• Home
  • »
  • News
  • »
  • sports
  • »
  • SPORTS CRICKET IND VS NZ VIRAT KOHLIS LEAVE ROHIT SHARMA TO LEAD TEST MATCHES ALONG WITH T20 REPORT KS

IND vs NZ: ਕੋਹਲੀ ਦੀ ਛੁੱਟੀ, T20 ਦੇ ਨਾਲ ਟੈਸਟ ਮੈਚਾਂ ਦੀ ਵੀ ਕਮਾਨ ਸੰਭਾਲਣਗੇ ਰੋਹਿਤ ਸ਼ਰਮਾ: ਰਿਪੋਰਟ

IND vs NZ: ਨਿਊਜ਼ੀਲੈਂਡ ਵਿਰੁੱਧ ਘਰੇਲੂ ਟੀ20 ਅਤੇ ਟੈਸਟ ਲੜੀ (IND vs NZ Series) ਸ਼ੁਰੂ ਹੋਣ ਵਾਲੀ ਹੈ। ਪਰੰਤੂ ਇਸਤੋਂ ਪਹਿਲਾਂ ਹੀ ਕੋਹਲੀ ਲੰਮੀ ਛੁੱਟੀ 'ਤੇ ਜਾ ਰਹੇ ਹਨ। ਇਸ ਲਈ ਇਸ ਗੱਲ ਦੀ ਸੰਭਾਵਨਾ ਹੈ ਕਿ ਰੋਹਿਤ ਸ਼ਰਮਾ (Rohit Sharma) ਟੀ20 ਲੜੀ ਦੇ ਨਾਲ ਹੀ ਟੈਸਟ ਵਿੱਚ ਵੀ ਭਾਰਤੀ ਟੀਮ ਦੀ ਕਮਾਨ ਸੰਭਾਲ ਸਕਦੇ ਹਨ।

  • Share this:
    ਨਵੀਂ ਦਿੱਲੀ: ਟੀ20 ਵਿਸ਼ਵ ਕੱਪ (T20 World Cup 2021) ਵਿੱਚ ਵਿਰਾਟ ਕੋਹਲੀ (Virat Kohli) ਨੇ ਆਖ਼ਰੀ ਵਾਰੀ ਭਾਰਤੀ ਟੀ20 ਟੀਮ ਦੀ ਕਪਤਾਨੀ ਕੀਤੀ। ਪਰ ਟੂਰਨਾਮੈਂਟ ਵਿੱਚ ਭਾਰਤ ਦਾ ਖ਼ਰਾਬ ਪ੍ਰਦਰਸ਼ਨ ਰਿਹਾ ਅਤੇ ਸੈਮੀਫਾਈਨਲ ਵਿੱਚ ਨਹੀਂ ਪੁੱਜ ਸਕਿਆ। ਕੋਹਲੀ ਦੀ ਕਪਤਾਨੀ ਨੂੰ ਲੈ ਕੇ ਕਈ ਸਵਾਲ ਖੜੇ ਹੋਏ। ਅਗਲੇ ਹਫ਼ਤੇ ਨਿਊਜ਼ੀਲੈਂਡ ਵਿਰੁੱਧ ਘਰੇਲੂ ਟੀ20 ਅਤੇ ਟੈਸਟ ਲੜੀ (IND vs NZ Series) ਸ਼ੁਰੂ ਹੋਣ ਵਾਲੀ ਹੈ। ਪਰੰਤੂ ਇਸਤੋਂ ਪਹਿਲਾਂ ਹੀ ਕੋਹਲੀ ਲੰਮੀ ਛੁੱਟੀ 'ਤੇ ਜਾ ਰਹੇ ਹਨ। ਉਨ੍ਹਾਂ ਨੂੰ ਬੀਸੀਸੀਆਈ ਤੋਂ ਵੀ ਮਨਜੂਰੀ ਮਿਲ ਗਈ ਹੈ। ਹਾਲਾਂਕਿ, ਕੋਹਲੀ ਕਿੰਨੇ ਦਿਨਾਂ ਦੀ ਛੁੱਟੀ 'ਤੇ ਜਾ ਰਹੇ ਹਨ, ਇਸ ਬਾਰੇ ਬੋਰਡ ਨੂੰ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਇਸ ਲਈ ਇਸ ਗੱਲ ਦੀ ਸੰਭਾਵਨਾ ਹੈ ਕਿ ਨਿਊਜ਼ੀਲੈਂਡ ਵਿਰੁੱਧ ਦੋਵੇਂ ਟੈਸਟ ਹੀ ਨਾ ਖੇਡਣ ਅਤੇ ਸਿੱਧਾ ਦੱਖਣੀ ਅਫਰੀਕਾ ਦੌਰੇ 'ਤੇ ਟੀਮ ਨਾਲ ਜੁੜਨ। ਜੇਕਰ ਅਜਿਹਾ ਹੁੰਦਾ ਹੈ ਤਾਂ ਰੋਹਿਤ ਸ਼ਰਮਾ (Rohit Sharma) ਟੀ20 ਲੜੀ ਦੇ ਨਾਲ ਹੀ ਟੈਸਟ ਵਿੱਚ ਵੀ ਭਾਰਤੀ ਟੀਮ ਦੀ ਕਮਾਨ ਸੰਭਾਲ ਸਕਦੇ ਹਨ। 

    ਕੋਹਲੀ ਨੇ ਬੀਸੀਸੀਆਈ ਤੋਂ ਮੰਗੀ ਲੰਮੀ ਛੁੱਟੀ
    ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਇਨਸਾਈਡਸਪੋਰਟ ਨੂੰ ਦੱਸਿਆ ਕਿ ਕੋਹਲੀ ਨੇ ਨਾਮੀਬੀਆ ਖ਼ਿਲਾਫ਼ ਮੈਚ ਤੋਂ ਬਾਅਦ ਹੀ ਬੋਰਡ ਤੋਂ ਛੁੱਟੀ ਮੰਗੀ ਸੀ ਅਤੇ ਉਨ੍ਹਾਂ ਨੂੰ ਇਜਾਜ਼ਤ ਮਿਲ ਗਈ ਹੈ। ਅਧਿਕਾਰੀ ਨੇ ਕਿਹਾ ਕਿ ਉਸ ਦੇ ਮੁੰਬਈ ਵਿੱਚ ਦੂਜੇ ਟੈਸਟ ਲਈ ਟੀਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਵਿਰਾਟ ਨੇ ਕਪਤਾਨ ਦੇ ਤੌਰ 'ਤੇ ਟੈਸਟ 'ਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਭਾਰਤ ਨੂੰ ਇੰਗਲੈਂਡ 'ਚ 2-1 ਦੀ ਬੜ੍ਹਤ ਦਿਵਾਈ। ਪਰ ਹੁਣ ਉਸ ਨੂੰ ਆਪਣੀ ਬੱਲੇਬਾਜ਼ੀ 'ਤੇ ਵੀ ਧਿਆਨ ਦੇਣ ਦੀ ਲੋੜ ਹੈ।

    ਅਧਿਕਾਰੀ ਅਨੁਸਾਰ, ਵਿਰਾਟ ਨੂੰ ਇਹ ਜਾਣਨ ਲਈ ਕੁਝ ਖਾਲੀ ਸਮਾਂ ਚਾਹੀਦਾ ਹੈ ਕਿ ਉਹ ਆਪਣੀ ਫਾਰਮ ਵਾਪਸ ਕਿਵੇਂ ਕਰ ਸਕਦਾ ਹੈ। ਪਰਿਵਾਰ ਨਾਲ ਸਮਾਂ ਬਿਤਾਉਣਾ ਯਕੀਨੀ ਤੌਰ 'ਤੇ ਇਸ ਵਿੱਚ ਮਦਦ ਕਰੇਗਾ। ਬੀਸੀਸੀਆਈ ਕਿਸੇ ਨੂੰ ਆਰਾਮ ਕਰਨ ਤੋਂ ਨਹੀਂ ਰੋਕਦਾ। ਖਿਡਾਰੀ ਸਾਡੇ ਲਈ ਸਭ ਤੋਂ ਪਹਿਲਾਂ ਆਉਂਦੇ ਹਨ। ਜੇਕਰ ਅਜਿੰਕਯ ਰਹਾਣੇ ਅਤੇ ਰੋਹਿਤ ਸ਼ਰਮਾ ਟੀਮ ਦੇ ਨਾਲ ਰਹਿੰਦੇ ਹਨ ਤਾਂ ਕੋਈ ਸਮੱਸਿਆ ਨਹੀਂ ਹੋਵੇਗੀ।

    ਕੋਹਲੀ, ਟੈਸਟ ਟੀਮ ਦੇ ਕਪਤਾਨ ਬਣੇ ਰਹਿਣਗੇ
    ਇਹ ਪੁੱਛੇ ਜਾਣ 'ਤੇ ਕਿ ਕੀ ਰੋਹਿਤ ਸ਼ਰਮਾ ਹੁਣ ਟੈਸਟ ਟੀਮ ਦੀ ਕਮਾਨ ਸੰਭਾਲਣਗੇ। ਕਿਉਂਕਿ ਉਹ ਟੀ-20 'ਚ ਕਪਤਾਨੀ ਕਰਨਗੇ ਤਾਂ ਬੀਸੀਸੀਆਈ ਅਧਿਕਾਰੀ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਕੋਹਲੀ ਭਾਰਤ ਦੇ ਟੈਸਟ ਕਪਤਾਨ ਬਣੇ ਰਹਿਣਗੇ ਅਤੇ ਟੀਮ ਵਿਚ ਸ਼ਾਮਲ ਹੁੰਦੇ ਹੀ ਇਹ ਜ਼ਿੰਮੇਵਾਰੀ ਸੰਭਾਲਣਗੇ। ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਅਜਿੰਕਯ ਰਹਾਣੇ ਟੈਸਟ ਟੀਮ ਦੀ ਕਪਤਾਨੀ ਕਰਨਗੇ, ਜਦਕਿ ਰੋਹਿਤ ਸ਼ਰਮਾ ਉਪ-ਕਪਤਾਨ ਹੋਣਗੇ। ਟੀ-20 'ਚ ਰੋਹਿਤ ਸ਼ਰਮਾ ਕਪਤਾਨ ਹੋਣਗੇ, ਜਦਕਿ ਕੇਐੱਲ ਰਾਹੁਲ ਉਪ-ਕਪਤਾਨ ਹੋਣਗੇ।

    ਇੱਕ ਰੋਜ਼ਾ ਟੀਮ ਦੀ ਕਪਤਾਨੀ 'ਤੇ ਅਜੇ ਕੋਈ ਫੈਸਲਾ ਨਹੀਂ
    ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਵਨਡੇ ਟੀਮ ਦੀ ਕਪਤਾਨੀ ਨੂੰ ਲੈ ਕੇ ਅਜੇ ਕੋਈ ਫੈਸਲਾ ਨਹੀਂ ਲਿਆ ਜਾਵੇਗਾ। ਵਿਰਾਟ ਕੋਹਲੀ ਅਜੇ ਵੀ ਵਨਡੇ ਟੀਮ ਦੇ ਕਪਤਾਨ ਹਨ। ਜਨਵਰੀ 'ਚ ਦੱਖਣੀ ਅਫਰੀਕਾ ਸੀਰੀਜ਼ ਤੋਂ ਪਹਿਲਾਂ ਇਸ ਬਾਰੇ ਫੈਸਲਾ ਲਿਆ ਜਾ ਸਕਦਾ ਹੈ। ਬੋਰਡ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਵਿਰਾਟ ਕੁਝ ਹੀ ਮੈਚਾਂ ਲਈ ਆਰਾਮ ਲੈ ਰਹੇ ਹਨ। ਇਸ ਤੋਂ ਵੱਧ ਇਸ ਦੀ ਕੋਈ ਤੁਕ ਨਹੀਂ ਹੈ। ਉਹ ਦੂਜੇ ਟੈਸਟ ਤੋਂ ਟੀਮ ਦੀ ਕਪਤਾਨੀ ਕਰੇਗਾ। ਟੈਸਟ ਟੀਮ ਉਸ ਦੀ ਹੈ ਅਤੇ ਉਸ ਨੇ ਇਸ ਫਾਰਮੈਟ ਵਿਚ ਕਪਤਾਨ ਦੇ ਤੌਰ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

    ਰੋਹਿਤ ਨੂੰ ਵੱਖ-ਵੱਖ ਭੂਮਿਕਾਵਾਂ ਲਈ ਤਿਆਰ ਨਹੀਂ BCCI
    ਇਨਸਾਈਡਸਪੋਰਟ ਨੂੰ ਪਤਾ ਲੱਗਾ ਹੈ ਕਿ ਬੀਸੀਸੀਆਈ ਅਜੇ ਰੋਹਿਤ ਸ਼ਰਮਾ ਲਈ ਵੱਖਰੀਆਂ ਭੂਮਿਕਾਵਾਂ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। ਭਾਰਤੀ ਕ੍ਰਿਕਟ ਬੋਰਡ ਨੂੰ ਟੀ-20 ਕਪਤਾਨ ਦੀ ਵਨਡੇ ਕਪਤਾਨ ਨੂੰ ਰਿਪੋਰਟ ਕਰਨ ਦਾ ਵਿਚਾਰ ਪਸੰਦ ਨਹੀਂ ਹੈ। ਬੋਰਡ ਦੇ ਅੰਦਰਲੇ ਕੁਝ ਲੋਕ ਚਾਹੁੰਦੇ ਹਨ ਕਿ ਕੋਹਲੀ ਵਨਡੇ ਟੀਮ ਦੀ ਕਪਤਾਨੀ ਛੱਡ ਕੇ ਸਿਰਫ ਟੈਸਟ ਟੀਮ ਦੀ ਕਮਾਨ ਸੰਭਾਲ ਲੈਣ। ਜਦਕਿ ਰੋਹਿਤ ਸ਼ਰਮਾ ਟੀ-20 ਅਤੇ ਵਨਡੇ ਦੋਵਾਂ ਫਾਰਮੈਟਾਂ ਵਿੱਚ ਟੀਮ ਦੇ ਕਪਤਾਨ ਬਣੇ ਰਹੇ।
    Published by:Krishan Sharma
    First published: