PHOTOS: 13 ਦਸੰਬਰ ਨੂੰ ਹੋਵੇਗਾ ਇਹਨਾਂ 'ਖੇਡ ਪ੍ਰੇਮੀਆਂ' ਦਾ ਵਿਆਹ

News18 Punjab
Updated: December 3, 2018, 4:49 PM IST
PHOTOS: 13 ਦਸੰਬਰ ਨੂੰ ਹੋਵੇਗਾ ਇਹਨਾਂ 'ਖੇਡ ਪ੍ਰੇਮੀਆਂ' ਦਾ ਵਿਆਹ
News18 Punjab
Updated: December 3, 2018, 4:49 PM IST
ਕਾਮਨਵੈਲਥ ਅਤੇ ਏਸ਼ੀਅਨ ਖੇਡਾਂ ਚ ਗੋਲਡ ਮੈਡਲ ਜਿੱਤਣ ਵਾਲੀ ਦਾਦਰੀ ਦੀ ਲਾਡਲੀ ਮਹਿਲਾ ਪਹਿਲਵਾਨ ਵਿਨੇਸ਼ ਫੌਗਾਟ 13 ਦਸੰਬਰ ਨੂੰ ਵਿਆਹ ਰਚਾਏਗੀ। ਅੰਤਰ ਰਾਸ਼ਟਰੀ ਬਲਾਲੀ ਭੈਣਾਂ ਦੀ ਚਚੇਰੀ ਭੈਣ ਵਿਨੇਸ਼ ਫੌਗਾਟ ਦੀ ਜੀਂਦ ਦੇ ਪਹਿਲਵਾਨ ਸੋਮਵੀਰ ਰਾਠੀ ਨਾਲ ਪਿੰਡ 'ਚ ਹੋਵੇਗਾ ਵਿਆਹ।


ਵਿਆਹ ਦਾ ਪ੍ਰੋਗਰਾਮ ਬੇਹੱਦ ਸਾਦਗੀ ਭਰਿਆ ਹੋਵੇਗਾ ਜਿਸ ਚ ਪਰਿਵਾਰ ਅਤੇ ਰਿਸ਼ਤੇਦਾਰ ਹੀ ਮੌਜੂਦ ਹੋਣਗੇ। ਘਰ 'ਚ ਵਿਆਹ ਦੀਆਂ ਤਿਆਰੀਆਂ ਜਾਰੀ ਹਨ। ਵਿਨੇਸ਼ ਨੇ ਹਾਲ ਹੀ ਚ ਨੈਸ਼ਨਲ ਚੈਂਪੀਅਨਸ਼ਿਪ ਚ ਗੋਲ੍ਡ ਜਿੱਤਿਆ ਹੈ। ਵਿਆਹ ਦਾ ਕਾਰਡ ਸਿਰਫ ਨਜ਼ਦੀਕੀ ਲੋਕਾਂ ਤੱਕ ਹੀ ਪਹੁੰਚਾਇਆ ਗਿਆ ਹੈ।


2 ਦਸੰਬਰ 2018 ਨੂੰ ਦਿਨ ਵਿੱਚ ਚਾਰ ਵਜੇ ਰੋਟੀ ਦਾ ਪ੍ਰੋਗਰਾਮ ਹੈ। ਇਸ ਸਮਾਰੋਹ 'ਚ ਪਿੰਡ ਵਾਲੇ ਅਤੇ ਨਜ਼ਦੀਕੀ ਰਿਸ਼ਤੇਦਾਰ ਹੀ ਮੌਜੂਦ ਰਹਿਣਗੇ।
ਵਿਨੇਸ਼ ਫੌਗਾਟ ਅਤੇ ਸੋਮਵੀਰ ਰਾਠੀ ਦੋਵੇਂ ਹੀ ਰੇਲਵੇ ਵਿੱਚ ਨੌਕਰੀ ਕਰ ਰਹੇ ਹਨ।ਸੋਮਵੀਰ ਰਾਠੀ ਇਸ ਵੇਲੇ ਰੇਲਵੇ ਵਿੱਚ ਟੀਟੀ ਦੀ ਨੌਕਰੀ ਕਰ ਰਹੇ ਹਨ ਅਤੇ ਰਾਜਸਥਾਨ ਵਿੱਚ ਪੋਸਟ ਕੀਤੇ ਗਏ ਹਨ। ਉਹ ਪਹਿਲਵਾਨੀ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਬ੍ਰੋਨਜ਼ ਮੇਡਲ ਵੀ ਜਿੱਤ ਚੁੱਕੇ ਹਨ।


ਸੋਮਵੀਰ ਅਤੇ ਵਿਨੇਸ਼ ਦੀ ਦੋਸਤੀ 7 ਸਾਲ ਪੁਰਾਣੀ ਹੈ। ਸੋਮਵੀਰ ਨੇ ਆਪਣੀ ਪਿਆਰ ਦੀ ਸ਼ੁਰੂਆਤ ਅਗਸਤ 2018 ਵਿੱਚ ਉਸ ਸਮੇਂ ਕੀਤੀ ਸੀ, ਜਦੋਂ ਵਿਨੇਸ਼ 18 ਵੀਂ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ ਸੀ।
First published: December 3, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...