• Home
  • »
  • News
  • »
  • sports
  • »
  • SOURAV GANGULY BUYS NEW HOUSE BCCI PRESIDENT S HOUSE WORTH RS 40 CRORE GH RUP AS

Sourav Ganguly ਨੇ ਖਰੀਦਿਆ ਨਵਾਂ ਘਰ, BCCI ਪ੍ਰਧਾਨ ਦੇ ਘਰ ਦੀ ਕੀਮਤ 40 ਕਰੋੜ

Sourav Ganguly buys a new house: ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ (Sourav Ganguly) ਨੇ ਕੋਲਕਾਤਾ 'ਚ ਆਪਣੀ ਨਵੀਂ ਰਿਹਾਇਸ਼ ਖਰੀਦੀ ਹੈ। ਉਨ੍ਹਾਂ ਦਾ ਨਵਾਂ ਦੋ ਮੰਜ਼ਿਲਾ ਮਕਾਨ ਲੋਅਰ ਰੋਡਨ ਸਟ੍ਰੀਟ, ਕੋਲਕਾਤਾ ਵਿੱਚ ਹੈ। ਉਨ੍ਹਾਂ ਨੇ ਇਹ ਘਰ 40 ਕਰੋੜ ਰੁਪਏ ਦੀ ਕੀਮਤ 'ਚ ਖਰੀਦਿਆ ਹੈ। ਗਾਂਗੁਲੀ ਪਿਛਲੇ 48 ਸਾਲਾਂ ਤੋਂ ਆਪਣੇ ਜੱਦੀ ਘਰ ਵਿੱਚ ਰਹਿ ਰਹੇ ਸਨ ਪਰ ਹੁਣ ਨਵਾਂ ਘਰ ਮਿਲਣ ਨਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਮੌਜੂਦਾ ਪ੍ਰਧਾਨ ਦਾ ਪਤਾ ਵੀ ਬਦਲ ਜਾਵੇਗਾ।

Sourav Ganguly ਨੇ ਖਰੀਦਿਆ ਨਵਾਂ ਘਰ, ਕਰੋੜਾਂ 'ਚ ਹੈ ਉਸਦੀ ਕੀਮਤ, ਜਾਣੋ (ਫਾਈਲ ਫੋਟੋ)

  • Share this:
Sourav Ganguly buys a new house: ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ (Sourav Ganguly) ਨੇ ਕੋਲਕਾਤਾ 'ਚ ਆਪਣੀ ਨਵੀਂ ਰਿਹਾਇਸ਼ ਖਰੀਦੀ ਹੈ। ਉਨ੍ਹਾਂ ਦਾ ਨਵਾਂ ਦੋ ਮੰਜ਼ਿਲਾ ਮਕਾਨ ਲੋਅਰ ਰੋਡਨ ਸਟ੍ਰੀਟ, ਕੋਲਕਾਤਾ ਵਿੱਚ ਹੈ। ਉਨ੍ਹਾਂ ਨੇ ਇਹ ਘਰ 40 ਕਰੋੜ ਰੁਪਏ ਦੀ ਕੀਮਤ 'ਚ ਖਰੀਦਿਆ ਹੈ। ਗਾਂਗੁਲੀ ਪਿਛਲੇ 48 ਸਾਲਾਂ ਤੋਂ ਆਪਣੇ ਜੱਦੀ ਘਰ ਵਿੱਚ ਰਹਿ ਰਹੇ ਸਨ ਪਰ ਹੁਣ ਨਵਾਂ ਘਰ ਮਿਲਣ ਨਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਮੌਜੂਦਾ ਪ੍ਰਧਾਨ ਦਾ ਪਤਾ ਵੀ ਬਦਲ ਜਾਵੇਗਾ। ਸੌਰਵ ਗਾਂਗੁਲੀ (Sourav Ganguly) ਨੇ ਆਪਣਾ ਨਵਾਂ ਘਰ ਖਰੀਦਣ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਦਿ ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਬੀਸੀਸੀਆਈ ਪ੍ਰਧਾਨ ਨੇ ਕਿਹਾ, 'ਮੈਂ ਆਪਣਾ ਨਵਾਂ ਘਰ ਲੈ ਕੇ ਬਹੁਤ ਖੁਸ਼ ਹਾਂ। ਮੈਨੂੰ ਲੱਗਦਾ ਹੈ ਕਿ ਇੱਥੇ ਰਹਿਣਾ ਸੁਖਾਲਾ ਹੋਵੇਗਾ ਪਰ ਮੇਰੇ ਲਈ ਸਭ ਤੋਂ ਔਖੀ ਗੱਲ ਇਹ ਹੈ ਕਿ ਮੈਂ ਉਸ ਜਗ੍ਹਾ ਨੂੰ ਛੱਡ ਰਿਹਾ ਹਾਂ ਜਿੱਥੇ ਮੈਂ ਪਿਛਲੇ 48 ਸਾਲਾਂ ਤੋਂ ਰਹਿ ਰਿਹਾ ਸੀ।' ਖਬਰਾਂ ਮੁਤਾਬਕ ਗਾਂਗੁਲੀ (Sourav Ganguly) ਕੁਝ ਦਿਨਾਂ ਬਾਅਦ ਆਪਣੇ ਨਵੇਂ ਘਰ 'ਚ ਸ਼ਿਫਟ ਹੋ ਜਾਣਗੇ।

Sourav Ganguly ਦਾ ਕ੍ਰਿਕਟ ਕਰੀਅਰ ਕਾਫੀ ਰੋਮਾਂਚਕ ਰਿਹਾ ਹੈ । ਸੌਰਵ ਗਾਂਗੁਲੀ ਆਪਣੇ ਕ੍ਰਿਕਟ ਕਰੀਅਰ ਦੌਰਾਨ ਕਾਫੀ ਸੁਰਖੀਆਂ 'ਚ ਰਹੇ ਸਨ। ਉਨ੍ਹਾਂ ਦਾ ਪੁਰਾਣਾ ਘਰ ਵੀ ਕਾਫੀ ਸੁਰਖੀਆਂ 'ਚ ਰਿਹਾ ਸੀ। ਬੀਸੀਸੀਆਈ ਮੁਖੀ ਦਾ ਜਨਮ ਬੇਹਾਲਾ ਵਿੱਚ ਹੋਇਆ ਸੀ ਅਤੇ ਗਾਂਗੁਲੀ ਦਾ ਪਾਲਣ-ਪੋਸ਼ਣ ਉੱਥੇ ਹੀ ਹੋਇਆ ਸੀ। ਉਹ ਇਸ ਘਰ ਵਿੱਚ 48 ਸਾਲਾਂ ਤੱਕ ਰਹੇ। ਉਨ੍ਹਾਂ ਨੇ ਇਕ ਵਾਰ ਇੰਟਰਵਿਊ 'ਚ ਕਿਹਾ ਸੀ ਕਿ ਸਚਿਨ ਤੇਂਦੁਲਕਰ ਉਨ੍ਹਾਂ ਦੇ ਪੁਰਾਣੇ ਘਰ ਵਿੱਚ ਖਾਣਾ ਖਾ ਚੁੱਕੇ ਹਨ। ਸਚਿਨ ਤੋਂ ਇਲਾਵਾ ਹੋਰ ਵੀ ਕਈ ਭਾਰਤੀ ਖਿਡਾਰੀ Sourav Ganguly ਦੇ ਪੁਰਾਣੇ ਘਰ ਜਾ ਚੁੱਕੇ ਹਨ।

ਭਾਰਤ ਦਾ ਸਫਲ ਕਪਤਾਨ : ਸੌਰਵ ਗਾਂਗੁਲੀ ਨੂੰ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ਟੀਮ ਇੰਡੀਆ ਨੂੰ ਵਿਦੇਸ਼ਾਂ 'ਚ ਜਿੱਤਣਾ ਸਿਖਾਇਆ। ਉਨ੍ਹਾਂ ਨੇ ਟੀਮ ਦੇ ਖਿਡਾਰੀਆਂ ਵਿੱਚ aggression ਪੈਦਾ ਕੀਤੀ। 2003 ਵਿੱਚ ਦੱਖਣੀ ਅਫਰੀਕਾ ਵਿੱਚ ਖੇਡੇ ਗਏ ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਉਨ੍ਹਾਂ ਦੀ ਕਪਤਾਨੀ ਵਿੱਚ ਫਾਈਨਲ ਵਿੱਚ ਪਹੁੰਚਿਆ ਸੀ। Sourav Ganguly ਨੇ ਭਾਰਤ ਲਈ 113 ਟੈਸਟ ਮੈਚਾਂ ਵਿੱਚ 7212 ਦੌੜਾਂ ਬਣਾਈਆਂ। ਸੌਰਵ ਗਾਂਗੁਲੀ ਦੇ ਨਾਮ 311 ਵਨਡੇ ਮੈਚਾਂ ਵਿੱਚ 11363 ਦੌੜਾਂ ਦਰਜ ਹਨ।
Published by:rupinderkaursab
First published: