ਼ੁਦਾ ਹਨ ਅਤੇ ਉਸ ਦੀ ਪੰਜ ਸਾਲ ਦੀ ਬੇਟੀ ਵੀ ਹੈ।
"I wouldn't be Serena if there wasn't Venus."@serenawilliams 💙 @Venuseswilliams pic.twitter.com/C7RZXcf23E
— US Open Tennis (@usopen) September 3, 2022
ਇਸਦੇ ਨਾਲ ਹੀ ਅਗਲੇ ਸਾਲ ਦੀ ਸ਼ੁਰੂਆਤ 'ਚ ਹੋਣ ਵਾਲੇ ਆਸਟਰੇਲੀਅਨ ਓਪਨ ਗ੍ਰੈਂਡ ਸਲੈਮ ਟੂਰਨਾਮੈਂਟ ਬਾਰੇ ਉਨ੍ਹਾਂ ਨੇ ਕਿਹਾ ਕਿ , 'ਮੈਨੂੰ ਆਸਟ੍ਰੇਲੀਆ ਹਮੇਸ਼ਾ ਪਸੰਦ ਆਇਆ ਹੈ।' ਸੇਰੇਨਾ ਨੇ ਕਿਹਾ ਕਿ ਭਾਵੇਂ ਕੋਰਟ ਤੋਂ ਬਾਹਰ ਹੋਵੇ ਜਾਂ ਅੰਦਰ, ਉਹ ਹਮੇਸ਼ਾ ਖੇਡ ਨਾਲ ਜੁੜੀ ਰਹੇਗੀ। ਟੈਨਿਸ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਹਿੱਸਾ ਰਿਹਾ ਹੈ। ਮੈਂ ਇਸ ਤੋਂ ਦੂਰ ਹੋਣ ਬਾਰੇ ਸੋਚ ਵੀ ਨਹੀਂ ਸਕਦੀ। ਮੈਂ ਇਸ ਤੋਂ ਬਿਨਾਂ ਆਪਣੇ ਭਵਿੱਖ ਦੀ ਕਲਪਨਾ ਨਹੀਂ ਕਰ ਸਕਦੀ।
ਤੁਹਾਨੂੰ ਦੱਸ ਦੇਈਏ ਕਿ ਸੇਰੇਨਾ ਵਿਲੀਅਮਸ ਨੇ 2002 ਵਿੱਚ ਫਰੈਂਚ ਓਪਨ ਵਿੱਚ ਆਪਣਾ ਪਹਿਲਾ ਸਿੰਗਲ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਅਗਲੇ 15 ਸਾਲਾਂ ਤੱਕ ਇਸ ਮਹਾਨ ਖਿਡਾਰੀ ਨੇ 23 ਗ੍ਰੈਂਡ ਸਲੈਮ ਖਿਤਾਬ ਜਿੱਤੇ। ਸੇਰੇਨਾ 7-7 ਵਾਰ ਵਿੰਬਲਡਨ ਅਤੇ ਆਸਟ੍ਰੇਲੀਅਨ ਓਪਨ ਜਿੱਤ ਚੁੱਕੀ ਹੈ। ਇਸ ਦੇ ਨਾਲ ਹੀ ਉਹ ਯੂਐਸ ਓਪਨ ਵਿੱਚ 6 ਵਾਰ ਚੈਂਪੀਅਨ ਬਣ ਚੁੱਕੀ ਹੈ। ਇਸ ਤੋਂ ਇਲਾਵਾ ਸੇਰੇਨਾ ਤਿੰਨ ਵਾਰ ਦੀ ਫਰੈਂਚ ਓਪਨ ਚੈਂਪੀਅਨ ਵੀ ਬਣ ਚੁੱਕੀ ਹੈ। ਇਸ ਤੋਂ ਇਲਾਵਾ ਮਹਿਲਾ ਡਬਲਜ਼ ਮੈਚਾਂ 'ਚ ਉਸ ਦੇ ਨਾਂ 12 ਗ੍ਰੈਂਡ ਸਲੈਮ ਖਿਤਾਬ ਹਨ। ਉਹ ਦੋ ਵਾਰ ਮਿਕਸਡ ਡਬਲਜ਼ ਵਿੱਚ ਵੀ ਚੈਂਪੀਅਨ ਬਣ ਚੁੱਕੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।