• Home
  • »
  • News
  • »
  • sports
  • »
  • SPORTS CRICKET DESPITE SCORING 1600 RUNS HARBHAJAN SPOKE ANGRILY TO THE SELECTORS SHAME ON YOU KS

1600 ਦੌੜਾਂ ਬਣਾਉਣ ਦੇ ਬਾਵਜੂਦ ਅਣਗੌਲਿਆ ਇਹ ਖਿਡਾਰੀ, ਚੋਣਕਰਤਾ 'ਤੇ ਭੜਕੇ ਹਰਭਜਨ ਬੋਲੇ; ਸ਼ਰਮ ਕਰੋ

ਦੋ ਰਣਜੀ ਸੀਜਨਾਂ ਵਿੱਚ 1600 ਦੌੜਾਂ ਬਣਾਉਣ ਵਾਲੇ ਜੈਕਸਨ ਨੂੰ ਭਾਰਤ ਦੀ ਏ ਟੀਮ ਲਈ ਵੀ ਚੋਣਕਰਤਾਵਾਂ ਨੇ ਯੋਗ ਨਹੀਂ ਸਮਝਿਆ। ਇਸ ਕਾਰਨ ਹਰਭਜਨ ਸਿੰਘ (Harbhajan Singh) ਭੜਕ ਗਏ ਹਨ ਅਤੇ ਟਵੀਟ ਕਰਕੇ ਚੋਣਕਰਤਾਵਾਂ 'ਤੇ ਸਵਾਲ ਚੁੱਕੇ ਹਨ।

  • Share this:
    ਨਵੀਂ ਦਿੱਲੀ: ਬੀਸੀਸੀਆਈ ਨੇ ਇੱਕ ਦਿਨ ਪਹਿਲਾਂ ਨਿਊਜ਼ੀਲੈਂਡ ਵਿਰੁੱਧ 3 ਟੀ-20 ਦੀ ਲੜੀ (IND vs NZ T20 Series) ਅਤੇ ਦੱਖਣੀ ਅਫਰੀਕਾ ਲਈ ਭਾਰਤੀ (ਏ) ਟੀਮ (India A) ਦਾ ਐਲਾਨ ਕੀਤਾ ਸੀ। ਪਰ ਦੋਵੇਂ ਹੀ ਟੀਮਾਂ ਵਿੱਚ ਘਰੇਲੂ ਕ੍ਰਿਕਟ ਵਿੱਚ ਦੌੜਾਂ ਦਾ ਅੰਬਾਰ ਲਾਉਣ ਵਾਲੇ ਸੌਰਾਸ਼ਟਰ ਦੇ ਬੱਲੇਬਾਜ਼ ਸੈਲਡਨ ਜੈਕਸਨ (Sheldon Jackson) ਨੂੰ ਮੁੜ ਚੋਣਕਰਤਾਵਾਂ ਨੇ ਅਣਗੌਲਿਆ ਕਰ ਦਿੱਤਾ। ਪਿਛਲੇ ਦੋ ਰਣਜੀ ਸੀਜਨਾਂ ਵਿੱਚ 1600 ਦੌੜਾਂ ਬਣਾਉਣ ਵਾਲੇ ਜੈਕਸਨ ਨੂੰ ਭਾਰਤ ਦੀ ਏ ਟੀਮ ਲਈ ਵੀ ਚੋਣਕਰਤਾਵਾਂ ਨੇ ਯੋਗ ਨਹੀਂ ਸਮਝਿਆ। ਇਸ ਕਾਰਨ ਹਰਭਜਨ ਸਿੰਘ (Harbhajan Singh) ਭੜਕ ਗਏ ਹਨ ਅਤੇ ਟਵੀਟ ਕਰਕੇ ਚੋਣਕਰਤਾਵਾਂ 'ਤੇ ਸਵਾਲ ਚੁੱਕੇ ਹਨ।

    ਹਰਭਜਨ ਨੇ ਲਿਖਿਆ- “2018-19 ਰਣਜੀ ਸੀਜ਼ਨ ਵਿੱਚ 854 ਦੌੜਾਂ ਅਤੇ 2019/20 809 ਦੌੜਾਂ ਬਣਾਈਆਂ ਅਤੇ ਟੀਮ ਨੂੰ ਚੈਂਪੀਅਨ ਵੀ ਬਣਾਇਆ। ਇਸ ਸਾਲ ਵੀ ਸ਼ਾਨਦਾਰ ਫਾਰਮ। ਫਿਰ ਵੀ, ਉਸ ਨੂੰ ਭਾਰਤ ਏ ਟੀਮ ਲਈ ਵੀ ਨਹੀਂ ਚੁਣਿਆ ਗਿਆ ਸੀ। ਕੀ ਚੋਣਕਾਰ ਜੈਕਸਨ ਨੂੰ ਦੱਸ ਸਕਦੇ ਹਨ ਕਿ ਦੌੜਾਂ ਬਣਾਉਣ ਤੋਂ ਇਲਾਵਾ ਉਸ ਨੂੰ ਹੋਰ ਕੀ ਕਰਨਾ ਚਾਹੀਦਾ ਹੈ ਤਾਂ ਜੋ ਉਸ ਨੂੰ ਭਾਰਤ ਲਈ ਖੇਡਣ ਦਾ ਮੌਕਾ ਮਿਲੇ? ਇਹ ਸੱਚਮੁੱਚ ਸ਼ਰਮਨਾਕ ਹੈ।"

    ਜੈਕਸਨ ਦੀ ਉਮਰ ਬਣ ਰਹੀ ਰੋੜਾ
    ਨਿਊਜ਼ੀਲੈਂਡ ਲੜੀ ਅਤੇ ਦੱਖਣੀ ਅਫਰੀਕਾ ਦੌਰੇ ਲਈ ਚੋਣਕਰਤਾਵਾਂ ਨੇ ਉਨ੍ਹਾਂ ਖਿਡਾਰੀਆਂ 'ਤੇ ਦਾਅ ਲਾਇਆ ਹੈ, ਜਿਹੜੇ ਨੌਜਵਾਨ ਹਨ ਅਤੇ ਭਵਿੱਖ ਵਿੱਚ ਭਾਰਤ ਲਈ ਖੇਡ ਸਕਦੇ ਹਨ। ਜੈਕਸਨ ਹੁਣ 35 ਸਾਲ ਦਾ ਹੈ। ਇਹੀ ਇੱਕ ਕਾਰਨ ਹੈ, ਜਿਹੜਾ ਉਸਦੀ ਚੋਣ ਵਿੱਚ ਰੋੜਾ ਬਣ ਰਿਹਾ ਹੈ। ਹਾਲਾਂਕਿ ਜਿਵੇਂ ਉਹ ਘਰੇਲੂ ਕ੍ਰਿਕਟ ਵਿੱਚ ਦੌੜਾਂ ਬਣਾ ਰਿਹਾ ਹੈ, ਉਸ ਨੂੰ ਵੇਖ ਕੇ ਨਜ਼ਰ ਅੰਦਾਜ ਕਰਨਾ ਵੀ ਕਈ ਸਵਾਲ ਖੜੇ ਕਰੇਗਾ।

    ਜੈਕਸਨ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ Syed Mushtaq Ali Trophy 'ਚ ਲਗਾਤਾਰ 3 ਅਰਧ ਸੈਂਕੜੇ ਲਗਾਏ
    ਸਈਅਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ 'ਚ ਜੈਕਸਨ ਦਾ ਬੱਲਾ ਵੀ ਜ਼ੋਰਦਾਰ ਬੋਲ ਰਿਹਾ ਹੈ। ਪਿਛਲੇ 3 ਮੈਚਾਂ 'ਚ ਉਸ ਨੇ 62, 70 ਅਤੇ 79 ਦੌੜਾਂ ਬਣਾਈਆਂ ਹਨ। ਉਹ ਇਨ੍ਹਾਂ 'ਚੋਂ 2 ਮੌਕਿਆਂ 'ਤੇ ਅਜੇਤੂ ਪਰਤੇ ਹਨ। ਇਸ ਤੋਂ ਇਲਾਵਾ ਜੈਕਸਨ ਨੇ ਪਹਿਲੀ ਸ਼੍ਰੇਣੀ ਕ੍ਰਿਕਟ 'ਚ 50 ਦੀ ਔਸਤ ਨਾਲ 5634 ਦੌੜਾਂ ਬਣਾਈਆਂ ਹਨ। ਜੈਕਸਨ ਨੇ ਲਿਸਟ-ਏ ਦੇ 60 ਮੈਚਾਂ 'ਚ 2096 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ 64 ਟੀ-20 ਮੈਚਾਂ 'ਚ ਇਸ ਵਿਕਟਕੀਪਰ ਬੱਲੇਬਾਜ਼ ਨੇ 121 ਦੇ ਸਟ੍ਰਾਈਕ ਰੇਟ ਨਾਲ 1461 ਦੌੜਾਂ ਬਣਾਈਆਂ ਹਨ।
    Published by:Krishan Sharma
    First published: