SMOG ਨਾਲ ਖਿਡਾਰੀਆਂ ਨੂੰ ਖ਼ਤਰਾ, ਨਹੀਂ ਕਰ ਸਕਦੇ ਵਧੀਆ ਪ੍ਰਦਰਸ਼ਨ


Updated: November 2, 2018, 8:41 PM IST
SMOG ਨਾਲ ਖਿਡਾਰੀਆਂ ਨੂੰ ਖ਼ਤਰਾ, ਨਹੀਂ ਕਰ ਸਕਦੇ ਵਧੀਆ ਪ੍ਰਦਰਸ਼ਨ
SMOG ਨਾਲ ਖਿਡਾਰੀਆਂ ਨੂੰ ਖ਼ਤਰਾ, ਨਹੀਂ ਕਰ ਸਕਦੇ ਵਧੀਆ ਪ੍ਰਦਰਸ਼ਨ

Updated: November 2, 2018, 8:41 PM IST
ਦਿੱਲੀ 'ਚ ਭਿਆਨਕ ਸਮੌਗ ਦੀ ਵਜ੍ਹਾ ਨਾਲ ਲੋਕ ਬਹੁਤ ਪ੍ਰੇਸ਼ਾਨ ਹਨ। ਲੋਕਾਂ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ ਅਤੇ ਅੱਖਾਂ 'ਚ ਜਲਣ ਦੀ ਸਮੱਸਿਆ ਹੋ ਰਹੀ ਹੈ। ਇਸਦੇ ਬਾਵਜੂਦ ਬੀ.ਸੀ.ਸੀ.ਆਈ.ਨੇ ਦੇਸ਼ ਦੀ ਰਾਜਧਾਨੀ 'ਚ ਰਣਜੀ ਟ੍ਰਾਫੀ ਮੈਚ ਆਯੋਜਿਤ ਕਰਵਾਇਆ ਹੈ। ਦਿੱਲੀ ਦੇ ਕਰਨੈਲ ਸਿੰਘ ਸਟੇਡੀਅਮ 'ਚ ਰੇਲਵੇ ਅਤੇ ਮੁੰਬਈ ਵਿਚਕਾਰ ਮੁਕਾਬਲਾ ਚਲ ਰਿਹਾ ਹੈ, ਜਿੱਥੇ ਮੁੰਬਈ ਦੇ ਬੱਲੇਬਾਜ਼ ਸਿਧਾਰਥ ਲਾਡ ਮਾਸਕ ਪਹਿਣਨ ਕੇ ਖੇਡਦੇ ਨਜ਼ਰ ਆਏ ਸਿਧਾਰਥ ਨੂੰ ਦਿੱਲੀ ਦੀ ਹਵਾ ਤੋਂ ਪ੍ਰੇਸ਼ਾਨੀ ਹੋ ਰਹੀ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬੀ.ਸੀ.ਸੀ.ਆਈ. ਨੂੰ ਦਿੱਲੀ ਦੀ ਇਸ ਸਥਿਤੀ ਬਾਰੇ 'ਚ ਪਤਾ ਸੀ ਫਿਰ ਵੀ ਉਸ ਨੇ ਇਹ ਮੈਚ ਕਰਵਾਇਆ ਸੀ।

ਪਿਛਲੇ ਸਾਲ 2017 'ਚ ਸ਼੍ਰੀਲੰਕਾਈ ਟੀਮ ਨੇ ਵੀ ਮਾਸਕ ਪਹਿਣ ਕੇ ਦਿੱਲੀ ਟੈਸਟ 'ਚ ਹਾਜ਼ਰ ਹੋਏ ਸਨ। ਇਸ ਤੋਂ ਬਾਅਦ ਬੀ.ਸੀ.ਸੀ.ਆਈ ਨੇ ਇਹ ਫੈਸਲਾ ਲਿਆ ਸੀ ਕਿ ਨਵੰਬਰ ਅਤੇ ਦਸੰਬਰ 'ਚ ਦਿੱਲੀ 'ਚ ਕਿਸੇ ਵੀ ਇੰਟਰਨੈਸ਼ਨਲ ਮੈਚ ਦਾ ਆਯੋਜਨ ਨਹੀਂ ਹੋਵੇਗਾ , ਪਰ ਕਿ ਦਿੱਲੀ ਦੇ ਪ੍ਰਦੁਸ਼ਿਤ ਵਾਤਾਵਰਨ 'ਚ ਨੌਜਵਾਨ ਖਿਡਾਰੀਆਂ ਦੇ ਸਰੀਰ 'ਤੇ ਮਾੜਾ ਅਸਰ ਨਹੀਂ ਹੋਵੇਗਾ । ਆਓ ਇਕ ਨਜ਼ਰ ਮਾਰਦੇ ਹਾਂ ਦਿੱਲੀ ਦਾ ਸੌਮਗ ਕਿਵੇਂ ਖਿਡਾਰੀਆਂ ਦੇ ਕਰੀਅਰ ਨੂੰ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ।

ਸਮੌਗ ਨਾਲ ਖਿਡਾਰੀਆਂ ਦੀ ਤਾਕਤ ਅਤੇ ਰਫਤਾਰ 'ਚ ਕਮੀ ਆ ਸਕਦੀ ਹੈ। ਜੇਕਰ ਹਵਾ 'ਚ ਸਮੌਗ ਹੁੰਦਾ ਹੈ ਤਾਂ ਖਿਡਾਰੀ ਆਪਣਾ ਬੈਸਟ ਪ੍ਰਦਰਸ਼ਨ ਨਹੀਂ ਕਰ ਸਕਦੇ ਹਨ। ਖਿਡਾਰੀਆਂ ਦੀ ਸਾਹ ਲੈਣ ਦਾ ਸ਼ਮਤਾ ਆਮ ਵਿਅਕਤੀ ਤੋਂ ਜ਼ਿਆਦਾ ਹੁੰਦੀ ਹੈ ਪਰ ਹਵਾ 'ਚ ਸਮੌਗ ਹੋਣ ਕਾਰਨ ਖਿਡਾਰੀਆਂ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ ਹੁੰਦੀ ਹੈ। ਲਗਾਤਾਰ ਸਮੌਗ ਵਰਗੇ ਵਾਤਾਵਰਣ 'ਚ ਰਹਿਣ ਨਾਲ ਖਾਂਸੀ, ਚੱਕਰ ਆਉਣਾ ਅਤੇ ਉਲਟੀ ਵਰਗੀ ਸਮੱਸਿਆ ਹੁੰਦੀ ਹੈ। ਹਵਾ 'ਚ ਪ੍ਰਦੂਸ਼ਨ ਹੋਣ ਨਾਲ ਖਿਡਾਰੀਆਂ ਨੂੰ ਦਿਲ ਅਤੇ ਫੇਫੜਿਆਂ ਦੀ ਬੀਮਰੀ ਹੋ ਸਕਦੀ ਹੈ। ਬ੍ਰਿਟਿਸ਼ ਜਨਰਲ ਆਫ ਮੈਡੀਸਨ ਦੀ ਰਿਪੋਰਟ ਅਨੁਸਾਰ ਖਾਸ ਕਰ ਮੈਰਾਥਨ ਦੌੜਾਕ ਅਤੇ ਸਾਈਕਿਲਸਟ ਨੂੰ ਕਾਫੀ ਖਤਰਾ ਹੁੰਦਾ ਹੈ। ਕ੍ਰਿਕਟਰਸ ਨੂੰ ਵੀ ਇਸ ਦਾ ਖਤਰਾ ਹੁੰਦਾ ਹੈ ਕਿਉਂਕਿ ਵਨ-ਡੇ ਅਤੇ ਟੈਸਟ ਕ੍ਰਿਕਟ ਤਕਰੀਬਨ 8 ਘੰਟੇ ਤੱਕ ਚੱਲਦਾ ਹੈ।ਆਉਟਡੋਰ ਖੇਡਣ ਵਾਲੇ ਖਿਡਾਰੀ ਸਮੌਗ ਦੀ ਵਜ੍ਹਾ ਨਾਲ ਅਸਥਮਾ ਦੇ ਸ਼ਿਕਾਰ ਹੋ ਸਕਦੇ ਹਨ। ਹਵਾ 'ਚ ਜ਼ਿਆਦਾ ਪ੍ਰਦੂਸ਼ਨ ਦੀ ਵਜ੍ਹਾ ਨਾਲ ਖਿਡਾਰੀਆਂ ਨੂੰ ਬਹੁਤ ਘੱਟ ਉਮਰ 'ਚ ਦਮਾ ਹੋਣ ਦਾ ਡਰ ਹੁੰਦਾ ਹੈ ਯੂ.ਐੱਸ.ਸੀ ਚਿਲਡਰਨ ਹੈਲਥ ਸਟੱਡੀ ਅਨੁਸਾਰ ਛੋਟੀ ਉਮਰ 'ਚ ਕਿਸੇ ਵੀ ਖੇਡ ਦੀ ਟ੍ਰੈਰਿੰਗ ਲੈ ਰਹੇ ਬੱਚੇ ਜੇਕਰ ਸਮੌਗ ਦੇ ਲਗਾਤਾਰ ਸੰਪਰਕ 'ਚ ਰਹਿੰਦੇ ਹਨ ਤਾਂ ਉਨ੍ਹਾਂ ਦੇ ਅਸਥਮਾ ਦਾ ਸ਼ਿਕਾਰ ਹੋਣ ਦਾ ਡਰ 4 ਤੋਂ 5 ਫੀਸਦੀ ਜ਼ਿਆਦਾ ਹੁੰਦਾ ਹੈ।
First published: November 2, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...