Home /News /sports /

ਕੈਚ ਛੁੱਟਣ ਕਾਰਨ ਟ੍ਰੋਲ ਹੋਏ ਸ਼ਾਦਾਬ ਖਾਨ ਤੇ ਆਸਿਫ ਦਾ ਬਣ ਗਿਆ ਮੀਮ, ਸ਼ਾਦਾਬ ਨੇ ਲਈ ਹਾਰ ਦੀ ਜ਼ਿੰਮੇਵਾਰੀ

ਕੈਚ ਛੁੱਟਣ ਕਾਰਨ ਟ੍ਰੋਲ ਹੋਏ ਸ਼ਾਦਾਬ ਖਾਨ ਤੇ ਆਸਿਫ ਦਾ ਬਣ ਗਿਆ ਮੀਮ, ਸ਼ਾਦਾਬ ਨੇ ਲਈ ਹਾਰ ਦੀ ਜ਼ਿੰਮੇਵਾਰੀ

ਕੈਚ ਛੁੱਟਣ ਕਾਰਨ ਟ੍ਰੋਲ ਹੋਏ ਸ਼ਾਦਾਬ ਖਾਨ ਤੇ ਆਸਿਫ ਦਾ ਬਣ ਗਿਆ ਮੀਮ, ਸ਼ਾਦਾਬ ਨੇ ਲਈ ਹਾਰ ਦੀ ਜ਼ਿੰਮੇਵਾਰੀ

ਕੈਚ ਛੁੱਟਣ ਕਾਰਨ ਟ੍ਰੋਲ ਹੋਏ ਸ਼ਾਦਾਬ ਖਾਨ ਤੇ ਆਸਿਫ ਦਾ ਬਣ ਗਿਆ ਮੀਮ, ਸ਼ਾਦਾਬ ਨੇ ਲਈ ਹਾਰ ਦੀ ਜ਼ਿੰਮੇਵਾਰੀ

ਬੀਤੇ ਦਿਨ ਏਸ਼ੀਆ ਕੱਪ (Asia Cup 2022) ਫਾਈਨਲ 'ਚ ਪਾਕਿਸਤਾਨ ਦੀ ਕਰਾਰੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਹਰ ਕੋਈ ਆਪਣੀ ਭੜਾਸ ਕੱਢ ਰਿਹਾ ਹੈ। ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ ਨਿਰਧਾਰਤ 20 ਓਵਰਾਂ ਵਿੱਚ 170 ਦੌੜਾਂ ਬਣਾਈਆਂ। ਜਵਾਬ 'ਚ ਪਾਕਿਸਤਾਨ ਦੀ ਟੀਮ 147 ਦੌੜਾਂ 'ਤੇ ਆਲ ਆਊਟ ਹੋ ਗਈ। ਮੈਚ ਦੌਰਾਨ ਜਦੋਂ ਪਾਕਿਸਤਾਨ ਨੂੰ ਰਾਜਪਕਸ਼ੇ ਦੀ ਵਿਕਟ ਲੈਣ ਦਾ ਮੌਕਾ ਮਿਲਿਆ ਤਾਂ ਇਸ ਵਧੀਆ ਮੌਕੇ ਨੂੰ ਸ਼ਾਦਾਬ ਖਾਨ ਨੇ ਗੁਆ ਦਿੱਤਾ ਤੇ ਬਾਲ ਨੂੰ ਕੈਚ ਕਰਦੇ ਕਰਦੇ ਦੂਜੇ ਖਿਡਾਰੀ ਨਾਲ ਜਾ ਟਕਰਾਏ, ਤੇ ਕੈਚ ਛੁੱਟ ਗਈ।

ਹੋਰ ਪੜ੍ਹੋ ...
 • Share this:

  ਬੀਤੇ ਦਿਨ ਏਸ਼ੀਆ ਕੱਪ (Asia Cup 2022) ਫਾਈਨਲ 'ਚ ਪਾਕਿਸਤਾਨ ਦੀ ਕਰਾਰੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਹਰ ਕੋਈ ਆਪਣੀ ਭੜਾਸ ਕੱਢ ਰਿਹਾ ਹੈ। ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ ਨਿਰਧਾਰਤ 20 ਓਵਰਾਂ ਵਿੱਚ 170 ਦੌੜਾਂ ਬਣਾਈਆਂ। ਜਵਾਬ 'ਚ ਪਾਕਿਸਤਾਨ ਦੀ ਟੀਮ 147 ਦੌੜਾਂ 'ਤੇ ਆਲ ਆਊਟ ਹੋ ਗਈ। ਮੈਚ ਦੌਰਾਨ ਜਦੋਂ ਪਾਕਿਸਤਾਨ ਨੂੰ ਰਾਜਪਕਸ਼ੇ ਦੀ ਵਿਕਟ ਲੈਣ ਦਾ ਮੌਕਾ ਮਿਲਿਆ ਤਾਂ ਇਸ ਵਧੀਆ ਮੌਕੇ ਨੂੰ ਸ਼ਾਦਾਬ ਖਾਨ ਨੇ ਗੁਆ ਦਿੱਤਾ ਤੇ ਬਾਲ ਨੂੰ ਕੈਚ ਕਰਦੇ ਕਰਦੇ ਦੂਜੇ ਖਿਡਾਰੀ ਨਾਲ ਜਾ ਟਕਰਾਏ, ਤੇ ਕੈਚ ਛੁੱਟ ਗਿਆ

  ਦਰਅਸਲ ਇਹ ਮੁਹੰਮਦ ਹਸਨੈਨ ਦੁਆਰਾ ਸੁੱਟੇ ਗਏ ਅੰਤਮ ਓਵਰ ਦੀ ਆਖਰੀ ਗੇਂਦ ਸੀ ਜਦੋਂ ਰਾਜਪਕਸ਼ੇ ਨੇ ਡੀਪ ਮਿਡ ਵਿਕਟ 'ਤੇ ਸ਼ਾਟ ਮਾਰਿਆ, ਆਸਿਫ ਅਤੇ ਸ਼ਾਦਾਬ ਦੋਵੇਂ ਕੈਚ ਫੜਨ ਲਈ ਵੱਖ-ਵੱਖ ਸਿਰਿਆਂ ਤੋਂ ਦੌੜੇ। ਆਸਿਫ ਗੇਂਦ ਦੇ ਨੇੜੇ ਸਨ ਪਰ ਸ਼ਾਬਾਦ ਨੇ ਗੇਂਜ ਕੈਚ ਕਰਨ ਲਈ ਛਾਲ ਮਾਰੀ ਤੇ ਆਸਿਫ ਨਾਲ ਜਾ ਟਕਰਾਏ। ਗੇਂਦ ਸ਼ਾਦਾਬ ਦੇ ਹੱਥ ਨਾਲ ਟਕਰਾਈ ਪਰ ਉਛਲ ਤੇ ਬਾਉਂਡਰੀ ਦੇ ਪਾਰ ਹੋ ਗਈ ਤੇ ਇਹ ਛੱਕਾ ਸਾਹਿਤ ਹੋਇਆ।

  ਹੁਣ ਮੈਚ ਦਾ ਇਹ ਸ਼ਾਟ ਇੱਕ ਮੀਮ ਬਣ ਗਿਆ ਹੈ ਜਿਸ ਵਿੱਚ ਸ਼ਾਦਾਬ ਖਾਨ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਇੱਕ ਟਵਿੱਟਰ ਯੂਜ਼ਰ ਨੇ ਪਾਕਿਸਤਾਨੀ ਖਿਡਾਰੀਆਂ ਵੱਲੋਂ ਪੁਰਾਣੇ ਮੈਚਾਂ ਦੌਰਾਨ ਕੈਚ ਛੁੱਟ ਜਾਣ ਤੇ ਹਰ ਮੈਚ ਵਿੱਚ ਹਾਰ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ, "ਇਹ ਨਹੀਂ ਸੁਧਰਨਗੇ"। ਇੱਕ ਹੋਰ ਯੂਜ਼ਰ ਨੇ ਉਮੀਦ ਜਤਾਉਂਦੇ ਹੋਏ ਲਿਖਿਆ "ਮੈਨੂੰ ਉਮੀਦ ਹੈ ਕਿ ਇੱਕ ਦਿਨ ਅਜਿਹਾ ਆਵੇਗਾ ਜਦੋਂ ਸ਼ਾਦਾਬ ਇਸ ਫੋਟੋ ਨੂੰ ਦੇਖੇਗਾ ਤੇ ਮੁਸਕਰਾਏਗਾ, ਜਿਵੇਂ ਅਸੀਂ ਬੁਰੇ ਦਿਨਾਂ ਨੂੰ ਯਾਦ ਕਰਦੇ ਹੋਏ ਮੁਸਕਰਾਉਂਦੇ ਹਾਂ ਕਿਉਂਕਿ ਅਸੀਂ ਉਸ ਔਖੇ ਪੜਾਅ ਨੂੰ ਪਾਰ ਕਰ ਲਿਆ ਹੈ ਅਤੇ ਵਰਤਮਾਨ ਵਿੱਚ ਚੰਗਾ ਕਰ ਰਹੇ ਹਾਂ।"

  ਇਸ ਸ਼ਾਟ ਵਿੱਚ ਆਸਿਫ ਅਤੇ ਸ਼ਾਦਾਬ ਇੱਕ ਦੂਜੇ ਨੂੰ ਘੁੱਟ ਕੇ ਜੱਫੀ ਪਾਉਂਦੇ ਲੱਗ ਰਹੇ ਸੀ, ਤਾਂ ਇਸ ਨੂੰ ਦੇਖਦੇ ਹੋਏ ਇੱਕ ਯੂਜ਼ਰ ਨੇ ਲਿਖਿਆ,"ਆਸਿਫ ਅਤੇ ਸ਼ਾਦਾਬ ਨੇ ਜੱਫੀ ਪਾਉਣ ਦਾ ਗਲਤ ਸਮਾਂ ਚੁਣ ਲਿਆ।" ਇੱਕ ਹੋਰ ਨੇ ਲਿਖਿਆ "ਕੁੱਝ ਚੀਜ਼ਾਂ ਪਾਕਿਸਤਾਨੀ ਕ੍ਰਿਕੇਟ ਵਿੱਚ ਕਦੇ ਨਹੀਂ ਬਦਲ ਸਕਦੀਆਂ"।

  ਇਸ ਸਭ ਤੋਂ ਬਾਅਦ ਸ਼ਾਦਾਬ ਖਾਨ ਨੇ ਇੱਕ ਪੋਸਟ ਪਾਈ ਤੇ ਕਈਆਂ ਦਾ ਦਿਲ ਜਿੱਤ ਲਿਆ। ਪਾਕਿਸਤਾਨ ਨੂੰ 23 ਦੌੜਾਂ ਦੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਸ਼ਾਦਾਬ ਖਾਨ ਨੇ ਏਸ਼ੀਆ ਕੱਪ ਫਾਈਨਲ 'ਚ ਟੀਮ ਦੀ ਹਾਰ ਦੀ ਜ਼ਿੰਮੇਵਾਰੀ ਲਈ। ਸ਼ਾਦਾਬ ਖਾਨ ਨੇ ਲਿਖਿਆ "ਮੈਂ ਇਸ ਨੁਕਸਾਨ ਦੀ ਜ਼ਿੰਮੇਵਾਰੀ ਲੈਂਦਾ ਹਾਂ। ਮੈਂ ਆਪਣੀ ਟੀਮ ਨੂੰ ਨਿਰਾਸ਼ ਕੀਤਾ।" ਇਸ ਦੇ ਨਾਲ ਹੀ ਸ਼ਾਦਾਬ ਨੇ ਆਪਣੀ ਟੀਮ ਦੇ ਬਾਕੀ ਸਾਥੀਆਂ ਦੀ ਖੇਡ ਦੀ ਤਰੀਫ ਕੀਤੀ ਤੇ ਸ਼੍ਰੀਲੰਕਾ ਨੂੰ ਜਿੱਤ ਦੀ ਵਧਾਈ ਵੀ ਦਿੱਤੀ।

  Published by:Sarafraz Singh
  First published:

  Tags: Asia Cup Cricket 2022, Cricket, Pakistan