• Home
  • »
  • News
  • »
  • sports
  • »
  • SPECIAL HONOR TO THE YOUNG MAN WHO WON STATE GOLD AND NATIONAL BRONZE MEDAL IN KICK BOXING

ਕਿੱਕ ਬਾਕਸਿੰਗ 'ਚ ਸਟੇਟ ਗੋਲਡ ਤੇ ਨੈਸ਼ਨਲ ਬ੍ਰਾਂਜ ਮੈਡਲ ਜੇਤੂ ਨੌਜਵਾਨ ਦਾ ਵਿਸ਼ੇਸ਼ ਸਨਮਾਨ

 ਗੋਲਡ ਅਤੇ ਬ੍ਰਾਂਜ ਮੈਡਲ ਜੇਤੂ ਨੌਜਵਾਨ ਆਕਾਸ਼ਦੀਪ ਸਿੰਘ ਦਾ ਸਨਮਾਨ ਕਰਦੇ ਹੋਏ ਕੇਵਲ ਸਿੰਘ ਢਿੱਲੋਂ।

ਗੋਲਡ ਅਤੇ ਬ੍ਰਾਂਜ ਮੈਡਲ ਜੇਤੂ ਨੌਜਵਾਨ ਆਕਾਸ਼ਦੀਪ ਸਿੰਘ ਦਾ ਸਨਮਾਨ ਕਰਦੇ ਹੋਏ ਕੇਵਲ ਸਿੰਘ ਢਿੱਲੋਂ।

  • Share this:
    ਅਸ਼ੀਸ਼ ਸ਼ਰਮਾ

    ਬਰਨਾਲਾ ਜਿਲ੍ਹੇ ਦੇ ਪਿੰਡ ਬਡਬਰ ਦੇ ਨੌਜਵਾਨ ਆਕਾਸ਼ਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਲੋਂ ਕਿੱਕ ਬਾਕਸਿੰਗ ਵਿੱਚ ਸਟੇਟ ਪੱਧਰ ਉਤੇ ਗੋਲਡ ਅਤੇ ਨੈਸ਼ਨਲ ਪੱਧਰ ਉਤੇ ਬ੍ਰਾਂਜ ਮੈਡਲ ਜਿੱਤ ਦੇ ਵੱਡੀ ਪ੍ਰਾਪਤੀ ਹਾਸਲ ਕੀਤੀ ਗਈ ਹੈ।

    ਨੈਸ਼ਨਲ ਮੈਡਲ ਜੇਤੂ ਨੌਜਵਾਨ ਆਕਾਸ਼ਦੀਪ ਸਿੰਘ ਦੀ ਜਿੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਪ੍ਰਸੰਸ਼ਾ ਕੀਤੀ ਗਈ, ਉਥੇ ਅੱਜ ਨੌਜਵਾਨ ਆਕਾਸ਼ਦੀਪ ਦਾ ਆਪਣੀ ਬਰਨਾਲਾ ਸਥਿਤ ਰਿਹਾਇਸ਼ ਵਿਖੇ ਵਿਸ਼ੇਸ਼ ਤੌਰ ਉਤੇ ਸਨਮਾਨ ਵੀ ਕੀਤਾ ਗਿਆ।

    ਸ.ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਨੌਜਵਾਨ ਆਕਾਸ਼ਦੀਪ ਨੇ ਸੂਬੇ ਅਤੇ ਨੈਸ਼ਨਲ ਪੱਧਰ ਉਤੇ ਮੈਡਲ ਜਿੱਤ ਕੇ ਆਪਣੇ ਮਾਪਿਆਂ, ਆਪਣੇ ਪਿੰਡ ਬਡਬਰ ਅਤੇ ਜਿਲ੍ਹਾ ਬਰਨਾਲਾ ਦਾ ਮਾਣ ਵਧਾਇਆ ਹੈ। ਇਸ ਨੌਜਵਾਨ ਨੂੰ ਅੱਗੇ ਵਧਣ ਲਈ ਹਰ ਤਰ੍ਹਾਂ ਦੀ ਮੱਦਦ ਕੀਤੀ ਜਾਵੇਗੀ।

    ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੱਕੋ ਇੱਕ ਮੰਤਵ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸਿ਼ਆਂ ਤੋਂ ਦੂਰ ਕਰਕੇ ਖੇਡਾਂ ਲਈ ਪ੍ਰੇਰਿਤ ਕੀਤ ਕੀਤਾ ਜਾਵੇ। ਪੰਜਾਬ ਸਰਕਾਰ ਵਲੋਂ ਉਲੰਪਿਕ ਅਤੇ ਹੋਰ ਖੇਡਾਂ ਵਿੱਚ ਜੇਤੂ ਖਿਡਾਰੀਆਂ ਦੇ ਵੱਡੇ ਸਨਮਾਨ ਕਰਕੇ ਖਿਡਾਰੀਆਂ ਦਾ ਮਾਣ ਵੀ ਵਧਾਇਆ ਜਾਂਦਾ ਰਿਹਾ ਹੈ।

    ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂਂ ਵਿੱਚ ਬਰਨਾਲਾ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਕਿੱਟਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਨੌਜਵਾਨ ਆਕਾਸ਼ਦੀਪ ਸਿੰਘ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਬੀਪੀਈ ਪਹਿਲੇ ਸਮੈਸਟਰ ਦੀ ਪੜ੍ਹਾਈ ਕਰਦਿਆਂ ਇਹ ਪ੍ਰਾਪਤੀ ਹਾਸਲ ਕੀਤੀ ਗਈ ਹੈ।

    ਇਹ ਖੇਡਾਂ ਸਟੇਟ ਪੱਧਰ 'ਤੇ ਮਾਨਸਾ ਅਤੇ ਨੈਸ਼ਨਲ ਪੱਧਰ 'ਤੇ ਗੋਆ ਵਿਖੇ ਹੋਈਆਂ ਸਨ। ਇਸ ਮੌਕੇ ਚੇਅਰਮੈਨ ਮੱਖਣ ਸ਼ਰਮਾ, ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਵਾਈਸ ਪ੍ਰਧਾਨ ਨਰਿੰਦਰ ਨੀਟਾ, ਪ੍ਰਦੀਪ ਸਿੰਘ ਬਡਬਰ ਬਲਾਕ ਸੰਮਤੀ ਮੈਂਬਰ, ਸਨੀ ਸਿੰਘ, ਪੀਏ ਦੀਪ ਸੰਘੇੜਾ, ਵਰੁੁਣ ਗੋਇਲ, ਸਰਪੰਚ ਚੰਦ ਸਿੰਘ,ਆਦਿ ਵੀ ਹਾਜ਼ਰ ਸਨ।
    Published by:Gurwinder Singh
    First published: