Home /News /sports /

ਸ਼ੇਨ ਬਾਂਡ ਬਣੇ MI Emirates ਦੇ ਮੁੱਖ ਕੋਚ, ਪਾਰਥਿਵ ਪਟੇਲ ਨੂੰ ਮਿਲੀ ਇਹ ਜ਼ਿੰਮੇਵਾਰੀ

MI ਅਮੀਰਾਤ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੇਨ ਬਾਂਡ(Shane Bond) ਨੂੰ MI ਅਮੀਰਾਤ ਲਈ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ।ਦੱਸ ਦੇਈਏ ਕਿ ਬੌਂਡ ਇੰਡੀਅਨ ਪ੍ਰੀਮੀਅਰ ਲੀਗ (IPL) 'ਚ ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ੀ ਕੋਚ ਹਨ। ਕੋਚਿੰਗ ਟੀਮ ਵਿੱਚ ਮੌਜੂਦਾ ਮੁੰਬਈ ਇੰਡੀਅਨਜ਼ ਦੇ ਟੈਲੇਂਟ ਸਕਾਊਟਸ, ਪਾਰਥਿਵ ਪਟੇਲ ਅਤੇ ਵਿਨੇ ਕੁਮਾਰ ਸ਼ਾਮਲ ਹਨ ਜੋ ਕੋਚ ਦੇ ਤੌਰ 'ਤੇ ਡੈਬਿਊ ਕਰਨਗੇ। ਪਾਰਥਿਵ ਪਟੇਲ ਬੱਲੇਬਾਜ਼ੀ ਕੋਚ ਵਜੋਂ, ਵਿਨੈ ਕੁਮਾਰ ਗੇਂਦਬਾਜ਼ੀ ਕੋਚ ਵਜੋਂ ਅਤੇ ਸਾਬਕਾ MI ਹਰਫਨਮੌਲਾ ਜੇਮਸ ਫਰੈਂਕਲਿਨ ਫੀਲਡਿੰਗ ਕੋਚ ਵਜੋਂ ਕਰਣਗੇ।

ਹੋਰ ਪੜ੍ਹੋ ...
  • Share this:

ਇਹ ਜਿੰਮੇਦਾਰੀ ਮਿਲਣ ਤੋਂ ਬਾਅਦ ਸ਼ੇਨ ਬਾਂਡ ਨੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ MI Emirates ਦਾ ਮੁੱਖ ਕੋਚ ਨਿਯੁਕਤ ਹੋਣਾ ਇੱਕ ਸਨਮਾਨ ਦੀ ਗੱਲ ਹੈ। ਇੱਕ ਨਵੀਂ ਟੀਮ ਬਣਾਉਣਾ ਹਮੇਸ਼ਾ ਰੋਮਾਂਚਕ ਹੁੰਦਾ ਹੈ ਅਤੇ ਮੈਂ MI ਦੀ ਵਿਰਾਸਤ ਨੂੰ ਅੱਗੇ ਵਧਾਉਣ ਅਤੇ ਸਾਡੇ ਖਿਡਾਰੀਆਂ ਨੂੰ ਖੇਡ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਪ੍ਰੇਰਿਤ ਕਰਾਂਗਾ।

ਦੱਸ ਦੇਈਏ ਕਿ ਸ਼ੇਨ ਬਾਂਡ 2015 ਵਿੱਚ ਮੁੰਬਈ ਇੰਡੀਅਨਜ਼ ਵਿੱਚ ਸ਼ਾਮਲ ਹੋਏ ਅਤੇ ਉਦੋਂ ਤੋਂ 4 ਖਿਤਾਬ ਜਿੱਤ ਚੁੱਕੇ ਹਨ ਅਤੇ ਇਸ ਪ੍ਰਕਿਰਿਆ ਵਿੱਚ ਇੱਕ ਜ਼ਬਰਦਸਤ ਕੰਮ ਕਰਨ ਦੀ ਸ਼ੈਲੀ ਬਣਾਈ ਹੈ, ਜਿਸ ਨਾਲ ਗੇਂਦਬਾਜ਼ਾਂ ਨੂੰ ਵਿਸ਼ਵ ਪੱਧਰ 'ਤੇ ਆਪਣੀ ਸਮਰੱਥਾ ਦਾ ਅਹਿਸਾਸ ਕਰਨ ਵਿੱਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਰੌਬਿਨ ਸਿੰਘ 2010 ਵਿੱਚ ਮੁੰਬਈ ਇੰਡੀਅਨਜ਼ ਦੀ ਕੋਚਿੰਗ ਟੀਮ ਵਿੱਚ ਸ਼ਾਮਲ ਹੋਏ ਸੀ ਅਤੇ ਉਦੋਂ ਤੋਂ 5 ਆਈਪੀਐਲ ਅਤੇ 2 ਚੈਂਪੀਅਨਜ਼ ਲੀਗ ਮੁਹਿੰਮਾਂ ਦਾ ਹਿੱਸਾ ਰਹੇ ਹਨ, ਸ਼ੇਨ ਬਾਂਡ ਦੇ ਨਾਲ ਵੀ ਕੰਮ ਕੀਤਾ ਹੈ।

ਰਿਲਾਇੰਸ ਜੀਓ ਇਨਫੋਕਾਮ ਦੇ ਚੇਅਰਮੈਨ ਆਕਾਸ਼ ਅੰਬਾਨੀ ਨੇ ਕਿਹਾ ਕਿ "ਮੈਂ ਸ਼ੇਨ, ਰੌਬਿਨ, ਪਾਰਥਿਵ, ਵਿਨੈ ਅਤੇ ਜੇਮਸ ਨੂੰ MI ਅਮੀਰਾਤ ਵਿੱਚ ਉਹਨਾਂ ਦੀਆਂ ਨਵੀਆਂ ਭੂਮਿਕਾਵਾਂ ਲਈ ਸਵਾਗਤ ਕਰਦਾ ਹਾਂ। ਵੱਖ-ਵੱਖ ਸਮੇਂ ਲਈ MI ਦਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ, ਕੋਚਿੰਗ ਟੀਮ ਬਹੁਤ ਵਧੀਆ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਉਹ MI ਅਮੀਰਾਤ ਨੂੰ ਇੱਕ ਅਜਿਹੀ ਟੀਮ ਦੇ ਰੂਪ ਵਿੱਚ ਬਣਾਉਣ ਦੇ ਯੋਗ ਹੋਣਗੇ ਜੋ MI ਪ੍ਰਸ਼ੰਸਕਾਂ ਦੇ ਉਮੀਦਾਂ 'ਤੇ ਖੜੀ ਉਤਰੇ।"

Published by:Drishti Gupta
First published:

Tags: Cricket, Cricket News, Cricket news update, Sports