Home /News /sports /

Sourav Ganguly B'day Spl: ਸੌਰਵ ਗਾਂਗੁਲੀ ਦਾ ਜਨਮਦਿਨ ਅੱਜ, ਅੱਧੀ ਰਾਤ ਦਾਦਾ ਨੇ ਇਸ ਤਰ੍ਹਾਂ ਮਚਾਈ ਧਮਾਲ

Sourav Ganguly Birthday Special: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਸਮੇਂ ਵਿੱਚ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ (Sourav Ganguly) ਅੱਜ ਆਪਣਾ 50ਵਾਂ ਜਨਮਦਿਨ ਮਨਾ ਰਹੇ ਹਨ। ਗਾਂਗੁਲੀ ਦਾ ਜਨਮ ਅੱਜ ਦੇ ਦਿਨ 8 ਜੁਲਾਈ 1972 ਨੂੰ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਹੋਇਆ ਸੀ। ਸੌਰਵ ਗਾਂਗੁਲੀ ਦੇ ਪਿਤਾ ਦਾ ਨਾਮ ਚੰਡੀਦਾਸ ਅਤੇ ਮਾਤਾ ਦਾ ਨਾਮ ਨਿਰੂਪਾ ਗਾਂਗੁਲੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਵੱਡੇ ਭਰਾ ਸਨੇਹਸ਼ੀਸ਼ ਗਾਂਗੁਲੀ, ਪਤਨੀ ਡੋਨਾ ਗਾਂਗੁਲੀ ਅਤੇ ਬੇਟੀ ਦਾ ਨਾਂ ਸਨਾ ਗਾਂਗੁਲੀ ਹੈ।

ਹੋਰ ਪੜ੍ਹੋ ...
 • Share this:

  ਸੌਰਵ ਦੇ ਪਿਤਾ ਚੰਡੀਦਾਸ ਇੱਕ ਸਫਲ ਵਪਾਰੀ ਸਨ। ਉਨ੍ਹਾਂ ਦੀ ਕਪਤਾਨੀ 'ਚ ਟੀਮ ਇੰਡੀਆ 2003 ਵਨਡੇ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚੀ ਸੀ। ਕੋਚ ਗ੍ਰੇਗ ਚੈਪਲ ਨਾਲ ਵੀ ਉਨ੍ਹਾਂ ਦਾ ਝਗੜਾ ਹੋਇਆ ਸੀ ਅਤੇ ਇਸ ਕਾਰਨ ਉਹ ਟੀਮ ਤੋਂ ਵੀ ਬਾਹਰ ਹੋ ਗਏ ਸਨ। ਕ੍ਰਿਕਟ ਜਗਤ 'ਚ ਸੌਰਵ ਗਾਂਗੁਲੀ ਦੇ ਪ੍ਰਸ਼ੰਸਕ ਉਨ੍ਹਾਂ ਨੂੰ 'ਦਾਦਾ' ਕਹਿ ਕੇ ਬੁਲਾਉਂਦੇ ਹਨ। ਗਾਂਗੁਲੀ ਦੀ ਅਗਵਾਈ 'ਚ ਭਾਰਤੀ ਟੀਮ ਨੇ ਕਈ ਇਤਿਹਾਸਕ ਮੈਚ ਜਿੱਤੇ। ਭਾਰਤੀ ਟੀਮ ਨੇ ਆਸਟ੍ਰੇਲੀਆ 'ਚ ਵਨਡੇ ਟੂਰਨਾਮੈਂਟ ਜਿੱਤ ਲਿਆ ਹੈ। ਇੰਗਲੈਂਡ 'ਚ ਨੈਟਵੈਸਟ ਟਰਾਫੀ 'ਤੇ ਕਬਜ਼ਾ ਕੀਤਾ। ਇੰਨਾ ਹੀ ਨਹੀਂ ਸਾਲ 2005 'ਚ ਭਾਰਤੀ ਟੀਮ ਪਾਕਿਸਤਾਨ ਨੂੰ ਟੈਸਟ ਸੀਰੀਜ਼ 'ਚ ਵੀ ਹਰਾਉਣ 'ਚ ਸਫਲ ਰਹੀ ਸੀ।

  ਦੱਸ ਦੇਈਏ ਕਿ ਗਾਂਗੁਲੀ ਨੇ ਭਾਰਤੀ ਟੀਮ ਲਈ ਅੰਤਰਰਾਸ਼ਟਰੀ ਕ੍ਰਿਕਟ ਵਿੱਚ 424 ਮੈਚਾਂ ਵਿੱਚ 18575 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਸ ਨੇ ਇਨ੍ਹਾਂ ਹੀ ਮੈਚਾਂ 'ਚ 132 ਵਿਕਟਾਂ ਵੀ ਲਈਆਂ ਹਨ। ਗਾਂਗੁਲੀ ਨੇ ਟੈਸਟ ਕ੍ਰਿਕਟ ਵਿਚ 113 ਮੈਚ ਖੇਡੇ ਹਨ, ਜਿਸ ਵਿਚ 188 ਪਾਰੀਆਂ ਵਿਚ 42.2 ਦੀ ਔਸਤ ਨਾਲ 7212 ਦੌੜਾਂ ਬਣਾਈਆਂ ਹਨ ਅਤੇ ਵਨਡੇ ਵਿਚ 311 ਮੈਚ ਖੇਡ ਕੇ 300 ਪਾਰੀਆਂ ਵਿਚ 41.0 ਦੀ ਔਸਤ ਨਾਲ 11363 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਸ ਦੇ ਨਾਂ ਟੈਸਟ ਕ੍ਰਿਕਟ 'ਚ 32 ਅਤੇ ਵਨਡੇ 'ਚ 100 ਵਿਕਟਾਂ ਹਨ।

  ਕਾਬਿਲੇਗੌਰ ਹੈ ਕਿ ਇੱਕ ਦਿਨ ਪਹਿਲਾਂ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਲੰਡਨ ਵਿੱਚ ਹੀ ਪਤਨੀ ਸਾਕਸ਼ੀ ਅਤੇ ਕੁਝ ਚੁਣੇ ਹੋਏ ਦੋਸਤਾਂ ਨਾਲ ਕੇਕ ਕੱਟਦੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਇੱਕ ਹੋ ਵੀਡੀਓ ਸਾਹਮਣੇ ਆ ਰਹੀ ਹੈ। ਜਿਸ ਵਿੱਚ ਗਾਂਗੁਲੀ ਦਾ ਕੂਲ ਅੰਦਾਜ਼ ਦਿਖਾਇਆ ਗਿਆ ਹੈ। ਦਰਅਸਲ, ਉਹ ਲੰਡਨ ਦੀਆਂ ਸੜਕਾਂ 'ਤੇ ਜ਼ਬਰਦਸਤ ਡਾਂਸ ਕਰਦੇ ਹੋਏ ਦੇਖੇ ਗਏ। ਇਸ ਦੌਰਾਨ ਦਾਦਾ ਨੇ ਪਤਨੀ ਡੋਨਾ ਅਤੇ ਬੇਟੀ ਸਨਾ ਨਾਲ ਆਪਣੇ ਜਨਮਦਿਨ ਨੂੰ ਖਾਸ ਬਣਾਇਆ।
  Published by:rupinderkaursab
  First published:

  Tags: BCCI, Birthday, Birthday special, Sourav Ganguly, Sports

  ਅਗਲੀ ਖਬਰ