Home /News /sports /

FIFA: ਵਰਲਡ ਕੱਪ ਦੇ ਇੱਕ ਦਿਨ ਪਹਿਲਾਂ ਬਰਖ਼ਾਸਤ ਹੋਏ ਸਪੇਨ ਦੇ ਕੋਚ, ਫਰਨਾਡੋ ਹਿਇਰੋ ਨੂੰ ਮਿਲੀ ਜਿੰਮੇਵਾਰੀ

 • Share this:

  ਫਰਨਾਡੋ ਹਿਇਰੋ ਫੀਫਾ ਵਿਸ਼ਵ ਕੱਪ 2018 ਦੇ ਲਈ ਸਪੇਨ ਦੇ ਹੈਡ ਕੋਚ ਹੋਣਗੇ। ਸਪੇਨ ਨੇ ਫੀਫਾ ਵਰਲਡ ਕੱਪ ਦੀ ਸ਼ੁਰੂਆਤ ਤੋਂ ਇਕ ਦਿਨ ਪਹਿਲਾਂ ਹੀ ਆਪਣੇ ਮੁੱਖ ਕੋਚ ਜੁਲੇਨ ਲੋਪਤੇਗੁਈ ਦੀ ਬਰਖਾਸਤਗੀ ਦੀ ਘੋਸ਼ਣਾ ਕੀਤੀ ਹੈ। ਸਪੇਨ ਫੁੱਟਬਾਲ ਫੈਡਰੇਸ਼ਨ (ਆਰਐਫਈਐਫ) ਨੇ ਕਿਹਾ ਕਿ ਉਹ 51 ਸਾਲ ਦੇ ਲੋਪਤੇਗੁਈ ਦੀ ਰਿਆਲ ਮੈਡਰ੍ਰਿਡ ਨਾਲ ਹੋਈ ਤਕਰਾਰ ਦੀ ਜਾਣਕਾਰੀ ਥੋੜੀ ਪਹਿਲੇ ਮਿਲੀ ਹੁੰਦੀ ਤਾਂ ਗੱਲ ਕੁੱਝ ਹੋਰ ਹੋਣੀ ਸੀ। ਪਰ ਇਸ ਦੀ ਜਾਣਕਾਰੀ ਛੁਪਾਈ ਗਈ ਅਤੇ ਇਸ ਦੇ ਕਾਰਨ ਹੀ ਲੋਪਤੇਗੁਈ ਨੂੰ ਕੋਚ ਦੇ ਪਦ ਤੋਂ ਹਟਾਉਣਾ ਪਿਆ।

  ਜ਼ਿਕਰਯੋਗ ਹੈ ਕਿ ਲੋਪਤੇਗੁਈ ਨੂੰ ਮੰਗਲਵਾਰ ਨੂੰ ਮੁੱਖ ਕੋਚ ਵੱਜੋਂ ਨਿਯੁੱਕਤ ਕਰਨ ਦੀ ਘੋਸ਼ਣਾ ਕੀਤੀ ਗਈ ਸੀ। ਉਹ ਫੀਫਾ ਵਿਸ਼ਵ ਕੱਪ ਟੂਰਨਾਮੈਂਟ ਤੋਂ ਬਾਅਦ ਜਿਨੇਦੀਨ ਜ਼ੇਦਾਨ ਦੀ ਜਗ੍ਹਾ ਤੇ ਰਿਆਲ ਕਲੱਬ ਦੇ ਕੋਚ ਦੇ ਪਦ ਦੀ ਜਿੰਮੇਵਾਰੀ ਸੰਭਾਲਣ ਵਾਲੇ ਸੀ।

  ਇਸ ਕਦਮ ਦੇ ਬਾਰੇ ਸਪੇਨ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਲੂਇਸ ਰੁਬਿਆਲੇਸ ਨੇ ਕਿਹਾ, "ਮੈਨੂੰ ਪਤਾ ਹੈ ਕਿ ਇਹ ਹਲਾਤ ਕਾਫ਼ੀ ਖ਼ਰਾਬ ਹਨ। ਮੈਂ ਜੋ ਵੀ ਕਰੂੰਗਾ, ਉਸ ਲਈ ਮੈਨੂੰ ਆਲੋਚਨਾ ਝੇਲਣੀ ਪਵੇਗੀ। ਉਮੀਦ ਕਰਦੇ ਹਾਂ ਕਿ ਸਮਾਂ ਰਹਿੰਦੇ ਹੋਏ ਇਹ ਸਾਨੂੰ ਮਜ਼ਬੂਤ ਬਣਾ ਦੇਵੇਗਾ।"

  ਲੂਈਸ ਨੇ ਕਿਹਾ," ਮੈਂ ਲੋਪਤੇਗੁਈ ਦੀ ਤਰੀਫ਼ ਕਰਦਾ ਹਾਂ ਅਤੇ ਉਨ੍ਹਾਂ ਦੀ ਇੱਜ਼ਤ ਵੀ। ਉਹ ਇੱਕ ਉੱਚ ਪੱਧਰੀ ਸਿੱਖਿਅਕ ਹਨ ਅਤੇ ਏਸੇ ਕਾਰਨ ਹੀ ਸਾਡੇ ਲਈ ਇਹ ਫੈਸਲਾ ਕਰਨਾ ਬਹੁਤ ਮੁਸ਼ਕਲ ਸੀ।"

  ਰੂਸ ਵਿਚ 14 ਜੂਨ ਤੋਂ ਵਿਸ਼ਵ ਕੱਪ ਸ਼ੁਰੂ ਹੋ ਰਿਹਾ ਹੈ ਅਤੇ ਸਪੇਨ ਆਪਣੀ ਸ਼ੁਰੂਆਤ 15 ਜੂਨ ਨੂੰ ਪੋਰਟੂਗਲ ਦੇ ਵਿਰੁੱਧ ਮੈਚ ਖੇਡ ਕੇ ਕਰੇਗਾ।

  First published:

  Tags: FIFA World Cup