Home /News /sports /

Asia Cup: ਸੌਰਵ ਗਾਂਗੁਲੀ ਦਾ ਵੱਡਾ ਐਲਾਨ, ਹੁਣ UAE 'ਚ ਹੋਵੇਗਾ ਏਸ਼ੀਆ ਕੱਪ, ਜਾਣੋ ਕੀ ਹੈ ਵਜ੍ਹਾ

Asia Cup: ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ (Sourav Ganguly) ਨੇ ਵੀਰਵਾਰ ਨੂੰ ਇੱਥੇ ਕਿਹਾ ਕਿ ਏਸ਼ੀਆ ਕੱਪ ਸੰਯੁਕਤ ਅਰਬ ਅਮੀਰਾਤ (UAE) ਵਿੱਚ ਹੋਵੇਗਾ, ਜੋ ਪਹਿਲਾਂ ਸ਼੍ਰੀਲੰਕਾ ਵਿੱਚ ਹੋਣਾ ਸੀ। ਸ਼੍ਰੀਲੰਕਾ ਇਸ ਸਮੇਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਜਿਹੀ ਸਥਿਤੀ ਵਿੱਚ ਇਸ ਦੇਸ਼ ਵਿੱਚ ਇੰਨਾ ਵੱਡਾ ਟੂਰਨਾਮੈਂਟ ਆਯੋਜਿਤ ਨਹੀਂ ਕੀਤਾ ਜਾ ਸਕਦਾ ਹੈ।

ਹੋਰ ਪੜ੍ਹੋ ...
  • Share this:

    ਗਾਂਗੁਲੀ ਦਾ ਵੱਡਾ ਐਲਾਨ

    ਗਾਂਗੁਲੀ ਨੇ ਇੱਥੇ ਬੋਰਡ ਦੀ ਸਿਖਰ ਕੌਂਸਲ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਏਸ਼ੀਆ ਕੱਪ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) 'ਚ ਹੋਵੇਗਾ ਕਿਉਂਕਿ ਇਹ ਇਕੋ-ਇਕ ਅਜਿਹੀ ਜਗ੍ਹਾ ਹੈ ਜਿੱਥੇ ਬਾਰਸ਼ ਨਹੀਂ ਹੋ ਰਹੀ ਹੈ।'' ਬੋਰਡ ਨੂੰ ਦੱਸਿਆ ਗਿਆ ਕਿ ਆਰਥਿਕ ਅਤੇ ਰਾਜਨੀਤਕ ਕਾਰਨ ਦੇਸ਼ 'ਚ ਸੰਕਟ ਕਾਰਨ ਬੋਰਡ ਏਸ਼ੀਆ ਕੱਪ ਟੀ-20 ਦੇ ਆਗਾਮੀ ਪੜਾਅ ਦੀ ਮੇਜ਼ਬਾਨੀ ਕਰਨ ਦੀ ਸਥਿਤੀ 'ਚ ਨਹੀਂ ਹੋਵੇਗਾ।

    ਲੰਕਾ ਪ੍ਰੀਮੀਅਰ ਲੀਗ ਕੀਤੀ ਗਈ ਮੁਲਤਵੀ

    ਸ਼੍ਰੀਲੰਕਾ ਕ੍ਰਿਕਟ ਨੇ ਹਾਲ ਹੀ ਵਿੱਚ ਮੌਜੂਦਾ ਸੰਕਟ ਦੇ ਕਾਰਨ ਲੰਕਾ ਪ੍ਰੀਮੀਅਰ ਲੀਗ ਦੇ ਤੀਜੇ ਪੜਾਅ ਨੂੰ ਵੀ ਮੁਲਤਵੀ ਕਰ ਦਿੱਤਾ ਸੀ। ਏਸ਼ੀਆ ਕੱਪ (ਟੀ-20) 27 ਅਗਸਤ ਤੋਂ 11 ਸਤੰਬਰ ਤੱਕ ਹੋਵੇਗਾ।

    ਭਾਰਤ ਇੱਕ ਸਫਲ ਟੀਮ  

    2022 ਏਸ਼ੀਆ ਕੱਪ ਟੂਰਨਾਮੈਂਟ ਦਾ 15ਵਾਂ ਸੀਜ਼ਨ ਹੋਵੇਗਾ, ਜੋ 1984 ਤੋਂ ਸ਼ਾਰਜਾਹ ਵਿੱਚ ਸ਼ੁਰੂ ਹੋਇਆ ਸੀ। ਭਾਰਤ ਇਸ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਹੈ, ਜਿਸ ਨੇ ਇਸ ਨੂੰ ਸੱਤ ਵਾਰ ਜਿੱਤਿਆ ਹੈ। ਸ਼੍ਰੀਲੰਕਾ ਨੇ ਪੰਜ ਵਾਰ ਮੁਕਾਬਲਾ ਜਿੱਤਿਆ ਹੈ ਜਦਕਿ ਪਾਕਿਸਤਾਨ ਦੋ ਵਾਰ ਜੇਤੂ ਟੀਮ ਬਣ ਕੇ ਉਭਰਿਆ ਹੈ।
    Published by:rupinderkaursab
    First published:

    Tags: BCCI, Cricket News, Sourav Ganguly, Sports

    ਅਗਲੀ ਖਬਰ