ਨਵੀਂ ਦਿੱਲੀ: ਮੁੰਬਈ ਏਅਰਪੋਰਟ (Mumbai Airport) 'ਤੇ ਕਸਟਮ ਵਿਭਾਗ ਵੱਲੋਂ ਜ਼ਬਤ ਕੀਤੀਆਂ ਗਈਆਂ ਮਹਿੰਗੀਆਂ ਘੜੀਆਂ 'ਤੇ ਹਾਰਦਿਕ ਪੰਡਯਾ (Hardik Pandya) ਨੇ ਸਪੱਸ਼ਟੀਕਰਨ ਦਿੱਤਾ ਹੈ। ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਨੇ ਇਸ ਪਿੱਛੇ ਦੀ ਪੂਰੀ ਸੱਚਾਈ ਦੱਸੀ। ਦਰਅਸਲ ਖਬਰ ਆਈ ਸੀ ਕਿ ਟੀ-20 ਵਰਲਡ ਕੱਪ 2021 'ਚ ਭਾਰਤ ਦੀ ਮੁਹਿੰਮ ਖਤਮ ਹੋਣ ਤੋਂ ਬਾਅਦ ਹਾਰਦਿਕ, ਭਾਰਤੀ ਟੀਮ (Indian Cricket Team) ਨਾਲ ਦੁਬਈ ਤੋਂ ਮੁੰਬਈ ਵਾਪਸ ਪਰਤਿਆ ਅਤੇ ਏਅਰਪੋਰਟ 'ਤੇ ਕਸਟਮ ਵਿਭਾਗ (Custom Department) ਨੇ 2 ਮਹਿੰਗੀਆਂ ਘੜੀਆਂ ਜ਼ਬਤ (2 expensive watches confiscated) ਕਰ ਲਈਆਂ। ਉਨ੍ਹਾਂ ਦੀਆਂ ਇਨ੍ਹਾਂ ਘੜੀਆਂ ਦੀ ਕੀਮਤ ਕਰੀਬ 5 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਹਾਰਦਿਕ ਪੰਡਯਾ ਨੇ ਮੰਗਲਵਾਰ ਸਵੇਰੇ ਟਵੀਟ ਕਰਕੇ ਇਸ ਮਾਮਲੇ 'ਤੇ ਸਪੱਸ਼ਟੀਕਰਨ ਦਿੱਤਾ ਹੈ। ਉਸ ਨੇ ਲਿਖਿਆ ਕਿ 15 ਨਵੰਬਰ ਦੀ ਸਵੇਰ ਨੂੰ ਦੁਬਈ ਤੋਂ ਮੁੰਬਈ ਪਹੁੰਚ ਕੇ ਮੈਂ ਦੁਬਈ ਤੋਂ ਲਿਆਏ ਸਾਮਾਨ ਦੀ ਕਸਟਮ ਡਿਊਟੀ ਅਦਾ ਕਰਨ ਲਈ ਏਅਰਪੋਰਟ ਦੇ ਕਸਟਮ ਕਾਊਂਟਰ 'ਤੇ ਗਿਆ। ਸੋਸ਼ਲ ਮੀਡੀਆ 'ਤੇ ਮੇਰੇ ਬਾਰੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਮੈਂ ਖੁਦ ਏਅਰਪੋਰਟ 'ਤੇ ਮੌਜੂਦ ਕਸਟਮ ਅਧਿਕਾਰੀਆਂ ਨੂੰ ਸਾਰੇ ਸਮਾਨ ਦੀ ਜਾਣਕਾਰੀ ਦੇ ਦਿੱਤੀ ਹੈ।
ਕਸਟਮ ਵਿਭਾਗ ਨੇ ਮੇਰੇ ਕੋਲੋਂ ਸਾਰੇ ਦਸਤਾਵੇਜ਼ ਮੰਗੇ। ਫਿਲਹਾਲ ਉਹ ਸਹੀ ਡਿਊਟੀ ਦਾ ਮੁਲਾਂਕਣ ਕਰਨ ਵਿੱਚ ਲੱਗੇ ਹੋਏ ਹਨ। ਮੈਂ ਪੂਰੀ ਡਿਊਟੀ ਦੇਣ ਲਈ ਤਿਆਰ ਹਾਂ ਅਤੇ ਸੋਸ਼ਲ ਮੀਡੀਆ 'ਤੇ ਜਿਸ ਘੜੀ ਦੀ ਕੀਮਤ 5 ਕਰੋੜ ਦੱਸੀ ਜਾ ਰਹੀ ਹੈ, ਉਹ ਗਲਤ ਹੈ। ਇਸ ਘੜੀ ਦੀ ਕੀਮਤ 1.5 ਕਰੋੜ ਰੁਪਏ ਹੈ।
ਹਾਰਦਿਕ ਪੰਡਯਾ ਨੇ ਕਿਹਾ ਕਿ ਮੈਂ ਦੇਸ਼ ਦਾ ਕਾਨੂੰਨ ਦਾ ਪਾਲਣ ਕਰਨ ਵਾਲਾ ਨਾਗਰਿਕ ਹਾਂ ਅਤੇ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਦਾ ਸਨਮਾਨ ਕਰਦਾ ਹਾਂ। ਮੈਨੂੰ ਮੁੰਬਈ ਕਸਟਮ ਵਿਭਾਗ ਦਾ ਪੂਰਾ ਸਹਿਯੋਗ ਮਿਲਿਆ ਹੈ ਅਤੇ ਮੈਂ ਦੁਬਈ ਤੋਂ ਲਿਆਏ ਮਾਲ ਦੇ ਮੁੱਲਾਂਕਣ ਅਤੇ ਬਿੱਲ ਅਤੇ ਸਾਰੇ ਦਸਤਾਵੇਜ਼ਾਂ ਲਈ ਵੀ ਪੂਰਾ ਸਹਿਯੋਗ ਕਰਨ ਲਈ ਤਿਆਰ ਹਾਂ। ਹਾਰਦਿਕ ਕੋਲ ਪਟੇਕ ਫਿਲਿਪ ਨੌਟੀਲਸ ਪਲੈਟੀਨਮ 5711 ਸਮੇਤ ਦੁਰਲੱਭ ਅਤੇ ਸਭ ਤੋਂ ਮਹਿੰਗੇ ਬ੍ਰਾਂਡਾਂ ਦੀਆਂ ਘੜੀਆਂ ਦਾ ਸੰਗ੍ਰਹਿ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।