ਨਵੀਂ ਦਿੱਲੀ: ਭਾਰਤ ਵਿਰੁੱਧ ਬੁੱਧਵਾਰ ਤੋਂ ਸ਼ੁਰੂ ਹੋ ਰਹੀ 3 ਟੀ20 ਦੀ ਲੜੀ ਲਈ ਨਿਊਜ਼ੀਲੈਂਡ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਵੱਡੀ ਖ਼ਬਰ ਇਹ ਹੈ ਕਿ ਕਪਤਾਨ ਕੇਨ ਵਿਲੀਅਮਸਨ (Kane Williamson) ਲੜੀ ਨਹੀਂ ਖੇਡਣਗੇ। ਉਨ੍ਹਾਂ ਦੀ ਥਾਂ ਟਿਮ ਸਾਊਦੀ (Tim Southee) ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ।
ਵਿਲੀਅਮਸਨ ਨੇ ਟੈਸਟ ਲੜੀ ਦੀ ਤਿਆਰੀ ਦੇ ਲਿਹਾਜ਼ ਨਾਲ ਟੀ-20 ਸੀਰੀਜ਼ ਤੋਂ ਦੂਰੀ ਬਣਾ ਲਈ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਟੀ-20 ਸੀਰੀਜ਼ ਤੋਂ ਬਾਅਦ 2 ਟੈਸਟ ਵੀ ਖੇਡੇ ਜਾਣੇ ਹਨ। ਲੜੀ ਦਾ ਪਹਿਲਾ ਮੈਚ 25 ਨਵੰਬਰ ਤੋਂ ਕਾਨਪੁਰ 'ਚ ਖੇਡਿਆ ਜਾਵੇਗਾ। ਜਦਕਿ ਦੂਜਾ ਮੈਚ 3 ਦਸੰਬਰ ਤੋਂ ਮੁੰਬਈ 'ਚ ਖੇਡਿਆ ਜਾਵੇਗਾ। ਇਹ ਸੀਰੀਜ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਵੇਗੀ। ਇਸ ਲਈ ਵਿਲੀਅਮਸਨ ਨੇ ਇਸ 'ਤੇ ਧਿਆਨ ਕੇਂਦਰਿਤ ਕਰਨ ਦੇ ਇਰਾਦੇ ਨਾਲ ਟੀ-20 ਲੜੀ ਨਾ ਖੇਡਣ ਦਾ ਫੈਸਲਾ ਕੀਤਾ ਹੈ।
ਨਿਊਜ਼ੀਲੈਂਡ ਨੇ ਭਾਰਤ ਖਿਲਾਫ ਟੀ-20 ਸੀਰੀਜ਼ ਲਈ 14 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ 'ਚ ਬੱਲੇਬਾਜ਼ੀ ਦੀ ਜ਼ਿੰਮੇਵਾਰੀ ਡੇਰਿਲ ਮਿਸ਼ੇਲ, ਮਾਰਟਿਨ ਗੁਪਟਿਲ, ਗਲੇਨ ਫਿਲਿਪਸ ਦੇ ਮੋਢਿਆਂ 'ਤੇ ਹੋਵੇਗੀ। ਜਦੋਂਕਿ ਟਿਮ ਸਾਊਦੀ, ਟ੍ਰੇਂਟ ਬੋਲਟ ਤੇਜ਼ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰਨਗੇ। ਈਸ਼ ਸੋਢੀ ਅਤੇ ਮਿਸ਼ੇਲ ਸੈਂਟਨਰ ਸਪਿਨ ਗੇਂਦਬਾਜ਼ਾਂ ਵਜੋਂ ਟੀਮ ਨੂੰ ਮਜ਼ਬੂਤ ਕਰਨਗੇ।
ਵਿਲੀਅਮਸਨ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਹਾਰਨ ਤੋਂ 24 ਘੰਟੇ ਬਾਅਦ ਨਿਊਜ਼ੀਲੈਂਡ ਦੀ 15 ਮੈਂਬਰੀ ਟੀਮ ਨਾਲ ਸੋਮਵਾਰ ਸ਼ਾਮ ਨੂੰ ਜੈਪੁਰ ਪੁੱਜ ਗਏ ਹਨ। ਇੱਥੇ ਬੁੱਧਵਾਰ ਨੂੰ ਪਹਿਲਾ ਟੀ-20 ਮੈਚ ਖੇਡਿਆ ਜਾਵੇਗਾ। ਦੂਜਾ ਟੀ-20 ਸ਼ੁੱਕਰਵਾਰ ਨੂੰ ਅਤੇ ਆਖਰੀ ਮੈਚ ਐਤਵਾਰ ਨੂੰ ਹੋਵੇਗਾ। ਨਿਊਜ਼ੀਲੈਂਡ ਕ੍ਰਿਕਟ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ''ਟੈਸਟ ਟੀਮ ਦੇ ਮਾਹਿਰ ਖਿਡਾਰੀ ਪਹਿਲਾਂ ਹੀ ਜੈਪੁਰ 'ਚ ਸਿਖਲਾਈ ਲੈ ਰਹੇ ਹਨ। ਵਿਲੀਅਮਸਨ ਹੁਣ ਇਸ ਗਰੁੱਪ 'ਚ ਸ਼ਾਮਲ ਹੋਣਗੇ। ਕਿਉਂਕਿ ਉਹ ਟੈਸਟ ਸੀਰੀਜ਼ 'ਤੇ ਧਿਆਨ ਦੇਣਾ ਚਾਹੁੰਦਾ ਹੈ।
NZC ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਤੇਜ਼ ਗੇਂਦਬਾਜ਼ ਲਾਕੀ ਫਰਗੂਸਨ, ਜਿਸ ਨੂੰ ਸੱਜੇ ਪੱਟ ਦੇ ਖਿਚਾਅ ਕਾਰਨ ਟੀ-20 ਵਿਸ਼ਵ ਕੱਪ ਤੋਂ ਖੁੰਝਣਾ ਪਿਆ ਸੀ। ਉਹ ਤੇਜ਼ੀ ਨਾਲ ਠੀਕ ਹੋ ਰਿਹਾ ਹੈ ਅਤੇ ਟੀ-20 ਸੀਰੀਜ਼ ਲਈ ਫਿੱਟ ਹੋਣ ਦੀ ਉਮੀਦ ਹੈ।
ਟੀ-20 ਸੀਰੀਜ਼ ਲਈ ਨਿਊਜ਼ੀਲੈਂਡ ਦੀ ਟੀਮ: ਮਾਰਟਿਨ ਗੁਪਟਿਲ, ਡੇਰਿਲ ਮਿਸ਼ੇਲ, ਗਲੇਨ ਫਿਲਿਪਸ, ਟਿਮ ਸੇਫਰਟ, ਮਾਰਕ ਚੈਪਮੈਨ, ਜਿੰਮੀ ਨੀਸ਼ਮ, ਕਾਇਲ ਜੇਮਸਨ, ਈਸ਼ ਸੋਢੀ, ਮਿਸ਼ੇਲ ਸੈਂਟਨਰ, ਟੌਡ ਐਸ਼ਟਲ, ਐਡਮ ਮਿਲਨੇ, ਲਾਕੀ ਫਰਗੂਸਨ, ਟ੍ਰੇਂਟ ਬੋਲਟ, ਟਿਮ ਸਾਊਦੀ (ਕਪਤਾਨ)।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, Cricketer, Indian cricket team, New Zealand, Rohit sharma, Sports, T20, Virat Kohli