ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕੇਮਟੀ ਪ੍ਰਧਾਨ ਜਗੀਰ ਕੌਰ ਨੇ ਓਲੰਪਿਕ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਹਾਕੀ ਭਾਰਤੀ ਪੁਰੁਸ਼ ਹਾਕੀ ਟੀਮ ਨੂੰ SGPC ਵੱਲੋਂ ਮਿਲਣਗੇ 1 ਕਰੋੜ ਰੁਪਏ ਇਨਾਮ ਰਾਸ਼ੀ ਵੱਜੋਂ ਦੇਣ ਦਾ ਐਲਾਨ ਕੀਤਾ ਹੈ। ਓਲੰਪਿਕ ਵਿੱਚ ਡਿਸਕੱਸ ਥ੍ਰੋ ਖਿਡਾਰੀ ਕਮਲਪ੍ਰੀਤ ਤੇ ਮਹਿਲਾ ਹਾਕੀ ਖਿਡਾਰੀ ਗੁਰਜੀਤ ਕੌਰ ਤੋਂ ਇਲਾਵਾ ਪੰਜਾਬ ਦੇ 10 ਹਾਕੀ ਖਿਡਾਰੀਆਂ ਨੂੰ ਐੱਸ ਜੀ ਪੀ ਸੀ ਵੱਲੋਂ 1 ਕਰੋੜ ਰੁਪਏ ਇਨਾਮ ਵੱਜੋਂ ਦਿੱਤੇ ਜਾਣਗੇ। ਇਹ ਐਲਾਨ ਅੱਜ ਪਟਿਆਲਾ ਪਹੁੰਚੀ ਐੱਸ ਜੀ ਪੀ ਸੀ ਪ੍ਰਧਾਨ ਜਗੀਰ ਕੌਰ ਨੇ ਦਿੱਤੀ।