• Home
 • »
 • News
 • »
 • sports
 • »
 • SPORTS CRICKET 3 PLAYERS WHO PERFORMED BRILLIANTLY IN IPL 2021 FOR NEW ZEALAND SERIES BECAME PART OF INDIAN TEAM KS

ਨਿਊਜ਼ੀਲੈਂਡ ਲੜੀ ਲਈ IPL 2021 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 3 ਖਿਡਾਰੀ ਭਾਰਤੀ ਟੀਮ ਦਾ ਬਣੇ ਹਿੱਸਾ

India vs New Zealand T20 Series: ਭਾਰਤੀ ਟੀ-20 ਟੀਮ ਦੀ ਕਪਤਾਨੀ ਛੱਡਣ ਵਾਲੇ ਵਿਰਾਟ ਕੋਹਲੀ (Virat Kohli) ਨੂੰ ਆਰਾਮ ਦਿੱਤਾ ਗਿਆ ਹੈ। ਨਿਊਜ਼ੀਲੈਂਡ ਲੜੀ ਲਈ ਚੁਣੀ ਗਈ ਟੀਮ ਵਿੱਚ ਆਈਪੀਐਲ 2021 (IPL 2021) ਵਿੱਚ ਗੇਂਦ ਅਤੇ ਬੱਲੇ ਨਾਲ ਧਮਾਕਾ ਕਰਨ ਵਾਲੇ 3 ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ।

 • Share this:
  ਨਵੀਂ ਦਿੱਲੀ: ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ 17 ਨਵੰਬਰ ਤੋਂ ਤਿੰਨ ਟੀ-20 ਲੜੀ (India vs New Zealand T20 Series) ਖੇਡੀ ਜਾਵੇਗੀ। ਰੋਹਿਤ ਸ਼ਰਮਾ (Rohit Sharma) ਨੂੰ ਟੀ-20 ਟੀਮ ਦੀ ਕਮਾਨ ਸੌਂਪੀ ਗਈ ਹੈ, ਜਦਕਿ ਭਾਰਤੀ ਟੀ-20 ਟੀਮ ਦੀ ਕਪਤਾਨੀ ਛੱਡਣ ਵਾਲੇ ਵਿਰਾਟ ਕੋਹਲੀ (Virat Kohli) ਨੂੰ ਆਰਾਮ ਦਿੱਤਾ ਗਿਆ ਹੈ। ਨਿਊਜ਼ੀਲੈਂਡ ਲੜੀ ਲਈ ਚੁਣੀ ਗਈ ਟੀਮ ਵਿੱਚ ਆਈਪੀਐਲ 2021 (IPL 2021) ਵਿੱਚ ਗੇਂਦ ਅਤੇ ਬੱਲੇ ਨਾਲ ਧਮਾਕਾ ਕਰਨ ਵਾਲੇ 3 ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ। ਇਸ ਵਿੱਚ ਲੀਗ ਵਿੱਚ ਸਭ ਤੋਂ ਵੱਧ ਵਿਕਟ ਲੈਣ ਵਾਲੇ ਆਰਸੀਬੀ ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ (Harshal Patel), ਦਿੱਲੀ ਕੈਪੀਟਲ ਦੇ ਆਵੇਸ਼ ਖ਼ਾਨ (Avesh Khan) ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਆਲਰਾਊਂਡਰ ਵੇਂਕਟੇਸ਼ ਅਈਅਰ (Venkatesh Iyer) ਨੂੰ ਸ਼ਾਮਲ ਕੀਤਾ ਗਿਆ ਹੈ।

  ਆਵੇਸ਼ ਅਤੇ ਵੈਂਕਟੇਸ਼ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਵਰਤਮਾਨ ਵਿੱਚ, ਦੋਵੇਂ ਸਈਅਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ (Syed Mushtaq Ali T20 Tournament) ਵਿੱਚ ਖੇਡ ਰਹੇ ਹਨ। ਇਸ 'ਚ ਵੀ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਗੇਂਦ ਅਤੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਆਵੇਸ਼ ਇਸਤੋਂ ਪਹਿਲਾਂ ਇੰਗਲੈਂਡ ਦੌਰੇ 'ਤੇ ਵੀ ਭਾਰਤੀ ਟੀਮ ਨਾਲ ਸੀ। ਪਰ ਅਭਿਆਸ ਮੈਚ ਵਿੱਚ ਸੱਟ ਲੱਗਣ ਕਾਰਨ ਉਹ ਦੌਰੇ ਦੇ ਵਿਚਕਾਰੋਂ ਪਰਤ ਆਇਆ ਸੀ। ਉਹ ਕਈ ਮੌਕਿਆਂ 'ਤੇ ਭਾਰਤੀ ਟੀਮ ਨਾਲ ਵਾਧੂ ਗੇਂਦਬਾਜ਼ ਵਜੋਂ ਜੁੜਿਆ ਰਿਹਾ ਹੈ। ਪਰ ਭਾਰਤ ਲਈ ਖੇਡਣ ਦਾ ਮੌਕਾ ਨਹੀਂ ਮਿਲਿਆ। ਪਰ ਇਸ ਵਾਰ ਉਸ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਬਹੁਤ ਸੰਭਾਵਨਾ ਹੈ ਕਿ ਉਸ ਨੂੰ ਭਾਰਤ ਲਈ ਡੈਬਿਊ ਕਰਨ ਦਾ ਮੌਕਾ ਮਿਲੇ।

  ਆਵੇਸ਼ ਦਾ ਆਈਪੀਐਲ 'ਚ ਸ਼ਾਨਦਾਰ ਪ੍ਰਦਰਸ਼ਨ
  ਆਵੇਸ਼ ਆਈਪੀਐਲ (IPL) ਵਿੱਚ ਦਿੱਲੀ ਕੈਪੀਟਲਸ (Delhi Capitals) ਲਈ ਖੇਡਦਾ ਹੈ। ਲੀਗ ਦੇ ਇਸ ਸੀਜ਼ਨ 'ਚ ਉਸ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 16 ਮੈਚਾਂ 'ਚ 24 ਵਿਕਟਾਂ ਲਈਆਂ ਅਤੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ 'ਚ ਦੂਜੇ ਸਥਾਨ 'ਤੇ ਰਿਹਾ। ਉਸਨੇ ਹੁਣ ਤੱਕ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ 5 ਮੈਚਾਂ ਵਿੱਚ 12 ਦੀ ਔਸਤ ਨਾਲ 9 ਵਿਕਟਾਂ ਲਈਆਂ ਹਨ।

  ਹਰਸ਼ਲ ਪਟੇਲ ਨੇ IPL 2021 ਵਿੱਚ 32 ਵਿਕਟਾਂ ਲਈਆਂ ਸਨ
  IPL 2021 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bengluru) ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਨੂੰ ਵੀ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ 'ਚ ਚੁਣਿਆ ਗਿਆ ਹੈ। ਪਟੇਲ ਨੇ ਇਸ ਸੀਜ਼ਨ 'ਚ 15 ਮੈਚਾਂ 'ਚ 32 ਵਿਕਟਾਂ ਲਈਆਂ। ਉਸ ਨੇ ਇਕ ਵਾਰ 5 ਵਿਕਟਾਂ ਅਤੇ ਇੱਕ ਵਾਰ 4 ਵਿਕਟਾਂ ਲੈਣ ਦਾ ਕਾਰਨਾਮਾ ਵੀ ਹਾਸਲ ਕੀਤਾ। ਉਸ ਨੂੰ ਇਸ ਪ੍ਰਦਰਸ਼ਨ ਦਾ ਇਨਾਮ ਮਿਲਿਆ। ਪਟੇਲ ਘਰੇਲੂ ਕ੍ਰਿਕਟ ਵਿੱਚ ਹਰਿਆਣਾ ਲਈ ਖੇਡਦਾ ਹੈ। ਉਸਨੇ ਹੁਣ ਤੱਕ ਸਈਅਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਵਿੱਚ ਵੀ ਚੰਗੀ ਗੇਂਦਬਾਜ਼ੀ ਕੀਤੀ ਹੈ ਅਤੇ 5 ਮੈਚਾਂ ਵਿੱਚ 8 ਵਿਕਟਾਂ ਲਈਆਂ ਹਨ। ਹੁਣ ਉਸ ਤੋਂ ਨਿਊਜ਼ੀਲੈਂਡ ਖਿਲਾਫ ਵੀ ਉਹੀ ਪ੍ਰਦਰਸ਼ਨ ਦੁਹਰਾਉਣ ਦੀ ਉਮੀਦ ਹੈ।

  ਵੈਂਕਟੇਸ਼ ਅਈਅਰ ਹੋ ਸਕਦੈ ਹਾਰਦਿਕ ਪੰਡਯਾ ਦਾ ਬਦਲ
  ਆਈਪੀਐਲ 2021 ਦੇ ਯੂਏਈ ਗੇੜ ਵਿੱਚ, ਇੱਕ ਖਿਡਾਰੀ ਨੇ ਆਪਣੀ ਹਰਫਨਮੌਲਾ ਖੇਡ ਦਾ ਦਬਦਬਾ ਬਣਾਇਆ। ਇਸ ਆਲਰਾਊਂਡਰ ਦਾ ਨਾਂਅ ਵੈਂਕਟੇਸ਼ ਅਈਅਰ ਹੈ। ਕੇਕੇਆਰ ਨੂੰ ਆਈਪੀਐਲ ਦੇ ਫਾਈਨਲ ਵਿੱਚ ਪਹੁੰਚਾਉਣ ਵਿੱਚ ਅਈਅਰ ਦੀ ਭੂਮਿਕਾ ਸਭ ਤੋਂ ਅਹਿਮ ਰਹੀ। ਉਸ ਨੇ ਕੇਕੇਆਰ ਲਈ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਕਈ ਸ਼ਾਨਦਾਰ ਪਾਰੀਆਂ ਖੇਡੀਆਂ। ਉਸ ਦੀ ਨਿਡਰ ਬੱਲੇਬਾਜ਼ੀ ਨੇ ਚੋਣਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਦਾ ਨਤੀਜਾ ਇਹ ਨਿਕਲਿਆ ਕਿ ਉਸ ਨੂੰ ਨਿਊਜ਼ੀਲੈਂਡ ਖ਼ਿਲਾਫ਼ ਲੜੀ ਲਈ ਚੁਣਿਆ ਗਿਆ। ਉਸ ਨੂੰ ਭਵਿੱਖ ਵਿੱਚ ਹਾਰਦਿਕ ਪੰਡਯਾ ਦੇ ਬਦਲ ਵਜੋਂ ਦੇਖਿਆ ਜਾ ਰਿਹਾ ਹੈ।

  ਆਈਪੀਐਲ 2021 ਵਿੱਚ ਅਈਅਰ ਨੇ 4 ਅਰਧ ਸੈਂਕੜੇ ਲਗਾਏ
  ਅਈਅਰ ਨਾ ਸਿਰਫ਼ ਬੱਲੇ ਨਾਲ ਸਗੋਂ ਗੇਂਦ ਨਾਲ ਵੀ ਕਮਾਲ ਕਰਦੇ ਹਨ। ਅਈਅਰ ਨੇ ਆਈਪੀਐਲ 2021 ਦੇ 10 ਮੈਚਾਂ ਵਿੱਚ 370 ਦੌੜਾਂ ਬਣਾਈਆਂ ਸਨ, ਜਿਸ ਵਿੱਚ 4 ਅਰਧ ਸੈਂਕੜੇ ਸ਼ਾਮਲ ਸਨ। ਇਸ ਤੋਂ ਇਲਾਵਾ ਉਸ ਨੇ 3 ਵਿਕਟਾਂ ਵੀ ਲਈਆਂ। ਅਈਅਰ ਨੇ ਹੁਣ ਤੱਕ ਸਈਅਦ ਮੁਸ਼ਤਾਕ ਅਲੀ ਟਰਾਫੀ 'ਚ ਵੀ ਸ਼ਾਨਦਾਰ ਆਲਰਾਊਂਡਰ ਖੇਡ ਦਿਖਾਈ ਹੈ। ਉਸ ਨੇ 5 ਮੈਚਾਂ 'ਚ 155 ਦੌੜਾਂ ਦੇ ਕੇ 5 ਵਿਕਟਾਂ ਵੀ ਲਈਆਂ ਹਨ।
  Published by:Krishan Sharma
  First published:
  Advertisement
  Advertisement