Home /News /sports /

ਕ੍ਰਿਕਟਰ ਸਿਖ਼ਰ ਧਵਨ ਦਾ ਹੋਇਆ ਤਲਾਕ, ਪਤਨੀ ਆਈਸ਼ਾ ਮੁਖਰਜੀ ਨੇ ਸਾਂਝੀ ਕੀਤੀ ਪੋਸਟ

ਕ੍ਰਿਕਟਰ ਸਿਖ਼ਰ ਧਵਨ ਦਾ ਹੋਇਆ ਤਲਾਕ, ਪਤਨੀ ਆਈਸ਼ਾ ਮੁਖਰਜੀ ਨੇ ਸਾਂਝੀ ਕੀਤੀ ਪੋਸਟ

 • Share this:
  ਨਵੀਂ ਦਿੱਲੀ: ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ (Shikhar Dhawan) ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਦੀ ਪਤਨੀ ਆਇਸ਼ਾ ਮੁਖਰਜੀ (Ayesha Mukherjee) ਨੇ ਇੰਸਟਾਗ੍ਰਾਮ 'ਤੇ ਇੱਕ ਲੰਮੀ-ਚੌੜੀ ਪੋਸਟ ਪਾਈ ਹੈ। ਇਸ ਪੋਸਟ ਵਿੱਚ ਆਇਸ਼ਾ ਨੇ ਤਲਾਕ ਬਾਰੇ ਆਪਣੀ ਰਾਏ ਦਿੱਤੀ ਹੈ ਅਤੇ ਇਹ ਵੀ ਲਿਖਿਆ ਹੈ ਕਿ ਦੋ ਵਾਰ ਤਲਾਕ ਲੈਣ ਤੋਂ ਬਾਅਦ ਉਹ ਕਿਵੇਂ ਮਹਿਸੂਸ ਕਰਦੀ ਹੈ। ਧਵਨ ਅਤੇ ਆਇਸ਼ਾ ਦੀ ਸਾਲ 2009 ਵਿੱਚ ਮੰਗਣੀ ਹੋਈ ਅਤੇ ਇਸਦੇ ਤਿੰਨ ਸਾਲ ਬਾਅਦ ਉਨ੍ਹਾਂ ਨੇ ਵਿਆਹ ਕਰ ਲਿਆ। ਆਇਸ਼ਾ ਨੇ ਆਪਣੇ ਪਹਿਲੇ ਪਤੀ ਨੂੰ ਵੀ ਤਲਾਕ ਦੇ ਦਿੱਤਾ, ਜਿਸ ਨਾਲ ਉਸ ਦੀਆਂ 2 ਧੀਆਂ ਹਨ।

  ਜਦੋਂ ਧਵਨ ਨੇ ਉਸ ਤੋਂ ਲਗਭਗ 10 ਸਾਲ ਵੱਡੀ ਆਇਸ਼ਾ ਨਾਲ ਵਿਆਹ ਕੀਤਾ, ਉਸ ਸਮੇਂ ਉਸ ਨੂੰ ਬਹੁਤ ਤਾਅਨੇ ਮਿਲੇ ਸਨ। ਹਾਲਾਂਕਿ ਧਵਨ ਦੇ ਪਰਿਵਾਰ ਨੇ ਉਨ੍ਹਾਂ ਦਾ ਸਮਰਥਨ ਕੀਤਾ। ਸਾਲ 2014 ਵਿੱਚ ਆਇਸ਼ਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸਦਾ ਨਾਮ ਜ਼ੋਰਾਵਰ ਧਵਨ ਹੈ। ਧਵਨ ਨੇ ਇਸ ਬਾਰੇ ਕਈ ਵਾਰ ਗੱਲ ਕੀਤੀ ਹੈ ਕਿ ਆਇਸ਼ਾ ਨਾਲ ਵਿਆਹ ਕਰਨ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਦਲ ਗਈ। ਉਹ ਕਈ ਵਾਰ ਕਹਿ ਚੁੱਕਾ ਹੈ ਕਿ ਆਇਸ਼ਾ ਨੂੰ ਮਿਲਣ ਤੋਂ ਬਾਅਦ ਉਹ ਇੱਕ ਵਿਅਕਤੀ ਅਤੇ ਕ੍ਰਿਕਟਰ ਦੇ ਰੂਪ ਵਿੱਚ ਕਿਵੇਂ ਬਦਲਿਆ।  ਕ੍ਰਿਕਟਰ ਸਿਖ਼ਰ ਧਵਨ ਦਾ ਹੋਇਆ ਤਲਾਕ, ਪਤਨੀ ਆਈਸ਼ਾ ਮੁਖਰਜੀ ਨੇ ਸਾਂਝੀ ਕੀਤੀ ਪੋਸਟ
  ਕ੍ਰਿਕਟਰ ਸਿਖ਼ਰ ਧਵਨ ਦਾ ਹੋਇਆ ਤਲਾਕ, ਪਤਨੀ ਆਈਸ਼ਾ ਮੁਖਰਜੀ ਨੇ ਸਾਂਝੀ ਕੀਤੀ ਪੋਸਟ


  ਧਵਨ ਨੇ ਤਲਾਕ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਉਸਨੇ ਨਾ ਤਾਂ ਕੋਈ ਬਿਆਨ ਜਾਰੀ ਕੀਤਾ ਹੈ ਅਤੇ ਨਾ ਹੀ ਸੋਸ਼ਲ ਮੀਡੀਆ 'ਤੇ ਕੋਈ ਪੋਸਟ ਸਾਂਝੀ ਕੀਤੀ ਹੈ। ਇਸਤੋਂ ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਸ਼ਿਖਰ ਅਤੇ ਆਇਸ਼ਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਇੱਕ ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਆਇਸ਼ਾ ਨੇ ਆਪਣੀ ਫੀਡ ਤੋਂ ਸ਼ਿਖਰ ਦੀਆਂ ਸਾਰੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ।

  ਆਇਸ਼ਾ, ਜੋ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ, ਨੇ ਆਪਣੀ ਪੋਸਟ ਵਿੱਚ ਲਿਖਿਆ, 'ਇੱਕ ਵਾਰ ਤਲਾਕ ਹੋ ਜਾਣ ਤੋਂ ਬਾਅਦ, ਅਜਿਹਾ ਲਗਦਾ ਸੀ ਕਿ ਦੂਜੀ ਵਾਰ ਬਹੁਤ ਕੁਝ ਦਾਅ 'ਤੇ ਲੱਗਾ ਹੋਇਆ ਸੀ। ਸਾਬਤ ਕਰਨ ਲਈ ਬਹੁਤ ਕੁਝ ਸੀ। ਇਸ ਲਈ, ਇਹ ਬਹੁਤ ਡਰਾਵਣਾ ਸੀ ਜਦੋਂ ਮੇਰਾ ਦੂਜਾ ਵਿਆਹ ਟੁੱਟ ਗਿਆ। ਮੈਂ ਸੋਚਿਆ ਕਿ ਤਲਾਕ ਇੱਕ ਗੰਦਾ ਸ਼ਬਦ ਹੈ ਪਰ ਫਿਰ ਮੈਂ ਦੋ ਵਾਰ ਤਲਾਕ ਲੈ ਲਿਆ। ਜਦੋਂ ਪਹਿਲੀ ਵਾਰ ਮੇਰਾ ਤਲਾਕ ਹੋਇਆ ਤਾਂ ਮੈਂ ਬਹੁਤ ਡਰੀ ਹੋਈ ਸੀ। ਮੈਂ ਮਹਿਸੂਸ ਕੀਤਾ ਜਿਵੇਂ ਮੈਂ ਅਸਫਲ ਹੋ ਹੋ ਗਈ ਹਾਂ।''

  ਆਇਸ਼ਾ ਨੇ ਅੱਗੇ ਲਿਖਿਆ, 'ਮੈਂ ਮਹਿਸੂਸ ਕੀਤਾ ਕਿ ਮੈਂ ਸਾਰਿਆਂ ਨੂੰ ਨਿਰਾਸ਼ ਕਰ ਦਿੱਤਾ ਹੈ ਅਤੇ ਸੁਆਰਥੀ ਵੀ ਮਹਿਸੂਸ ਕੀਤਾ ਹੈ। ਮੈਂ ਮਹਿਸੂਸ ਕੀਤਾ ਕਿ ਮੈਂ ਆਪਣੇ ਮਾਪਿਆਂ ਨੂੰ ਨਿਰਾਸ਼ ਕਰ ਰਹੀ ਹਾਂ, ਆਪਣੇ ਬੱਚਿਆਂ ਨੂੰ ਜ਼ਲੀਲ ਕਰ ਰਹੀ ਹਾਂ ਅਤੇ ਕੁਝ ਹੱਦ ਤੱਕ ਮੈਨੂੰ ਲੱਗਾ ਕਿ ਮੈਂ ਰੱਬ ਦਾ ਵੀ ਅਪਮਾਨ ਕੀਤਾ ਹੈ। ਤਲਾਕ ਇੱਕ ਬਹੁਤ ਹੀ ਗੰਦਾ ਸ਼ਬਦ ਸੀ।''

  ਲੋਕ, ਸੋਸ਼ਲ ਮੀਡੀਆ 'ਤੇ ਹੀ ਸ਼ਿਖਰ ਧਵਨ ਬਾਰੇ ਸਵਾਲ ਪੁੱਛ ਰਹੇ ਹਨ। ਉਹ ਉਨ੍ਹਾਂ ਨੂੰ ਟੈਗ ਵੀ ਕਰ ਰਹੇ ਹਨ ਪਰ ਉਨ੍ਹਾਂ ਨੇ ਇਸ ਬਾਰੇ ਕੁਝ ਨਹੀਂ ਕਿਹਾ ਹੈ। ਸ਼ਿਖਰ ਧਵਨ ਇਸ ਮਹੀਨੇ ਯੂਏਈ ਵਿੱਚ ਆਈਪੀਐਲ-2021 ਦੇ ਦੂਜੇ ਪੜਾਅ ਵਿੱਚ ਖੇਡਦੇ ਹੋਏ ਨਜ਼ਰ ਆਉਣਗੇ। ਉਹ ਦਿੱਲੀ ਕੈਪੀਟਲਸ ਦੀ ਅਗਵਾਈ ਕਰਦਾ ਹੈ। ਦਿੱਲੀ ਦੇ ਰਹਿਣ ਵਾਲੇ ਧਵਨ ਨੇ ਆਪਣੇ ਕਰੀਅਰ ਵਿੱਚ 34 ਟੈਸਟ, 145 ਵਨਡੇ ਅਤੇ 68 ਟੀ -20 ਕੌਮਾਂਤਰੀ ਮੈਚ ਖੇਡੇ ਹਨ। ਉਸਨੇ ਹਾਲ ਹੀ ਵਿੱਚ ਸ਼੍ਰੀਲੰਕਾ ਦੇ ਖਿਲਾਫ ਸੀਮਤ ਓਵਰਾਂ ਦੀ ਸੀਰੀਜ਼ ਵਿੱਚ ਟੀਮ ਇੰਡੀਆ ਦੀ ਕਪਤਾਨੀ ਵੀ ਸੰਭਾਲੀ ਸੀ।
  Published by:Krishan Sharma
  First published:

  Tags: Cricket, Cricket News, Cricketer, Indian cricket team, Sports

  ਅਗਲੀ ਖਬਰ