ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਇਹ ਕੰਮ ਕਰਨ ਵਾਲੇ ਬਣੇ ਪਹਿਲੇ ਖਿਡਾਰੀ

News18 Punjab
Updated: May 4, 2019, 12:38 PM IST
ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਇਹ ਕੰਮ ਕਰਨ ਵਾਲੇ ਬਣੇ ਪਹਿਲੇ ਖਿਡਾਰੀ
News18 Punjab
Updated: May 4, 2019, 12:38 PM IST
ਕੋਲਕਾਤਾ ਨਾਈਟ ਰਾਇਡਰ੍ਸ ਨੇ ਸ਼ੁਭਮਨ ਗਿੱਲ ਸਦਕਾ ਮੇਜ਼ਬਾਨ ਕਿੰਗਜ਼ ਇਲੈਵਨ ਪੰਜਾਬ ਨੂੰ ਸੱਤ ਵਿਕਟਾਂ ਨਾਲ ਹਰਾਇਆ। ਇਸ ਮੈਚ ਵਿੱਚ ਕੇ ਕੇ ਆਰ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਟਾਸ ਜਿੱਤ ਕੇ ਪੰਜਾਬ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ ਤੇ ਉਸ ਨੇ ਸੈਮ ਕਰਨਰ (55) ਤੇ ਨਿਕੋਲਸ ਪੂਰਨ (48) ਦੇ ਸਹਾਰੇ 183/6 ਦਾ ਸਕੋਰ ਬਣਾਇਆ। 184 ਰਨ ਬਣਾਉਣ ਦੇ ਮਨਸੂਬੇ ਨਾਲ ਮੈਦਾਨ 'ਚ ਉੱਤਰੇ ਕੇ ਕੇ ਆਰ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਜਿੱਤ ਦਿਵਾ ਕੇ ਹੀ ਸਾਹ ਲਿਆ। ਉਨ੍ਹਾਂ ਨੇ 49 ਬਾਲਾਂ ਦਾ ਸਾਹਮਣਾ ਕਰਦੇ ਹੋਏ ਪੰਜ ਚੋਕੇ ਤੇ ਦੋ ਛੱਕੇ ਮਾਰ ਕੇ 65 ਰਨ ਦੀ ਪਾਰੀ ਖੇਡੀ। ਇਸ ਦੌਰਾਨ ਇੱਕ ਵੱਡਾ ਰਿਕਾਰਡ ਵੀ ਆਪਣੇ ਨਾਂਅ ਕਰ ਲਿਆ।

ਬਣਾਇਆ ਇਹ ਵੱਡਾ ਰਿਕਾਰਡ
19 ਸਾਲ ਤੇ 238 ਦਿਨ ਦੇ ਸ਼ੁਭਮਨ ਗਿੱਲ ਨੇ ਹੁਣ ਤੱਕ IPL ਵਿੱਚ 4 ਵਾਰ 50 ਰਨ ਬਣਾਏ ਹਨ ਤੇ ਇਹ ਕੰਮ ਕਰਨ ਵਾਲੇ ਉਹ 20 ਸਾਲ ਤੋਂ ਘੱਟ ਉਮਰ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਆਪਣੇ 2018 ਦੇ ਡੈਬਿਊ ਸੀਜ਼ਨ ਵਿੱਚ ਇੱਕ ਤੇ ਇਸ ਸਾਲ ਤਿੰਨ ਵਾਰ 50 ਰਨ ਬਣਾਏ। IPL ਦੇ ਇਤਿਹਾਸ ਚ 20 ਸਾਲ ਤੋਂ ਘੱਟ ਉਮਰ ਵਾਲੇ ਹੋਤ ਖਿਡਾਰੀ ਸਿਰਫ਼ ਤਿੰਨ ਵਾਰ 50 ਰਨ ਬਣਾ ਸਕੇ ਹਨ।IPL ਤੇ ਗਿੱਲ
ਅੰਡਰ 19 ਵਿਸ਼ਵ ਕੱਪ ਵਿੱਚ ਜ਼ੋਰਦਾਰ ਪ੍ਰਦਰਸ਼ਨ ਕਰਨ ਵਾਲੇ ਗਿੱਲ ਨੂੰ ਕੇ ਕੇ ਆਰ ਨੇ 2018 ਵਿੱਚ 1.80 ਕਰੋੜ ਚ ਆਪਣੇ ਨਾਲ ਜੋੜਿਆ ਸੀ। ਉਨ੍ਹਾਂ ਦਾ ਬੇਸ ਪ੍ਰਾਈਸ 20 ਲੱਖ ਰੁਪਏ ਸੀ। ਗਿੱਲ ਨੇ ਆਪਣੇ ਪਹਿਲੇ ਸੀਜ਼ਨ ਚ 13 ਮੈਚ ਖੇਡਦੇ ਹੋਏ 146.04 ਦੇ ਸਟ੍ਰਾਈਕ ਰੇਟ ਤੇ 203 ਰਨ ਬਣਾਏ ਸੀ ਤੇ ਇਸ ਦੌਰਾਨ ਬਿਨਾ ਆਊਟ ਹੋਏ 57 ਰਨ ਬਣਾਏ ਸੀ। ਇਸ ਸੀਜ਼ਨ ਵਿੱਚ ਹੁਣ ਤੱਕ ਦੇ 13 ਮੈਚਾਂ ਵਿੱਚ 129.27 ਦੇ ਸਟ੍ਰਾਈਕ ਰੇਟ ਤੇ 287 ਰਨ ਬਣਾ ਚੁੱਕੇ ਹਨ। ਉਨ੍ਹਾਂ ਨੇ ਸਭ ਤੋਂ ਜ਼ਿਆਦਾ 75 ਰਨ ਦਾ ਸਕੋਰ ਇਸ ਸੀਜ਼ਨ ਚ ਬਣਾਇਆ ਹੈ।
First published: May 4, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...