ਨਵੀਂ ਦਿੱਲੀ- ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ 'ਤੇ ਉਸ ਦੀ ਟੈਨਿਸ ਸਟਾਰ ਪਤਨੀ ਸਾਨੀਆ ਮਿਰਜ਼ਾ ਵਿਚਕਾਰ ਸਭ ਕੁੱਝ ਠੀਕ ਹੁੰਦਾ ਨਜ਼ਰ ਆ ਰਿਹਾ ਹੈ। ਦਰਅਸਲ ਸਾਨੀਆ ਦੇ ਆਸਟਰੇਲੀਅਨ ਓਪਨ ਤੋਂ ਦੁਬਈ 'ਚ ਵਾਪਸੀ ਤੋਂ ਬਾਅਦ ਸ਼ੋਏਬ ਨੇ ਪਰਿਵਾਰਕ ਮੈਂਬਰਾਂ ਨਾਲ ਸਾਨੀਆ ਨੂੰ ਸਰਪ੍ਰਾਈਜ਼ ਪਾਰਟੀ ਦਿੱਤੀ ਸੀ। ਇਸ ਦੀ ਵੀਡੀਓ ਸਾਨੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੀ ਹੈ। ਦੱਸ ਦੇਈਏ ਕਿ ਪਿਛਲੇ ਕੁਝ ਮਹੀਨਿਆਂ ਤੋਂ ਸਾਨੀਆ ਅਤੇ ਸ਼ੋਏਬ ਦੇ ਵੱਖ ਹੋਣ ਦੀਆਂ ਖਬਰਾਂ ਸੁਰਖੀਆਂ ਬਣ ਰਹੀਆਂ ਹਨ।
View this post on Instagram
ਪਾਰਟੀ ਤੋਂ ਸਰਪ੍ਰਾਈਜ਼ ਹੋਈ ਸਾਨੀਆ
ਸਾਨੀਆ ਮਿਰਜ਼ਾ ਨੇ ਇਸ ਸਰਪ੍ਰਾਈਜ਼ ਪਾਰਟੀ ਦਾ ਇੱਕ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਵਿੱਚ ਜਿਵੇਂ ਹੀ ਉਹ ਆਪਣੇ ਘਰ ਦੇ ਅੰਦਰ ਵੜਦੀ ਹੈ। ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਪਤੀ ਸ਼ੋਏਬ ਨੇ ਖੁਦ ਉਸ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਇਸ ਵੀਡੀਓ 'ਚ ਉਹ ਆਪਣੇ ਬੇਟੇ ਅਜ਼ਹਾਨ ਨਾਲ ਕੇਕ ਕੱਟਦੀ ਨਜ਼ਰ ਆ ਰਹੀ ਹੈ।
ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਜੋ ਕੈਪਸ਼ਨ ਦਿੱਤਾ ਹੈ, ਉਸ 'ਚ ਪਤੀ ਸ਼ੋਏਬ ਮਲਿਕ ਦਾ ਕਿਤੇ ਵੀ ਜ਼ਿਕਰ ਨਹੀਂ ਹੈ। ਸਾਨੀਆ ਨੇ ਲਿਖਿਆ, "ਜਦੋਂ ਤੁਸੀਂ ਘਰ ਵਾਪਸ ਆਉਂਦੇ ਹੋ ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਹਾਡੇ ਕੋਲ ਦੁਨੀਆ ਦੇ ਸਭ ਤੋਂ ਵਧੀਆ ਦੋਸਤ ਅਤੇ ਪਰਿਵਾਰ ਹਨ। ਮੇਰਾ ਦੁਬਈ ਪਰਿਵਾਰ, ਤੁਹਾਡਾ ਸਾਰਿਆਂ ਦਾ ਧੰਨਵਾਦ। ਮੈਂ ਇਸ ਪਾਰਟੀ ਤੋਂ ਕਾਫੀ ਹੈਰਾਨ ਹਾਂ।"
ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਦੀ ਜੋੜੀ ਆਸਟ੍ਰੇਲੀਅਨ ਓਪਨ ਦੇ ਮਿਕਸਡ ਡਬਲਜ਼ ਦੇ ਫਾਈਨਲ ਵਿੱਚ ਪਹੁੰਚ ਗਈ ਸੀ। ਪਰ ਉਹ ਖਿਤਾਬ ਨਹੀਂ ਜਿੱਤ ਸਕੇ। ਸਾਨੀਆ ਨੇ ਇਸ ਟੂਰਨਾਮੈਂਟ ਤੋਂ ਪਹਿਲਾਂ ਹੀ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਸਾਨੀਆ ਨੇ ਆਪਣੇ ਅੰਤਿਮ ਭਾਸ਼ਣ 'ਚ ਕਿਹਾ, ''ਮੇਰਾ ਪੇਸ਼ੇਵਰ ਕਰੀਅਰ ਮੈਲਬੌਰਨ 'ਚ ਹੀ ਸ਼ੁਰੂ ਹੋਇਆ ਸੀ, ਮੈਂ ਆਪਣੇ ਗ੍ਰੈਂਡ ਸਲੈਮ ਕਰੀਅਰ ਦੇ ਇਸ ਤੋਂ ਬਿਹਤਰ ਅੰਤ ਬਾਰੇ ਸੋਚ ਵੀ ਨਹੀਂ ਸਕਦੀ।'' ਸਾਨੀਆ ਆਪਣੇ ਵਿਦਾਈ ਭਾਸ਼ਣ 'ਚ ਭਾਵੁਕ ਹੋ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Sania Mirza, Sports, Tennis