ਨਵੀਂ ਦਿੱਲੀ- ਮਹਾਨ ਸਪਿਨਰ ਸ਼ੇਨ ਵਾਰਨ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਉਹ 52 ਸਾਲਾਂ ਦੇ ਸਨ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਵਾਰਨ ਨੂੰ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਦੀ ਮੌਤ ਨਾਲ ਕ੍ਰਿਕਟ ਜਗਤ 'ਚ ਸੋਗ ਦੀ ਲਹਿਰ ਹੈ। ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਆਪਣੀ ਤਸਵੀਰ ਦੇ ਨਾਲ ਟਵੀਟ ਕੀਤਾ ਅਤੇ ਲਿਖਿਆ, 'ਵਿਸ਼ਵਾਸ ਨਹੀਂ ਹੋ ਰਿਹਾ। ਮਹਾਨ ਸਪਿਨਰਾਂ ਵਿੱਚੋਂ ਇੱਕ, ਸਪਿਨ ਨੂੰ ਸ਼ਾਨਦਾਰ ਬਣਾਉਣ ਵਾਲਾ ਸੁਪਰਸਟਾਰ, ਸ਼ੇਨ ਵਾਰਨ ਨਹੀਂ ਰਹੇ। ਉਨ੍ਹਾਂ ਦੇ ਪਰਿਵਾਰ, ਦੋਸਤਾਂ, ਦੁਨੀਆ ਭਰ ਦੇ ਉਨ੍ਹਾਂ ਦੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਸੰਵੇਦਨਾ।
ਵਿਕਟੋਰੀਆ ਵਿੱਚ 13 ਸਤੰਬਰ 1969 ਨੂੰ ਜਨਮੇ ਵਾਰਨ ਨੇ ਆਪਣੇ ਕਰੀਅਰ ਵਿੱਚ 145 ਟੈਸਟ, 194 ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ। ਉਸਨੇ ਟੈਸਟ ਵਿੱਚ 708 ਵਿਕਟਾਂ ਅਤੇ ਵਨਡੇ ਵਿੱਚ 293 ਵਿਕਟਾਂ ਲਈਆਂ। ਇਸ ਤੋਂ ਇਲਾਵਾ ਫਰਸਟ ਕਲਾਸ ਕ੍ਰਿਕਟ 'ਚ ਉਨ੍ਹਾਂ ਦੇ ਨਾਂ 1319 ਵਿਕਟਾਂ ਦਰਜ ਹਨ।
ਖਬਰਾਂ ਮੁਤਾਬਕ ਵਾਰਨ ਥਾਈਲੈਂਡ ਦੇ ਕੋਹ ਸਾਮੂਈ 'ਚ ਸਮਾਂ ਬਿਤਾ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਵਾਰਨ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ। ਵਾਰਨ ਦੇ ਪ੍ਰਬੰਧਨ ਮੁਤਾਬਕ ਸ਼ੇਨ ਵਾਰਨ ਥਾਈਲੈਂਡ ਦੇ ਕੋਹ ਸਾਮੂਈ 'ਚ ਇਕ ਵਿਲਾ 'ਚ ਬੇਹੋਸ਼ ਮਿਲੇ ਸਨ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਸ਼ੇਨ ਵਾਰਨ ਨੇ ਭਾਰਤ ਦੇ ਖਿਲਾਫ 1992 ਵਿੱਚ ਸਿਡਨੀ ਟੈਸਟ ਵਿੱਚ ਭਾਰਤ ਦੇ ਖਿਲਾਫ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਉਸਨੇ ਆਪਣਾ ਆਖਰੀ ਟੈਸਟ ਮੈਚ ਜਨਵਰੀ 2007 ਵਿੱਚ ਸਿਡਨੀ ਵਿੱਚ ਹੀ ਇੰਗਲੈਂਡ ਦੇ ਖਿਲਾਫ ਖੇਡਿਆ ਸੀ।
ਸ਼ੇਨ ਵਾਰਨ ਨੂੰ ਦੁਨੀਆ ਦੇ ਮਹਾਨ ਗੇਂਦਬਾਜ਼ਾਂ 'ਚ ਗਿਣਿਆ ਜਾਂਦਾ ਹੈ। ਵਿਕਟੋਰੀਆ ਵਿੱਚ 13 ਸਤੰਬਰ 1969 ਨੂੰ ਜਨਮੇ ਵਾਰਨ ਨੇ ਆਪਣੇ ਕਰੀਅਰ ਵਿੱਚ 145 ਟੈਸਟ, 194 ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ। ਉਸਨੇ ਟੈਸਟ ਵਿੱਚ 708 ਵਿਕਟਾਂ ਅਤੇ ਵਨਡੇ ਵਿੱਚ 293 ਵਿਕਟਾਂ ਲਈਆਂ। ਇਸ ਤੋਂ ਇਲਾਵਾ ਫਰਸਟ ਕਲਾਸ ਕ੍ਰਿਕਟ 'ਚ ਉਨ੍ਹਾਂ ਦੇ ਨਾਂ 1319 ਵਿਕਟਾਂ ਦਰਜ ਹਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Australia, Cricket News, Shane warne