Home /News /sports /

ਜਲੰਧਰ ਨਾਲ ਜੁੜੀਆਂ ਨੇ ਧੋਨੀ ਦੀਆਂ ਖ਼ਾਸ ਯਾਦਾਂ, ਕਈ ਭਾਰਤੀ ਤੇ ਵਿਦੇਸ਼ੀ ਕ੍ਰਿਕਟਰਾਂ ਵਾਂਗ ਧੋਨੀ ਵੀ...

ਜਲੰਧਰ ਨਾਲ ਜੁੜੀਆਂ ਨੇ ਧੋਨੀ ਦੀਆਂ ਖ਼ਾਸ ਯਾਦਾਂ, ਕਈ ਭਾਰਤੀ ਤੇ ਵਿਦੇਸ਼ੀ ਕ੍ਰਿਕਟਰਾਂ ਵਾਂਗ ਧੋਨੀ ਵੀ...

  • Share this:

Surinder Kamboj

ਕਈ ਭਾਰਤੀ ਅਤੇ ਵਿਦੇਸ਼ੀ ਕ੍ਰਿਕਟਰਾਂ ਵਾਂਗ ਮਹਿੰਦਰ ਸਿੰਘ ਧੋਨੀ ਦੀਆਂ ਵੀ ਜਲੰਧਰ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਨੇ। ਜਲੰਧਰ ਵਿੱਚ ਬਹੁਤ ਸਾਰੇ ਲੋਕ ਮਹਿੰਦਰ ਸਿੰਘ ਧੋਨੀ ਨਾਲ ਜੁੜੇ ਹੋਏ ਨੇ। ਉਨ੍ਹਾਂ ਲੋਕਾਂ ਨੂੰ ਜਦ ਕੱਲ੍ਹ ਧੋਨੀ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਦੀ ਖਬਰ ਨੇ ਹੈਰਾਨ ਕਰ ਦਿੱਤਾ।

ਮਹਿੰਦਰ ਸਿੰਘ ਧੋਨੀ ਨੇ ਆਪਣੇ ਕ੍ਰਿਕਟ ਕੈਰੀਅਰ ਵਿਚ ਹਮੇਸ਼ਾ  ਜਿਨ੍ਹਾਂ ਬੱਲਿਆਂ ਨਾਲ ਕ੍ਰਿਕਟ ਖੇਡੀ, ਉਨ੍ਹਾਂ ਨੂੰ ਬਣਾਉਣ ਵਾਲੇ ਜਲੰਧਰ ਦੇ ਬੀਟ ਆਲ ਸਪੋਰਟਸ ਕੰਪਨੀ ਦੇ ਖੇਡ ਉਦਯੋਗਪਤੀ ਵੀ ਅਜੇ ਤੱਕ ਇਸ ਗੱਲ ਤੋਂ ਹੈਰਾਨ ਨੇ ਕੇ ਕੱਲ੍ਹ ਅਚਾਨਕ ਧੋਨੀ ਨੇ ਅੰਤਰ ਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ।  ਉਹਨਾਂ ਨੇ ਮਹਿੰਦਰ ਸਿੰਘ ਧੋਨੀ ਨਾਲ ਆਪਣੀਆਂ ਯਾਦਾਂ ਨੂੰ ਸਾਂਝੇ ਕਰਦੇ ਹੋਏ ਦੱਸਿਆ ਕਿ ਮਹਿੰਦਰ ਸਿੰਘ ਧੋਨੀ ਜਿਨ੍ਹਾਂ ਬੱਲਿਆਂ ਨਾਲ ਕ੍ਰਿਕਟ ਮੈਚ ਖੇਡਦੇ ਸਨ, ਉਹ ਸਾਰੇ ਬੱਲੇ ਜਲੰਧਰ ਤੋਂ ਉਹਨਾਂ ਦੀ ਫੈਕਟਰੀ ਤੋਂ ਬਣ ਕੇ ਜਾਂਦੇ ਸਨ।

ਉਹਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੀ ਇੰਡਸਟਰੀ ਵੱਲੋਂ ਬਹੁਤ ਸਾਰੇ ਅੰਤਰਰਾਸ਼ਟਰੀ ਕ੍ਰਿਕਟ ਦੇ ਬੱਲੇ ਅਤੇ ਹੋਰ ਕ੍ਰਿਕਟ ਦਾ ਸਮਾਨ ਬਣਾ ਕੇ ਦਿੱਤਾ ਗਿਆ ਹੈ ਪਰ ਮਹਿੰਦਰ ਸਿੰਘ ਧੋਨੀ ਵਰਗਾ ਸ਼ਾਂਤ ਸੁਭਾਹ ਅਤੇ ਜ਼ਮੀਨ ਨਾਲ ਜੁੜਿਆ ਸਖਸ਼ ਹੋਰ ਕੋਈ ਨਹੀਂ ਹੋ ਸਕਦਾ।  ਉਹਨਾਂ ਨੇ ਮਹਿੰਦਰ ਸਿੰਘ ਧੋਨੀ ਨਾਲ ਆਪਣੇ ਪਰਿਵਾਰਾਂ ਦੀਆਂ ਬਹੁਤ ਸਾਰੀਆਂ ਯਾਦਾਂ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ। ਮਹਿੰਦਰ ਸਿੰਘ ਧੋਨੀ ਦੇ ਕੱਲ੍ਹ ਕ੍ਰਿਕਟ ਤੋਂ ਰਿਟਾਇਰਮੈਂਟ ਲੈਣ ਤੇ ਉਨ੍ਹਾਂ ਦਾ ਕਹਿਣਾ ਹੈ ਕਿ 1998 ਵਿੱਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪਹਿਲੀ ਕ੍ਰਿਕਟ ਕਿੱਟ ਰਾਂਚੀ ਭੇਜੀ ਸੀ ਅਤੇ ਅੱਜ 22 ਸਾਲ ਹੋ ਗਏ ਨੇ, ਉਨ੍ਹਾਂ ਨੂੰ ਐਮਐਸ ਧੋਨੀ ਦੇ ਨਾਲ ਇੱਕ ਰਿਸ਼ਤੇ ਦੀ ਤਾਰ ਜੁੜੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਰ ਇੱਕ ਕ੍ਰਿਕਟਰ ਬਾਖੂਬੀ ਜਾਣਦਾ ਹੈ ਪਰ ਜੋ ਪਿਆਰ ਉਨ੍ਹਾਂ ਦਾ ਐਮਐਸ ਧੋਨੀ ਦੇ ਨਾਲ ਰਿਹਾ, ਉਹ ਸਭ ਨਾਲੋਂ ਵੱਖਰਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਦੋਂ ਕੱਲ੍ਹ ਟੀਵੀ ਉਤੇ ਇਹ ਸੁਣਿਆ, ਉਹ ਇਕਦਮ ਤੋਂ ਸੁੰਨ ਰਹਿ ਗਏ ਅਤੇ ਉਹ ਆਪਣੇ ਸ਼ਬਦਾਂ ਵਿੱਚ ਇਹ ਬਿਆਨ ਨਹੀਂ ਕਰ ਸਕਦੇ ਕਿ ਉਨ੍ਹਾਂ ਨੂੰ ਕੱਲ੍ਹ ਇਹ ਸੁਣ ਕੇ ਕੀ ਮਹਿਸੂਸ ਹੋਇਆ।

ਉਨ੍ਹਾਂ ਕਿਹਾ ਕਿ ਜਦੋਂ ਵੀ ਇੰਟਰਨੈਸ਼ਨਲ ਮੈਚ ਹੁੰਦਾ ਸੀ ਤਾਂ ਉਹ ਹਰ ਵਾਰ ਐਮਐਸ ਲਈ ਕ੍ਰਿਕਟ ਦੀ ਕਿੱਟ ਤਿਆਰ ਕਰਿਆ ਕਰਦੇ ਸੀ। ਉਨ੍ਹਾਂ ਕਿਹਾ ਕਿ ਰਾਂਚੀ ਵਿੱਚ ਜਦੋਂ ਉਨ੍ਹਾਂ ਨੇ ਸ਼ੁਰੂਆਤੀ ਦਿਨਾਂ ਵਿੱਚ ਸੰਘਰਸ਼ ਕਰਨਾ ਸ਼ੁਰੂ ਕੀਤਾ, ਉਹ ਅੱਜ ਤੱਕ ਉਨ੍ਹਾਂ ਦਿਨਾਂ ਨੂੰ ਨਹੀਂ ਭੁੱਲਿਆ ਕਿ ਜਦੋਂ ਉਸ ਨੂੰ ਬੋਲ ਲੈਣ ਲਈ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਉਹ ਅੱਜ ਵੀ ਮੈਨੂੰ ਬਾਖ਼ੂਬੀ ਯਾਦ ਕਰਦਾ ਹੈ।  ਇੱਥੇ ਤੱਕ ਕਿ ਚਾਰ ਸਾਲ ਬਾਅਦ ਜਿਹੜਾ ਵਰਲਡ ਕੱਪ ਹੁੰਦਾ ਹੈ, ਉਸ ਵਿੱਚ ਕਰੋੜਾਂ ਦੀ ਐਡ ਛੱਡ ਕੇ ਉਸ ਨੇ ਮੇਰੇ ਲੋਗੋ ਲਗਾ ਕੇ ਹੀ ਮੈਚ ਖੇਡਿਆ। ਜਿਸ ਉਤੇ ਉਨ੍ਹਾਂ ਦਾ ਕਹਿਣਾ ਹੈ ਕਿ ਮਾਹੀ ਨੂੰ ਪੈਸੇ ਦੇ ਨਾਲ ਬਿਲਕੁਲ ਵੀ ਪਿਆਰ ਨਹੀਂ ਹੈ।

Published by:Gurwinder Singh
First published:

Tags: Cricket News, MS Dhoni