ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਦੀ ਭਾਰਤ 'ਚ ਬਹੁਤ ਵੱਡੀ ਫੈਨ ਫਾਲੋਇੰਗ ਹੈ। 'ਰਾਵਲਪਿੰਡੀ ਐਕਸਪ੍ਰੈਸ' ਦੇ ਨਾਂ ਨਾਲ ਮਸ਼ਹੂਰ ਅਖਤਰ ਪਾਕਿਸਤਾਨ ਦੇ ਮਹਾਨ ਤੇਜ਼ ਗੇਂਦਬਾਜ਼ਾਂ 'ਚੋਂ ਇਕ ਰਹੇ ਹਨ। ਉਹ ਕ੍ਰਿਕਟ ਦੇ ਨਾਲ ਨਾਲ ਫ਼ਿਲਮਾਂ 'ਚ ਕੰਮ ਕਰਨ ਦੇ ਵੀ ਕਾਫੀ ਸੌਕੀਨ ਸਨ। ਇਸ ਬਾਰੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਨੇ ਖੁਲਾਸਾ ਕੀਤਾ ਹੈ।
ਸ਼ੋਏਬ ਅਖਤਰ ਨੇ ਕੀਤਾ ਦਾਅਵਾ
ਅਖਤਰ ਨੇ ਪਿਛਲੇ ਸਾਲ ਆਪਣੀ ਬਾਇਓਪਿਕ ਦੇ ਟਾਈਟਲ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਬਾਲੀਵੁੱਡ ਨਿਰਦੇਸ਼ਕ ਮਹੇਸ਼ ਭੱਟ ਦੀ ਕ੍ਰਾਈਮ-ਡਰਾਮਾ ਫਿਲਮ ਗੈਂਗਸਟਰ ਵਿੱਚ ਕੰਮ ਕਰਨ ਦੀ ਪੇਸ਼ਕਸ਼ ਹੋਈ ਸੀ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਸ ਨੂੰ ਗੈਂਗਸਟਰ ਵਿੱਚ ਮੁੱਖ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਸੀ। ਬਾਇਓਪਿਕ ਦੇ ਟਾਈਟਲ ਦਾ ਨਾਂ 'ਰਾਵਲਪਿੰਡੀ ਐਕਸਪ੍ਰੈਸ: ਰੇਸਿੰਗ ਅਗੇਂਸਟ ਦ ਔਡਸ' ਸੀ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਫਿਲਮ ਦਾ ਨਿਰਮਾਣ ਸ਼ੁਰੂ ਹੋਇਆ ਹੈ ਜਾਂ ਨਹੀਂ। ਪਿਛਲੇ ਮਹੀਨੇ ਅਖਤਰ ਨੇ ਟਵਿਟਰ 'ਤੇ ਇਸ ਬਾਰੇ ਇਕ ਪੋਸਟ ਪਾਈ ਸੀ। ਉਨ੍ਹਾਂ ਨੇ ਫਿਲਮ ਤੋਂ ਖੁਦ ਨੂੰ ਵੱਖ ਕਰਨ ਦਾ ਫੈਸਲਾ ਕੀਤਾ ਸੀ।
ਭਾਰਤ ਖਿਲਾਫ ਆਪਣੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਸ ਨੇ 10 ਟੈਸਟ ਮੈਚਾਂ 'ਚ 28 ਵਿਕਟਾਂ ਲਈਆਂ। ਇਸ ਦੇ ਨਾਲ ਹੀ ਉਸ ਨੇ ਟੀਮ ਇੰਡੀਆ ਖਿਲਾਫ 28 ਵਨਡੇ ਮੈਚਾਂ 'ਚ 41 ਵਿਕਟਾਂ ਲਈਆਂ। ਇਸ ਤਰ੍ਹਾਂ ਉਸ ਨੇ 38 ਮੈਚਾਂ 'ਚ 69 ਵਿਕਟਾਂ ਲਈਆਂ। ਅਖਤਰ ਨੇ 2011 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricketer, Hindi Films, Sports